16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੋਗਾ ਦੇ ਬਲਖੰਡੀ ਚ ਖੇਤਾਂ ਵਿੱਚ ਪੈ ਰਹੀ ਪਾਈਪ ਲਾਈਨਾਂ ਦਾ ਮੁੱਦਾ...

ਮੋਗਾ ਦੇ ਬਲਖੰਡੀ ਚ ਖੇਤਾਂ ਵਿੱਚ ਪੈ ਰਹੀ ਪਾਈਪ ਲਾਈਨਾਂ ਦਾ ਮੁੱਦਾ ਗਰਮਾਇਆ : ਲੋਕ ਤੇ ਪ੍ਰਸ਼ਾਸਨ ਆਹਮੋ ਸਾਹਮਣੇ

ਖੇਤ ਮਾਲਕਾਂ ਵੱਲੋਂ ਸੋਇਲ ਕੰਜ਼ਰਵੇਸ਼ਨ ਵਿਭਾਗ ਤੇ ਲੋਕਲ ਕਮੇਟੀ ਤੇ ਲਗਾਏ ਜਾਅਲੀ ਦਸਤਖਤ ਕਰਨ ਦੇ ਦੋਸ਼ ।
ਸਾਇਲ ਕੰਜ਼ਰਵੇਸ਼ਨ ਡਿਪਾਰਟਮੈਂਟ ਦੇ ਐਸਡੀਓ ਸੰਦੀਪ ਸਿੰਘ ਨੇ ਸਿਰੇ ਤੋਂ ਨਕਾਰੇ ਦੋਸ਼ ਕਿਹਾ ਸਾਰਾ ਕੰਮ ਸਰਕਾਰ ਦੀਆਂ
ਹਦਾਇਤਾਂ ਮੁਤਾਬਿਕ ਹੋ ਰਿਹਾ ਹੈ ।
ਮੇਰੇ ਭਰਾ ਦੀ 2013 ਵਿੱਚ ਮੌਤ ਹੋ ਚੁੱਕੀ ਹੈ ਜਿਸ ਦੇ ਕਨਸੈਂਟ ਲੈਟਰ ਜਾਅਲੀ ਦਸਤਖ਼ਤ ਕੀਤੇ ਗਏ ਹਨ : ਜਸਪਾਲ ਸਿੰਘ

ਮੋਗਾ (ਹੈਪੀ – ਹਰਪਾਲ) : ਮੋਗਾ ਦੇ ਪਿੰਡ ਬਲਖੰਡੀ ਵਿੱਚ ਖੇਤਾਂ ਵਿੱਚੋਂ ਲੰਘ ਰਹੀ ਪਾਈਪ ਲਾਈਨਾਂ ਦੇ ਕੰਮ ਨੂੰ ਲੈ ਕੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਜਿਨ੍ਹਾਂ ਇਸ ਪਿੰਡ ਦੇ ਖੇਤਾਂ ਵਿੱਚੋਂ ਇਹ ਪਾਈਪਲਾਈਨ ਨਿਕਲ ਰਹੀਆਂ ਹਨ ਉਨ੍ਹਾਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਲੋਕਲ ਕਮੇਟੀ ਅਤੇ ਸੋਇਲ ਕੰਜ਼ਰਵੇਸ਼ਨ ਡਿਪਾਰਟਮੈਂਟ ਦੀ ਮਿਲੀਭੁਗਤ ਕਾਰਨ ਗਲਤ ਜਗ੍ਹਾ ਤੋਂ ਕੱਢੀਆਂ ਜਾ ਰਹੀਆਂ ਨੇ ਪਾਈਪਲਾਈਨਾਂ ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਜਿਹੜੇ ਲੋਕ ਵਿਦੇਸ਼ ਵਿੱਚ ਬੈਠੇ ਹਨ ਜਾਂ ਮਰ ਚੁੱਕੇ ਹਨ ਉਨ੍ਹਾਂ ਦੇ ਦਸਤਖਤ ਵੀ ਕਨਸੈਂਟ ਲੈਟਰ ਤੇ ਜਾਅਲੀ ਕਰਵਾਏ ਗਏ ਹਨ ਜਿਸ ਦੀ ਪੜਤਾਲ ਹੋਣੀ ਜ਼ਰੂਰੀ ਹੈ ।

ਇਸ ਮੌਕੇ ਤੇ ਖੇਤ ਦੇ ਮਾਲਕ ਇੰਦਰਜੀਤ ਸਿੰਘ ਬਲਖੰਡੀ ਨੇ ਕਿਹਾ ਕਿ ਸੋਇਲ ਕੰਜ਼ਰਵੇਸ਼ਨ ਡਿਪਾਰਟਮੈਂਟ ਵੱਲੋਂ ਸਾਡੇ ਪਿੰਡ ਵਿੱਚ ਨਹਿਰੀ ਪਾਣੀ ਨੂੰ ਲੈ ਕੇ ਪਾਈਪ ਲਾਈਨ ਪਾਈ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਪਾਈਪਲਾਈਨ ਤੋਂ ਪਾਉਣ ਤੋਂ ਪਹਿਲਾਂ ਡਿਪਾਰਟਮੈਂਟ ਦੇ ਕਿਸੇ ਵੀ ਅਧਿਕਾਰੀ ਨੇ ਸਾਡੀ ਰਾਇ ਨਹੀਂ ਲਈ ਇੱਥੋਂ ਤੱਕ ਕਿ ਇਕ ਕਮੇਟੀ ਬਣਾ ਕੇ ਅਜਿਹੇ ਕਿਸਾਨਾਂ ਦੇ ਆਪ ਹੀ ਦਸਤਖਤ ਕਰ ਲੈ ਜੋ ਮਰ ਚੁੱਕੇ ਹਨ ਜਾਂ ਵਿਦੇਸ਼ਾਂ ਵਿੱਚ ਹਨ ।ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਹ ਮਾਮਲਾ ਮਾਣਯੋਗ ਕੋਰਟ ਵਿਚ ਵੀ ਦਾਇਰ ਕਰ ਦਿੱਤਾ ਗਿਆ ਹੈ ।ਪਰ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਸਾਡੀ ਕੋਈ ਵੀ ਗੱਲ ਨਹੀਂ ਸੁਣੀ ਜਾਰੀ ਅਤੇ ਮਨਮਰਜ਼ੀ ਨਾਲ ਪਾਈਪ ਲਾਈਨਾਂ ਕੱਢੀਆਂ ਜਾ ਰਹੀਆਂ ਹਨ ਉਨ੍ਹਾਂ ਕਿਹਾ ਕਿ ਅਸੀਂ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ।ਅਤੇ ਇਸ ਵਿਚ ਜਾਅਲੀ ਦਸਤਖਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ।

ਇਸ ਤੋਂ ਇਲਾਵਾ ਖਾਲੇ ਉੱਪਰ ਲਗਦੀ ਜਮੀਨ ਦੇ ਮਾਲਕ ਜਸਪਾਲ ਸਿੰਘ ਨੇ ਕਿਹਾ ਕਿ ਜੋ ਮਹਿਕਮੇ ਪਾਈਪ ਲਾਈਨ ਪਾਉਣ ਤੋ ਪਹਿਲਾ ਕਨਸੈਂਟ ਲੈਟਰ ਲਈ ਗਈ ਸੀ ਉਸ ਉੱਪਰ ਮੈਂ ਅਤੇ ਮੇਰੇ ਭਰਾ ਨੇ ਕੋਈ ਵੀ ਦਸਤਖ਼ਤ ਨਹੀਂ ਕੀਤੇ ਇੱਥੋਂ ਤਕ ਕਿ ਮੇਰੇ ਭਰਾ ਦੀ ਦੋ ਹਜਾਰ ਤੇਰਾਂ ਵਿੱਚ ਮੌਤ ਹੋ ਚੁੱਕੀ ਹੈ ਅਤੇ ਇਨ੍ਹਾਂ ਨੇ ਉਸ ਦੇ ਵੀ ਜਾਅਲੀ ਦਸਤਖਤ ਕੀਤੇ ਇਸ ਦੀ ਲ ਜਾਂਚ ਹੋਣੀ ਚਾਹੀਦੀ ਹੈ ।

ਇਸ ਮੌਕੇ ਸੋਇਲ ਕੰਜ਼ਰਵੇਸ਼ਨ ਡਿਪਾਰਟਮੈਂਟ ਦੇ ਐਸਡੀਓ ਸੰਦੀਪ ਸਿੰਘ ਸਾਇਲ ਕੰਜ਼ਰਵੇਸ਼ਨ ਡਿਪਾਰਟਮੈਂਟ ਦੇ ਐਸਡੀਓ ਸੰਦੀਪ ਸਿੰਘ ਨੇ ਸਿਰੇ ਤੋਂ ਨਕਾਰੇ ਦੋਸ਼ ਕਿਹਾ ਸਾਰਾ ਕੰਮ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਹੋ ਰਿਹਾ ਹੈ ।ਕੁਝ ਕਿਸਾਨ ਅਜਿਹੇ ਸਨ ਜਿਨ੍ਹਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਨਹੀਂ ਲੱਗਦਾ ਸੀ ਜਿਨ੍ਹਾਂ ਵੱਲੋਂ ਸੋਇਲ ਕੰਜਰਵੇਸਨ ਡਿਪਾਰਟਮੈਂਟ ਨੂੰ ਕਮੇਟੀ ਬਣਾ ਕੇ ਲਿਖਤੀ ਤੌਰ ਤੇ ਖੇਤਾ ਵਿੱਚ ਨਹਿਰੀ ਪਾਣੀ ਲ਼ਈ ਪਾਈਪਾ ਪਾਉਣ ਲਈ ਐਪਲੀਕੇਸ਼ਨ ਦਿੱਤੀ ਗਈ ਸੀ ਜੋ ਪੰਜਾਬ ਸਰਕਾਰ ਵਲੋ ਮਨਜੂੰਰ ਕਰਕੇ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ।ਸਰਕਾਰ ਦੀਆ ਹਦਾਇਤਾ ਉਸ ਅਨੁਸਾਰ ਹੀ ਖੇਤਾਂ ਵਿਚ ਪਾਈਪਾਂ ਪਾਈਆਂ ਜਾ ਰਹੀਆਂ ਹਨ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਜਾਵੇਗਾ ।

Today Now News

RELATED ARTICLES
- Advertisment -

POPULAR POSTS