ਪਿੰਡ ਵਾਸੀ ਚੰਗੀ ਤਰਾਂ ਸੁਚੇਤ ਹੋਕੇ ਖੁਦ ਕੋਰੋਨਾ ਸੈਂਪਲਿੰਗ ਕਰਾਉਣ ਲਈ ਮੰਗ ਕਰ ਰਹੇ ਹਨ

ਮਾਨਸਾ (ਰਾਜੀਵ ਸ਼ਰਮਾ ਆਜ਼ਾਦ) : ਕਰੋਨਾ ਮਹਾਂਮਾਰੀ ਦਾ ਪ੍ਰਕੋਪ ਨਾਲ ਜਿੱਥੇ ਸ਼ਹਿਰਾਂ ਵਿਚ ਮੋਤਾਂ ਹੋ ਰਹੀਆਂ ਹਨ ਉਥੇ ਹੀ ਮਾਨਸਾ ਦੇ ਪਿੰਡ ਮਾਖਾ ਚਹਿਲਾ ਵਿੱਚ ਕਰੋਨਾ ਮਹਾਂਮਾਰੀ ਕਾਰਨ 10 ਮੌਤਾਂ ਹੋਈਆਂ। ਜਿਸ ਕਾਰਨ ਪਿੰਡ ਵਿੱਚ ਸੋਗ ਦਾ ਮਹੌਲ ਹੈ ਉਥੇ ਹੀ ਪਿੰਡ ਵਾਸੀ ਚੰਗੀ ਤਰਾਂ ਸੁਚੇਤ ਹੋਕੇ ਖੁਦ ਸੈਂਪਲਿੰਗ ਕਰਾਉਣ ਲਈ ਮੰਗ ਕਰ ਰਹੇ ਹਨ। ਪਿੰਡ ਵਿੱਚ ਪਹਿਰਾਂ ਲਗਾ ਕੇ ਕਰੋਨਾ ਪ੍ਰਤੀ ਪਿੰਡ ਵਾਸੀਆਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ। ਖੁਲਾਸਾ ਕਰਦੇ ਹੋਏ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਸਾਰੀਆਂ ਮੌਤਾਂ ਦੀ ਕਰੋਨਾ ਮਹਾਂਮਾਰੀ ਕਾਰਨ ਹੋਈਆਂ ਦੀ ਨਹੀਂ ਹੈ ਪੁਸ਼ਟੀ।
ਪਿੰਡ ਦੇ ਸਰਪੰਚ ਚਰਨਜੀਤ ਮਾਖਾ ਨੇ ਦੱਸਿਆ ਕਿ ਕੋਰੂਨਾ ਮਹਾਂਮਾਰੀ ਦਾ ਪ੍ਰਕੋਪ ਪਿੰਡਾਂ ਵਿਚ ਵੀ ਵਧਣਾ ਸ਼ੁਰੂ ਹੋ ਗਯਾ ਪਿੰਡ ਵਿਚ ਪਹਿਲਾ ਕੋਰੋਨਾ ਪਾਜ਼ਿਟਿਵ ਦਾ ਕੇਸ ਜਿਸਦੀ ਕੋਰੋਨਾ ਮਹਾਂਮਾਰੀ ਕਾਰਨ ਮੌਤ ਹੋ ਗਈ ਸੀ ਉਸ ਤੋਂ ਬਾਅਦ ਲਗਾਤਾਰ ਪਿੰਡ ਵਿਚ ਕੋਰੋਨਾ ਨਾਲ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ । ਉਨ੍ਹਾਂ ਕਿਹਾ ਕਿ ਫਿਰ ਕੋਰੋਨਾ ਨਾਲ ਲਗਾਤਾਰ ਪਿੰਡ ਵਿੱਚ ਦੱਸ ਮੌਤਾਂ ਹੋ ਗਈਆਂ ਜਿਨ੍ਹਾਂ ਵਿੱਚੋਂ ਸੱਤ ਮੌਤਾਂ ਕੋਰੋਨਾ ਮਹਾਂਮਾਰੀ ਕਾਰਨ ਹੋਈਆਂ ਹਨ ਇਸ ਦੀ ਪੁਸ਼ਟੀ ਹੋ ਚੁੱਕੀ ਹੈ ਪਰ ਇਨ੍ਹਾਂ ਵਿੱਚੋਂ ਤਿੰਨ ਮੌਤਾਂ ਕਾਰਨ ਪਹਿਲਾਂ ਰਿਪੋਰਟ ਪੌਜ਼ੀਟਿਵ ਆਉਣਾ ਅਤੇ ਮੌਤ ਪਿੱਛੋਂ ਨੈਗੇਟਿਵ ਰਿਪੋਰਟ ਦਾ ਆਉਣਾ ਹੈ। ਉਨ੍ਹਾਂ ਕਿਹਾ ਕਿ ਇਸ ਸਭ ਪਿੱਛੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਸਰਕਾਰਾਂ ਨੂੰ ਚਾਹੀਦਾ ਸੀ ਕਿ ਪਿੰਡਾਂ ਵਿੱਚ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਰੋਕਣ ਲਈ ਪ੍ਰਬੰਧ ਕੀਤੇ ਜਾਣ। ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਸਰਕਾਰਾਂ ਵੱਲੋਂ ਕੀਤੇ ਗਏ ਪ੍ਰਬੰਧ ਖੋਖਲੇ ਹਨ ਕਿਉਂਕਿ ਜਦੋਂ ਪਿੰਡ ਵਿੱਚ ਦੱਸ ਮੌਤਾਂ ਹੋ ਗਈਆਂ ਤਾਂ ਲੋਕਾਂ ਵਿਚ ਡਰ ਵੀ ਪੈਦਾ ਹੋ ਗਿਆ ਅਤੇ ਜਿਸ ਕਾਰਨ ਪਿੰਡ ਵਾਸੀ ਸੈਂਪਲਿੰਗ ਅਤੇ ਕੋਰੋਨਾ ਵੈਕਸੀਨੇਸ਼ਨ ਦੀ ਮੰਗ ਕਰ ਰਹੇ ਸਨ ਪਰ ਸਿਹਤ ਵਿਭਾਗ ਵੱਲੋਂ ਜਦੋਂ ਵੀ ਸੈਂਪਲਿੰਗ ਦਾ ਕੈਂਪ ਲਗਾਇਆ ਜਾਂਦਾ ਹੈ ਤਾਂ ਉਥੇ ਸੀਮਤ ਲੋਕਾਂ ਦੀ ਹੀ ਸੈਂਪਲਿੰਗ ਕੀਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਕਰੁਣਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਅਸੀਂ ਆਪਣੇ ਪਿੰਡ ਵਿੱਚ ਖ਼ੁਦ ਠੀਕਰੀ ਪਹਿਰੇ ਵੀ ਲਗਾ ਰਹੇ ਹਨ ਹਾਂ ਅਤੇ ਰੋਜ਼ਾਨਾ ਗੁਰੂਘਰ ਵਿੱਚ ਅਨਾਊਂਸਮੈਂਟਾਂ ਬੀ ਕਰਵਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ।ਉਨ੍ਹਾਂ ਕਿਹਾ ਕਿ ਪਿੰਡ ਵਿੱਚ ਚੌਕਸੀ ਵਧਾਉਣ ਪਿੱਛੋਂ ਕੋਰੋਨਾ ਮਹਾਂਮਾਰੀ ਦੇ ਕੇਸਾਂ ਦੀ ਗਿਣਤੀ ਵੀ ਘੱਟ ਹੋ ਚੁੱਕੀ ਹੈ ਜੋ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਉਹ ਕੰਮ ਪਿੰਡ ਵਾਸੀਆਂ ਨੂੰ ਕਰਨਾ ਪੈ ਰਿਹਾ ਹੈ ।






