ਇਸ ਇਜਲਾਸ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋ ਨੌਵੀਂ ਤੋਂ ਬਾਰ੍ਹਵੀ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ

ਮੋਗਾ (ਹਰਪਾਲ ਸਹਾਰਨ) : ਲਚੀਲਾਪਨ ਚੰਗੀ ਤਰ੍ਹਾਂ ਨਾਲ ਅਨੁਕੂਲਨ ਕਰਨ ਅਤੇ ਤਨਾਵ ਦੇ ਸਮੇਂ ਵਿੱਚ ਜਲਦੀ ਨਾਲ ਬਾਹਰ ਆਉਣ ਦੀ ਪ੍ਰਕਿਿਰਆ ਹੈ । ਲਚੀਲਾਪਨ ਵਿਕਸਿਤ ਕਰਨ ਨਾਲ ਤੁਸੀਂ ਅਨੁਕੂਲ ਰੂਪ ਨਾਲ ਸਾਹਮਣਾ ਕਰਨ ਅਤੇ ਪਰਿਵਰਨ ਚਣੌਤੀਆਂ, ਅਸਫਲਤਾਵਾਂ, ਨਿਰਾਸ਼ਾਵਾਂ ਅਤੇ ਅਸਫਲਤਾਵਾਂ ਦੇ ਬਾਅਦ ਵਾਪਸ ਉੱਪਰ ਉੱਠਣ ਵਿੱਚ ਮਦਦ ਮਿਲ ਸਕਦੀ ਹੈ । ਅੱਜ ਐਸ. ਐਫ. ਸੀ. ਕੌਨਵੈਂਟ ਸਕੂਲ, ਜਲਾਲਾਬਾਦ, ਮੋਗਾ ਵਿਖੇ ਮਿਸਟਰ ਅਰਜਨ ਗੌੜ ਜੋ ਕਿ ਅੰਤਰਰਾਸ਼ਟਰੀ ਰਣਨੀਤੀਕਾਰ, ਲੇਖਕ ਹੈ, ਸਕੂਲ਼ ਪ੍ਰਿੰਸੀਪਲ ਸ਼੍ਰੀ ਮਤੀ ਮਨਮਿਤਾ ਦਾਸ ਰੈਨਾ ਜੀ ਅਤੇ ਸਕੂਲ ਦੇ ਡਾਈਰੈਕਟਰ ਅਭਿਸ਼ੇਕ ਜਿੰਦਲ ਜੀ ਦੇ ਦੁਆਰਾ ‘ਸਟਰੈਟੇਜੀ ਟੂ ਬਿਲਡ ਰਿਜੀਲਾਇਐਨਸ਼’ ਇਜਲਾਸ ਦਾ ਅਯੋਜਨ ਕੀਤਾ ਗਿਆ । ਮਿਸਟਰ ਅਰਜੁਨ ਗੌੜ ਜੀ ਨੇ ਦੱਸਿਆ ਕਿ ਸਾਨੂੰ ਆਪਣੇ ਜੀਵਨ ਵਿੱਚ ਕਈ ਕਠਿਨਾਈਆਂ ਅਤੇ ਅਸਫਲਤਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਜਿਸ ਦੇ ਕਾਰਨ ਅਸੀਂ ਮਾਨਸਿਕ ਤਨਾਵ ਵਿੱਚ ਲੰਘਦੇ ਹਾਂ । ਉਹਨਾਂ ਨੇ ਇਸ ਤਨਾਵ ਤੋਂ ਮੁਕਤ ਹੋਣ ਦੇ ਲਈ ਕੁੱਝ ਰਣਨੀਤੀਆਂ ਬਾਰੇ ਦੱਸਿਆ । ਉਹਨਾਂ ਦੱਸਿਆ ਕਿ ਸਮਝਦਾਰ ਲੋਕਾਂ ਦੇ ਨਾਲ ਜੁੜਨਾ ਸਾਨੂੰ ਯਾਦ ਦਿਵਾ ਸਕਦਾ ਹੈ ਕਿ ਮੁਸ਼ਕਿਲਾਂ ਦੇ ਵਿੱਚ ਅਸੀਂ ਇਕੱਲੇ ਨਹੀ ਹਾਂ । ਆਪਣੇ ਸ਼ਰੀਰ ਦਾ ਖਿਆਲ ਰੱਖੋ, ਨਾਕਾਰਾਤਮਕ ਸੋਚ ਤੋਂ ਬਚੋ ਅਤੇ ਆਪਣੇ ਨਿਸ਼ਾਨੇ ਦੇ ਵੱਲ ਵੱਧੋ । ਇਸ ਤੋ ਇਲਾਵਾ ਉਹਨਾ ਇਹ ਵੀ ਕਿਹਾ ਕਿ ਤੁਹਾਡਾ ਜੀਵਨ ਬਹੁਤ ਹੀ ਵਧੀਆ ਹੋਵੇਗਾ ਜੇ ਤੁਸੀਂ ਖੁਸ਼ੀ ਦੀ ਬਜਾਏ ਅਰਥ ਦਾ ਅਨੁਸਰਨ ਕਰਦੇ ਹੋ । ਸ਼੍ਰੀਮਤੀ ਰੈਨਾ ਜੀ ਨੇ ਦੱਸਿਆ ਕਿ ਆਪਣੇ ਜੀਵਨ ਵਿੱਚ ਲਚੀਲਾਪਨ ਲਿਆਉਣ ਲਈ ਮਜ਼ਬੂਤ ਭਾਵਨਾਵਾਂ ਨੂੰ ਸ਼ਾਮਿਲ ਕਰਨਾ ਜਰੂਰੀ ਹੈ ਤਾਂ ਕਿ ਉਹ ਰਿਸ਼ਤਿਆਂ ਅਤੇ ਉਤਪਾਦਕਾਂ ਨੂੰੰ ਵਧਾ ਸਕੇ ਅਤੇ ਉਸ ਭੂਮਿਕਾ ਨੂੰ ਸਮਝੋ ਜੋ ਤੁਹਾਡੇ ਵਿਚਾਰ ਤੁਹਾਨੂੰ ਮਹਿਸੂਸ ਕਰਨ ਵਿੱਚ ਨਿਭਾਉਂਦੇ ਹਨ । ਸਕੂਲ ਦੇ ਡਾਈਰੈਕਟਰ ਅਭੀਸ਼ੇਕ ਜਿੰਦਲ ਜੀ ਨੇ ਕਿਹਾ ਕਿ ਤੁਸੀਂ ਆਪਣੇ ਖੁਦ ਦੇ ਬਾਰੇ ਵਿੱਚ ਸਕਾਰਾਤਮਕ, ਯਥਾਰਥਵਾਦੀ ਦ੍ਰਿਸ਼ਟੀਕੋਣ ਰੱਖੋ ਅਤੇ ਸਮੱਸਿਆਵਾਂ ਦੇ ਸਮਾਧਾਨ ਤੋ ਬਾਅਦ ਤੁਸੀਂ ਜੋ ਕੁੱਝ ਸਿੱਖਿਆ ਹੈ, ਉਸਦੀ ਪਹਿਚਾਣ ਕਰੋ । ਇਹ ਇੱਕ ਓਪਨ ਇਜਲਾਸ ਸੀ । ਇਸ ਇਜਲਾਸ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋ ਨੌਵੀਂ ਤੋਂ ਬਾਰ੍ਹਵੀ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ । ਸਾਰੇ ਮਿਸਟਰ ਗੌੜ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਏ । ਇਸ ਇਜਲਾਸ ਵਿੱਚ ਬੱਚਿਆਂ ਤੋ ਇਲਾਵਾ ਉਹਨਾਂ ਦੇ ਮਾਤਾ ਪਿਤਾ, ਅਧਿਆਪਕਾਂ ਅਤੇ ਲੁਧਿਆਣਾ, ਜੰਮੂ-ਕਸ਼ਮੀਰ ਅਤੇ ਮੋਗਾ ਦੇ ਪ੍ਰਿੰਸੀਪਲਾਂ ਨੇ ਵੀ ਹਿੱਸਾ ਲਿਆ । ਇਸ ਇਜਲਾਸ ਦੇ ਕਾਰਨ ਸਾਰਿਆਂ ਵਿੱਚ ਸਕਾਰਤਮਕਤਾ ਦੇਖਣ ਨੂੰ ਮਿਲੀ ।






