ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋ ਬਾਬਾ ਰਾਮ ਸਿੰਘ ਚੌਂਕ ਚ 5 ਦਿਨਾਂ ਦੀ ਭੁੱਖ ਹੜਤਾਲ ਸ਼ੁਰੂ

ਸ੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਬਾਬਾ ਰਾਮ ਸਿੰਘ ਚੌਂਕ ਵਿਖੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਨੇ 5 ਦਿਨਾਂ ਭੁੱਖ ਹੜਤਾਲ ਸ਼ੁਰੂ ਕੀਤੀ। ਇਸ ਦੌਰਾਨ ਉਹਨਾਂ ਦੋਸ਼ ਲਾਇਆ ਕਿ ਪਰਸਾਸਨ ਦੀ ਸ਼ਹਿ ਤੇ ਪ੍ਰਾਈਵੇਟ ਹਸਪਤਾਲ ਕੋਰੋਨਾ ਕਾਲ ਚ ਲੁੱਟ ਕਰ ਰਹੇ ਹਨ।
ਆਮ ਆਦਮੀ ਪਾਰਟੀ ਸ੍ਰੀ ਮੁਕਤਸਰ ਸਾਹਿਬ ਦੇ ਯੂਥ ਵਿੰਗ ਦੇ ਜਿਲਾ ਪ੍ਧਾਨ ਸੁਖਜਿੰਦਰ ਸਿੰਘ ਕਾਉਣੀ ਦੀ ਅਗਵਾਈ ਵਿੱਚ ਪ੍ਰਾਇਵੇਟ ਹਸਪਤਾਲਾਂ ਦੀ ਲੁੱਟ ਦੇ ਵਿਰੁੱਧ ਆਪ ਵੱਲੋ 5 ਦਿਨਾਂ ਦੀ ਸੰਕੇਤਕ ਭੁੱਖ ਹੜਤਾਲ ਅੱਜ ਜਿਲਾ ਪ੍ਧਾਨ ਜਗਦੇਵ ਸਿੰਘ ਬਾਮ ਨੇ ਸੁਰੂ ਕਰਵਾਈ। ਇਸ ਮੌਕੇ ਸੁਖਜਿੰਦਰ ਸਿੰਘ ਕਾਉਣੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਸ੍ਰੀ ਮੁਕਤਸਰ ਸਾਹਿਬ ਦੇ ਯੂਥ ਵਿੰਗ ਵੱਲੋ ਪਿਛਲੀ 12 ਮਈ ਨੂੰ ਇਕ ਮੰਗ ਪੱਤਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੂੰ ਦਿੱਤਾ। ਜਿਸ ਵਿੱਚ ਮੁਕਤਸਰ ਦੇ ਇਕ ਪ੍ਰਾਇਵੇਟ ਸਕੇਨ ਸੈਟਰ ਵੱਲੋ ਸਰਕਾਰ ਦੇ ਹੁਕਮਾਂ ਦੀ ਅਣਦੇਖੀ ਕਰਕੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ।ਇਸ ਸਿਕਾਇਤ ਤੇ ਸਿਵਲ ਸਰਜਨ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ
ਪੰਜਾਬ ਸਰਕਾਰ ਦੇ ਸਿਖਿਆ ਮੰਤਰੀ ਸਾਹਿਬ ਨੇ ਹੁਕਮ ਦਿੱਤਾ ਹੈ ਕਿ ਜੋ ਸਰਕਾਰੀ ਅਧਿਆਪਕ ਨੌਕਰੀ ਦੌਰਾਨ 15 ਕਿਲੋਮੀਟਰ ਦੇ ਦਾਇਰੇ ਚ ਪ੍ਇਵੇਟ ਸਕੂਲ ਨਹੀ ਖੋਲ ਸਕਦਾ ਨਾ ਹੀ ਉਹਨਾ ਦਾ ਕੋਈ ਦੂਰ ਨੇੜੇ ਦਾ ਰਿਸ਼ਤੇਦਾਰ ਖੋਲ ਸਕਦਾ ਪਰ ਦੂਜੇ ਪਾਸੇ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦਾ ਦੇ ਪਤੀ ਦਾ ਆਪਣਾ ਇੱਕ ਨਿੱਜੀ ਹਸਪਤਾਲ ਵੀ ਸ੍ਰੀ ਮੁਕਤਸਰ ਸਾਹਿਬ ਵਿਖੇ ਹੈ । ਪੰਜਾਬ ਸਰਕਾਰ ਦੀ ਦੂਹਰੀ ਨੀਤੀ ਦੀ ਸਮਝ ਨਹੀ ਆ ਰਹੀ । ਜਿਸ ਪ੍ਰਸ਼ਾਸ਼ਨ ਨੇ ਲੋਕਾਂ ਦੀ ਲੁੱਟ ਰੋਕਣੀ ਆ ਉਹੀ ਲੁੱਟ ਕਰਵਾ ਰਹੇ ਨੇ । ਮੈ ਪੰਜਾਬ ਸਰਕਾਰ ਤੋ ਮੰਗ ਕਰਦਾ ਹਾਂ ਕਿ ਜਿਹੜੇ ਐਸ ਐਮ ਓ ਜਾਂ ਸਿਵਲ ਸਰਜਨ ਲਗਾਉਣੇ ਹਨ ਉਹਨਾਂ ਦਾ ਨਿੱਜੀ ਹਸਪਤਾਲ ਉਸ ਸ਼ਹਿਰ ਜਾਂ ਜਿਲੇ ਚ ਨਹੀ ਹੋਣਾ ਚਾਹੀਦਾ । ਤਾਂ ਕਿ ਆਮ ਲੋਕਾਂ ਦੀ ਲੁੱਟ ਰੋਕੀ ਜਾ ਸਕੇ । ਜਿਹੜੇ ਪ੍ਇਵੇਟ ਹਸਪਤਾਲ ਸ਼ਰੇਆਮ ਲੁੱਟ ਕਰ ਰਹੇ ਹਨ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈੈ।





