17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਐਸ. ਐਫ. ਸੀ. ਕਾੱਨਵੈਂਟ ਸਕੂਲ ਧਰਮਕੋਟ ਰੋਡ ਮੋਗਾ ਵਿਖੇ ਅਧਿਆਪਕਾਂ ਨੂੰ ਟੈਕਨੌਲੋਜੀ...

ਐਸ. ਐਫ. ਸੀ. ਕਾੱਨਵੈਂਟ ਸਕੂਲ ਧਰਮਕੋਟ ਰੋਡ ਮੋਗਾ ਵਿਖੇ ਅਧਿਆਪਕਾਂ ਨੂੰ ਟੈਕਨੌਲੋਜੀ ਨਾਲ ਅਪਗ੍ਰੇਡ ਕਰਾਉਣ ਦੀ ਪਹਿਲ ਕੀਤੀ

ਡਾਈਰੈਕਟਰ ਅਭਿਸ਼ੇਕ ਜਿੰਦਲ ਨੇ ਅਧਿਆਪਕਾਂ ਨੂੰ ਟੈਕਨੌਲੋਜੀ ਵੱਲ ਆਪਣੇ ਕਦਮ ਵਧਾਉਣ ਲਈ ਪ੍ਰੇਰਿਤ ਕੀਤਾ

ਮੋਗਾ (ਹਰਪਾਲ ਸਹਾਰਨ) : ਟੈਕਨੌਲੋਜੀ, ਜੋ ਵਿਕਾਸ, ਉਪਯੋਗ ਅਤੇ ਸੂਚਨਾ ਦੇ ਅਦਾਨ ਪ੍ਰਦਾਨ ਨੂੰ ਵਧਾਉਣ ਦੇ ਲਈ ਉਪਕਰਨਾਂ ਨੂੰ ਇੱਕ ਸਾਥ ਲਿਆਉਂਦੀ ਹੈ, ਦਾ ਮੁੱਖ ਉਦੇਸ਼ ਕੰ ਨੂੰ ਅਸਾਨ ਬਣਾਉਣਾ ਅਤੇ ਮਾਨਵ ਜਾਤੀ ਦੀਆਂ ਕਈ ਸਮੱਸਿਆਵਾਂ ਨੂੰ ਹੱਲ ਕਰਨਾ ਹੈ । ਜਦੋਂ ਟੈਕਨੌਲੋਜੀ ਤਰੱਕੀ ਕਰਦੀ ਹੈ ਅਤੇ ਸਾਡੇ ਜੀਵਨ ਨੂੰ ਹੋਰ ਸੁਵਿਧਾਜਨਕ ਬਣਾਉਂਦੀ ਹੈ, ਤਾਂ ਸਾਨੂੰ ਇਸ ਗੱਲ ਤੇ ਜੋਰ ਦੇਣਾ ਚਾਹੀਦਾ ਹੈ ਕਿ ਇਹ ਸਾਡੇ ਜੀਵਨ ਲਈ ਕਿੰਨੀ ਫਾਇਦੇਮੰਦ ਹੈ । ਇਸ ਸੋਚ ਨੂੰ ਮੁੱਖ ਰੱਖਦੇ ਹੋਏ ਅੱਜ ਐਸ. ਐਫ. ਸੀ. ਕਾੱਨਵੈਂਟ ਸਕੂਲ ਜਲਾਲਾਬਾਦ ਜੋ ਕਿ ਧਰਮਕੋਟ ਰੋਡ ਮੋਗਾ ਵਿਖੇ ਸਥਿਤ ਹੈ, ਆਈ.ਸੀ.ਐਸ.ਈ. ਬੋਰਡ ਨਵੀਂ ਦਿੱਲੀ ਤੋ ਮਾਨਤਾ ਪ੍ਰਾਪਤ ਹੈ, ਵਿੱਚ ਅਧਿਆਪਕਾਂ ਨੂੰ ਟੈਕਨੌਲੋਜੀ ਨਾਲ ਅਪਗ੍ਰੇਡ ਕਰਾਉਣ ਦੀ ਪਹਿਲ ਕੀਤੀ। ਇਹ ਟੈਕਨੌਲੋਜੀ ਇਜਲਾਸ ਮਿਸਟਰ ਗਗਨ ਜੀ, ਪ੍ਰਿੰਸੀਪਲ ਸ਼੍ਰੀਮਤੀ ਮਨਮਿਤਾ ਦਾਸ ਰੈਨਾ ਅਤੇ ਸਕੂਲ਼ ਡਾਈਰੈਕਟਰ ਅਭਿਸ਼ੇਕ ਜਿੰਦ ਜੀ ਦੇ ਦੁਆਰਾ ਲਗਾਇਆ ਗਿਆ । ਇਸ ਵਿੱਚ ਮਿਸਟਰ ਗਗਨ ਜੀ ਨੇ ਅਧਿਆਪਕਾਂ ਨੂੰ ਸੋਸ਼ਲ ਮੀਡੀਆ ਦੇ ਅਲੱਗ ਅਲੱਗ ਐਪਸ ਦੀ ਜਾਣਕਾਰੀ ਦਿੱਤੀ । ਉਹਨਾਂ ਦੱਸਿਆ ਕਿ ਕਿਸ ਤਰਾਂ ਅਸੀਂ ਔਨਲਾਈਨ ਸਿੱਖਿਆ ਵਿੱਚ ਇਸ ਦਾ ਪ੍ਰਯੋਗ ਕਰ ਸਕਦੇ ਹਾਂ ਅਤੇ ਸਾਡੇ ਜੀਵਨ ਵਿੱਚ ਸੋਸ਼ਲ ਮੀਡੀਆ ਦਾ ਕੀ ਰੋਲ ਹੈ । ਪ੍ਰਿੰਸੀਪਲ ਸ਼੍ਰੀਮਤੀ ਰੈਨਾ ਜੀ ਨੇ ਕਿਹਾ ਕਿ ਟੈਕਨੌਲੋਜੀ ਦਾ ਮਹੱਤਵ ਹਰ ਦਿਨ ਵਧ ਰਿਹਾ ਹੈ, ਇਸ ਲਈ ਸਾਨੂੰ ਵੀ ਹਰ ਰੋਜ ਟੈਕਨੌਲੋਜੀ ਨਾਲ ਸੰਬੰਧਿਤ ਕੁੱਝ ਨਵਾਂ ਸਿੱਖਣਾ ਚਾਹੀਦਾ ਹੈ, ਤਾਂ ਹੀ ਅਸੀਂ ਬੱਚਿਆ ਨੂੰ ਵੀ ਇਸ ਟੈਕਨੌਲੋਜੀ ਦੇ ਦੌਰ ਵਿੱਚ ਕੁੱਝ ਸਿਖਾ ਸਕਾਂਗੇ । ਸਕੂਲ ਦੇ ਡਾਈਰੈਕਟਰ ਅਭਿਸ਼ੇਕ ਜਿੰਦਲ ਨੇ ਅਧਿਆਪਕਾਂ ਨੂੰ ਟੈਕਨੌਲੋਜੀ ਵੱਲ ਆਪਣੇ ਕਦਮ ਵਧਾਉਣ ਲਈ ਪ੍ਰੇਰਿਤ ਕੀਤਾ ।

Today Now News

RELATED ARTICLES
- Advertisment -

POPULAR POSTS