17.1 C
Chandigarh

TODAY NOW NEWS

Thursday, March 19, 2026

…ਗ਼ਜ਼ਲ..

ਗੁਰਸੇਵਕ ਲੰਬੀ

ਉਸ ਦੀ ਨਗਰੀ ਪੜ੍ਹਨ ਗਏ ਸਾਂ ਚਾਨਣ ‘ਤੇ ਕਵਿਤਾਵਾਂ।
ਅਪਣੀ ਰੂਹ ‘ਤੇ ਲਿਖ ਆਏ ਹਾਂ ਨ੍ਹੇਰੇ ਦਾ ਸਿਰਨਾਵਾਂ।

ਅਪਣੇ ਘਰ ਦੀ ਤਖ਼ਤੀ ਉੱਤੇ ਮੈਂ ‘ਸ਼ਾਇਰ’ ਲਿਖ ਬੈਠਾ,
ਬੂਹੇ ਉੱਤੇ ਆਣ ਬਹਿ-ਗੀਆਂ ਅਣਲਿਖੀਆਂ ਕਵਿਤਾਵਾਂ।

ਮੈਂ ਕੀ ਬਣਦਾ ਕਾਨ੍ਹ ਕਨ੍ਹੱਈਆ ਕੀ ਰਾਧਾ ਨੂੰ ਮੋਂਹਦਾ,
ਘਰ ਤੇ ਗਰਜ਼ਾਂ ਖ਼ਾਤਰ ਮੈਂ ਤਾਂ ਚੰਦ ਪਾਲੀਆਂ ਗਾਵਾਂ।

ਕੁਝ ਰੁੱਖ ਹੋ-ਗੇ ਪਲੰਘ ਕੁਰਸੀਆਂ ਜਾਂ ਫਿਰ ਜੜੇ ਦੀਵਾਰਾਂ,
ਕਦ ਪਰਤਣਗੇ ਰੁੱਖ ਦੀ ਜੂਨੇ ‘ਡੀਕਦੀਆਂ ਨੇ ਛਾਵਾਂ।

ਮੈਂ ਵੀ ਬੁੱਧ ਤਾਂ ਹੋ ਜਾਣਾ ਸੀ ਘਰੋਂ ਵੀ ਚੱਲ ਪਿਆ ਸਾਂ,
ਘਰਦਾ ਹੋ ਕੇ ਰਹਿ ਗਿਆ ਮੈਂ ਜਦ ਲੱਭਣ ਗਿਆ ਖੜਾਵਾਂ।
…….ਗੁਰਸੇਵਕ ਲੰਬੀ

Today Now News

RELATED ARTICLES
- Advertisment -

POPULAR POSTS