ਸਾਰੇ ਰੋਸ ਪ੍ਰਦਰਸ਼ਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜਲੰਧਰ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਦੀ ਨਿਗਰਾਨੀ ਹੇਠ ਹੋਏ

ਜਲੰਧਰ (ਸੋਨੂ ਸਹੋਤਾ) : ਅੱਜ ਛੱਬੀ ਤਾਰੀਖ ਜੋ ਸੰਯੁਕਤ ਮੋਰਚੇ ਦੀ ਕਾਲ ਆਈ ਸੀ ਛੇ ਮਹੀਨੇ ਕਿਸਾਨਾਂ ਨੂੰ ਧਰਨੇ ਤੇ ਬੈਠੇ ਹੋ ਗਏ ਸੱਤ ਸਾਲ ਮੋਦੀ ਸਰਕਾਰ ਬਣੇ ਨੂੰ ਸੱਤਾਂ ਸਾਲਾਂ ਵਿੱਚ ਭਾਰਤ ਵਾਸੀਆਂ ਲਈ ਕੁਝ ਨਹੀਂ ਕੀਤਾ ਨਾ ਹੀ ਕਿਸਾਨਾਂ ਦਾ ਕੋਈ ਮਸਲਾ ਹਲ ਕੀਤਾ ਇਸ ਕਰਕੇ ਭਾਰਤ ਵਾਸੀਆਂ ਲਈ ਛੱਬੀ ਤਰੀਕ ਦਾ ਦਿਨ ਕਾਲਾ ਮਨਾਇਆ ਜਾਏਗਾ ਅਤੇ ਮੋਦੀ ਦੇ ਪੁਤਲੇ ਫੂਕੇ ਜਾਣਗੇ ਇਸ ਕਰਕੇ ਪ੍ਰਤਾਪੁਰਾ ਚੌਕ ਵਿੱਚ ਸਾਢੇ ਨੌਂ ਵਜੇ ਪਿੰਡ ਗਹੀਰਾ ਸਾਢੇ ਦੱਸ ਵਜੇ ਨਕੋਦਰ ਸਾਢੇ ਗਿਆਰਾਂ ਵਜੇ ਮੱਲੀਆਂ ਸਾਢੇ ਬਾਰਾਂ ਵਜੇ ਸਾਰੇ ਪਿੰਡਾਂ ਦੇ ਲੋਕਾਂ ਦੇ ਇਕੱਠ ਵਿੱਚ ਮੋਦੀ ਦੇ ਪੁਤਲੇ ਫੂਕੇ ਗਏ ਇਹ ਸਾਰੇ ਰੋਸ ਪ੍ਰਦਰਸ਼ਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜਲੰਧਰ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਦੀ ਨਿਗਰਾਨੀ ਹੇਠ ਹੋਏ ਨਾਲ ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਪਿੰਦਰ ਸਿੰਘ ਰਾਣਾ ਲੱਲੀਆਂ ਕਨਵੀਨਰ ਸੁਖਵੀਰ ਸਿੰਘ ਸੁੱਖਾ ਹਲਕਾ ਪ੍ਰਧਾਨ ਕਰਤਾਰਪੁਰ ਮਨਮੋਹਨ ਸਿੰਘ ਹਲਕਾ ਪ੍ਰਧਾਨ ਕੈਂਟ ਪਰਮਿੰਦਰ ਸਿੰਘ ਭਿੰਦਾ ਹਲਕਾ ਪ੍ਰਧਾਨ ਨਕੋਦਰ ਹਰਕੰਵਲ ਸਿੰਘ ਮੁੱਧ ਬਲਾਕ ਪ੍ਰਧਾਨ ਸੁਖਚੈਨ ਸਿੰਘ ਭੰਗੂ ਜਨਰਲ ਸਕੱਤਰ ਮੇਜਰ ਸਿੰਘ ਗਿੱਲ ਜਨਰਲ ਸਕੱਤਰ ਸੰਤੋਖ ਸਿੰਘ ਚਿੱਟੀ ਜ਼ਿਲ੍ਹਾ ਮੀਤ ਪ੍ਰਧਾਨ ਮੰਗਾ ਸਰਪੰਚ ਚਿੱਟੀ ਕੁਲਵੰਤ ਸਿੰਘ ਜ਼ਿਲ੍ਹਾ ਪ੍ਰੀਸ਼ਦ ਸੁਖਵਿੰਦਰ ਸਿੰਘ ਲੱਲੀਆਂਬ ਕਮੇਟੀ ਮੈਂਬਰ ਹਰਮਿੰਦਰ ਸਿੰਘ ਹਰਨੇਕ ਸਿੰਘ ਮੀਰਾਂਪੁਰ ਗੁਰਵਿੰਦਰ ਸਿੰਘ ਚਿੱਟੀ ਗੁਰਤੇਜ ਸਿੰਘ ਰਛਪਾਲ ਸਿੰਘ ਪਾਲੀ ਵਿੱਕੀ ਜੱਸਲ ਲੱਲੀਆਂ ਆਦਿ ਹੋਰ ਸੰਗਤ ਬਹੁਤ ਵੱਡਾ ਇਕੱਠ ਹਾਜ਼ਰ ਸੀ






