17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੁਲਿਸ ਮੁਖੀ ਵੱਲੋੋਂ ਬਾਗਬਾਨੀ ਵਿਭਾਗ ਦੀ ਸਹਾਇਤਾਂ ਨਾਲ ਛੋੋਟੀ ਮੀਆਂਵਾਕੀ ਬਗੀਚੀ ...

ਪੁਲਿਸ ਮੁਖੀ ਵੱਲੋੋਂ ਬਾਗਬਾਨੀ ਵਿਭਾਗ ਦੀ ਸਹਾਇਤਾਂ ਨਾਲ ਛੋੋਟੀ ਮੀਆਂਵਾਕੀ ਬਗੀਚੀ ਲਗਾਈ ਗਈ

ਜਿਲਾ ਪ੍ਰਬੰਧਕੀ ਕੰਪਲੈਕਸ ਮਾਨਸਾ ਦੀ ਖਾਲੀ ਪਈ 45 ਸੁਕੇਅਰ ਮੀਟਰ ਜਗ੍ਹਾਂ ਵਿੱਚ 53 ਕਿਸਮਾਂ ਦੇ 160 ਬੂਟੇ ਲਗਵਾਏ ਗਏ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸ੍ਰੀ ਸੁਰੇਂਦਰ ਲਾਂਬਾ ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋੋਂ ਅਮਨ ਤੇ ਕਾਨੂੰਨ ਵਿਵਸਥਾਂ ਨੂੰ ਬਰਕਰਾਰ ਰੱਖਣ ਦੇ ਨਾਲ ਨਾਲ ਕੋਵਿਡ^19 ਮਹਾਂਮਾਰੀ ਤੋੋਂ ਬਚਾਅ ਲਈ ਜਿੱਥੇ ਦਿਨ$ਰਾਤ ਸਖਤ ਡਿਊਟੀਆਂ ਨਿਭਾਈਆ ਜਾ ਰਹੀਆ ਹਨ, ਉਥੇ ਹੀ ਸਮਾਜਿਕ ਗਤੀਵਿਧੀਆਂ ਵਿੱਚ ਵੀ ਅਹਿਮ ਯੋਗਦਾਨ ਪਾਉਦੇ ਹੋਏ ਵਾਤਾਵਰਨ ਨੂੰ ਬਚਾਉਣ ਦਾ ਬੀੜਾ ਚੁੱਕਿਆ ਗਿਆ ਹੈ। ਅੱਜ ਮਾਨਸਾ ਪੁਲਿਸ ਵੱਲੋਂ ਬਾਗਬਾਨੀ ਵਿਭਾਗ ਦੀ ਸਹਾਇਤਾਂ ਨਾਲ ਜਿਲਾ ਪ੍ਰਬੰਧਕੀ ਕੰਪਲੈਕਸ ਮਾਨਸਾ ਦੀ ਖਾਲੀ ਪਈ ਜਗ੍ਹਾਂ ਦੇ 45 ਸੁਕੇਅਰ ਮੀਟਰ ਵਿੱਚ ਇੱਕ ਮੀਆਂਵਾਕੀ ਬਗੀਚੀ ਲਗਾਈ ਗਈ। ਇਸ ਬਗੀਚੀ (ਗਾਰਡਨ) ਵਿੱਚ 53 ਕਿਸਮਾਂ ਦੇ ਪੰਜਾਬ ਦੇ ਵਿਰਾਸਤੀ ਛਾਂਦਾਰ, ਫਲਦਾਰ, ਫੁੱਲਦਾਰ ਅਤੇ ਹਰਬਲ (ਮੈਡੀਸ਼ਨ ਪਲਾਂਟਸ) ਦੇ 160 ਬੂਟੇ ਲਗਵਾਏ ਗਏ ਹਨ। ਜਿਹਨਾਂ ਵਿੱਚ ਛਾਂਦਾਰ ਬੂਟੇ (ਬੋਹੜ, ਨਿੰਮ, ਟਾਹਲੀ, ਪਿਲਖਨ, ਗੁੱਲਰ ਆਦਿ), ਫਲਦਾਰ ਬੁਟੇ (ਅੰਬ, ਨਿੰਬੂ, ਅਮਰੂਦ, ਨਾਸ਼ਪਤੀ, ਅੰਗੂਰ, ਅਨਾਰ, ਪਪੀਤਾ, ਕੇਲਾ, ਗਲਗਲ, ਕਟਹਲ ਆਦਿ), ਫੁੱਲਦਾਰ ਬੂਟੇ (ਕਿਚਨਾਰ, ਅਮਲਤਾਸ, ਤੋਤਾ ਫੁ-ੱਲ, ਸਿੰਬਲ ਆਦਿ) ਅਤੇ ਜੜੀ^ਬੂਟੀਆਂ ਵਾਲੇ ਹਰਬਲ ਬੂਟੇ (ਇਲਾਚੀ, ਹੀਂਗ, ਕੜੀਪੱਤਾ, ਸੁਹੰਜਨ, ਬਹੇੜਾ, ਹਾਰ^ਸਿੰਗਾਂਰ, ਤੇਜ ਪੱਤਾ, ਅਰਜਨ, ਆਂਵਲਾ, ਹਰਡ ਆਦਿ) ਤਰਤੀਬਵਾਰ ਲਗਾਏ ਗਏ ਹਨ।
ਐਸ,ਐਸ,ਪੀ, ਮਾਨਸਾ ਵੱਲੋੋਂ ਦੱਸਿਆ ਗਿਆ ਕਿ ਇਸਤੋੋਂ ਪਹਿਲਾਂ ਵੀ ਬਾਗਬਾਨੀ ਵਿਭਾਗ ਦੀ ਸਹਾਇਤਾ ਨਾਲ ਥਾਣਿਆਂ, ਪੁਲਿਸ ਚੌੌਕੀਆ, ਦਫਤਰਾਂ ਅਤੇ ਪੁਲਿਸ ਲਾਈਨ ਮਾਨਸਾ ਵਿਖੇ ਵੱਖ ਵੱਖ ਤਰਾ ਦੇ 4500 ਤੋੋਂ ਵੱਧ ਬੂਟੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਲਾਈਨ ਮਾਨਸਾ, ਡੀ,ਐਸ,ਪੀ, ਦਫਤਰ ਸਰਦੂਲਗੜ ਅਤੇ ਥਾਣਾ ਜੌੌੜਕੀਆਂ ਵਿਖੇ ਤਿੰਨ ਥਾਵਾਂ ਤੇ ਛੋੋਟੀਆਂ ਮੀਆਂਵਾਕੀ ਬਗੀਚੀਆਂ ਤੋੋਂ ਇਲਾਵਾ ਪੁਲਿਸ ਲਾਈਨ ਮਾਨਸਾ ਵਿਖੇ 4 ਏਕੜ ਜਗ੍ਹਾਂ ਵਿੱਚ ਇੱਕ ਮਿਕਸ ਬਾਗ ਵੀ ਲਗਵਾਇਆ ਗਿਆ ਹੈ। ਐਸ,ਐਸ,ਪੀ,ਮਾਨਸਾ ਨੇ ਦੱਸਿਆ ਕਿ ਇਹ ਛੋੋਟਾ ਮੀਆਂਵਾਕੀ ਗਾਰਡਨ ਤਿਆਰ ਹੋੋ ਕੇ ਕੁਝ ਹੀ ਸਮੇਂ ਵਿੱਚ ਕੁਦਰਤੀ ਜੰਗਲ ਬਣ ਜਾਵੇਗਾ। ਇਹ ਮਿਆਂਵਾਕੀ ਬਗੀਚੀ ਅਲੋੋਪ ਹੋੋ ਰਹੇ ਪੰਛੀਆਂ ਦੀ ਮੁੜ ਸਿਰਜਣਾ ਕਰਨ, ਆਕਸੀਜ਼ਨ ਦਾ ਪੱਧਰ ਉਚਾ ਕਰਨ, ਕੀੜੇ, ਮਕੌੌੜੇ, ਤਿੱਤਲੀਆਂ, ਮਧੂ/ਮੱਖੀਆਂ ਨੂੰ ਭੋੋਜਨ ਮੁਹੱਈਆ ਕਰਾਉਣ ਦੇ ਨਾਲ ਨਾਲ ਪੰਛੀਆਂ ਲਈ ਰੈਣ/ਬਸੇ਼ਰਾ ਵੀ ਬਣ ਜਾਵੇਗਾ।
ਐਸ,ਐਸ,ਪੀ,ਮਾਨਸਾ ਵੱਲੋੋਂ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋੋਂ ਅਗਲੇ ਮਹੀਨੇ ਮਿਤੀ 05/06/2021 ਨੂੰ ਜਿਲਾ ਪੱਧਰ ਤੇ ਵਾਤਾਵਰਣ ਦਿਵਸ ਮਨਾਇਆ ਜਾਵੇਗਾ। ਜਿਸ ਦੌੌਰਾਨ ਜਿਲਾ ਦੇ ਸਾਰੇ ਥਾਣਿਆਂ/ਚੌੌਕੀਆਂ/ਦਫਤਰਾਂ ਅਤੇ ਪੁਲਿਸ ਲਾਈਨ ਮਾਨਸਾ ਵਿਖੇ ਵੱਧ ਤੋੋਂ ਵੱਧ ਫਲਦਾਰ ਅਤੇ ਵਿਰਾਸਤੀ ਬੂਟੇ ਲਗਵਾਏ ਜਾ ਰਹੇ ਹਨ ਤਾਂ ਜੋੋ ਅਸੀ ਅਲੋੋਪ ਹੋੋ ਰਹੇ ਰੁੱਖਾਂ ਅਤੇ ਅਲੋੋਪ ਹੋੋ ਰਹੇ ਜੀਵ^ਜੰਤੂਆਂ ਤੇ ਪੰਛੀਆਂ ਨੂੰ ਬਚਾਅ ਸਕੀਏ ਅਤੇ ਸੁੱਧ ਤੇ ਸਾਫ/ਸੁਥਰਾ ਵਾਤਾਵਰਣ ਬਣਾ ਕੇ ਪਹਿਲਾਂ ਵਾਲੇ ਪੰਜਾਬ ਦੀ ਸਿਰਜਣਾ ਕਰ ਸਕੀਏ। ਵਾਤਾਵਰਣ ਦੀ ਸੁਧਤਾ ਦੇ ਮੱਦੇ/ਨਜ਼ਰ ਸਾਡੇ ਸਾਰਿਆਂ ਵੱਲੋੋਂ ਕੀਤਾ ਗਿਆ ਇਹ ਕਾਰਜ ਸਾਨੂੰ ਖੁਦ ਨੂੰ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੋੋਰੋਨਾ ਮਹਾਂਮਾਰੀ ਜਿਹੀਆ ਭਿਆਨਕ ਬਿਮਾਰੀਆਂ ਤੋੋਂ ਬਚਾਉਣ ਲਈ ਕਾਰਗਰ ਸਿੱਧ ਹੋਵੇਗਾ। ਇਸ ਲਈ ਸਾਨੂੰ ਸਾਰਿਆਂ ਨੂੰ ਵਾਤਾਵਰਣ ਦੀ ਸੁੱਧਤਾ ਲਈ ਮੁਹਿੰਮਾਂ ਚਲਾ ਕੇ ਵੱਧ ਵੱਧ ਰੁੱਖ ਲਗਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੋੌਕੇ ਸ੍ਰੀ ਰਾਕੇਸ਼ ਕੁਮਾਰ ਕਪਤਾਨ ਪੁਲਿਸ (ਪੀ,ਬੀ,ਆਈ,) ਮਾਨਸਾ, ਸ੍ਰੀ ਗੁਰਮੀਤ ਸਿੰਘ ਡੀ,ਐਸ,ਪੀ, ਮਾਨਸਾ, ਸ੍ਰੀ ਹਰਜਿੰਦਰ ਸਿੰਘ ਗਿੱਲ, ਡੀ,ਐਸ,ਪੀ, (ਔੌਰਤਾਂ ਤੇ ਬੱਚਿਆ ਵਿਰੁੱਧ ਅਪਰਾਧ) ਮਾਨਸਾ ਅਤੇ ਸ੍ਰੀ ਵਿਪੇਸ਼ ਗਰਗ ਬਾਗਬਾਨੀ ਵਿਕਾਸ ਅਫਸਰ ਮਾਨਸਾ, ਥਾਣੇ: ਬਲਵੰਤ ਸਿੰਘ ਰੀਡਰ, ਵਾਤਾਵਰਣ ਪ੍ਰੇਮੀ ਥਾਣੇ: ਗੁਰਲਾਲ ਸਿੰਘ, ਸ:ਥ: ਅਮਰਦੀਪ ਸਿੰਘ ਰੀਡਰ ਅਤੇ ਸ:ਥ: ਹਰਦੀਪ ਸਿੰਘ ਐਮ,ਐਸ,ਕੇ, ਪੁਲਿਸ ਲਾਈਨ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS