17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪਿੰਡ ਕਾਹਨਗੜ੍ਹ ਦੇ ਵਾਸੀ ਸਾਬਕਾ ਹੌਲਦਾਰ ਸ੍ਰ ਬੋਘਾ ਸਿੰਘ ਨੇ ਗਰੀਬ ਲੋਕਾਂ...

ਪਿੰਡ ਕਾਹਨਗੜ੍ਹ ਦੇ ਵਾਸੀ ਸਾਬਕਾ ਹੌਲਦਾਰ ਸ੍ਰ ਬੋਘਾ ਸਿੰਘ ਨੇ ਗਰੀਬ ਲੋਕਾਂ ਨੂੰ ਰਾਸ਼ਨ ਵੰਡਿਆ

ਜੋ ਰਾਸ਼ਨ ਗਰੀਬ ਲੋਕਾਂ ਨੂੰ ਵੰਡਿਆ ਗਿਆ ਹੈ ਉਸਦਾ ਪੈਸਾ ਉਹਨਾਂ ਨੇ ਆਪਣੀ ਪੈਨਸ਼ਨ ਵਿੱਚੋਂ ਖਰਚਿਆ ਹੈ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਿੱਥੇ ਲੋਕ ਕੰਮਕਾਜ ਨਾ ਹੋਣ ਕਾਰਨ ਪ੍ਰੇਸ਼ਾਨੀਆਂ ਦੇ ਦੌਰ ਵਿੱਚੋਂ ਗੁਜਰ ਰਹੇ ਹਨ ਉੱਥੇ ਹੀ ਦਾਨੀ ਸੱਜਣਾਂ ਦੀ ਵੀ ਇੱਥੇ ਕੋਈ ਕਮੀ ਨਹੀਂ ਹੈ। ਜਿਸ ਦੀ ਮਿਸਾਲ ਦੇਖਣ ਨੂੰ ਠੂਠਿਆਂਵਾਲੀ ਰੋਡ ਸਥਿਤ ਝੁੱਗੀਆਂ ਵਾਲਿਆਂ ਨੂੰ ਜਦੋਂ ਰਾਸ਼ਨ ਵੰਡਣ ਲਈ ਪਹੁੰਚੇ ਪਰਿਵਾਰ ਸਮੇਤ ਪਿੰਡ ਕਾਹਨਗੜ੍ਹ ਦੇ ਵਾਸੀ ਸਾਬਕਾ ਹੌਲਦਾਰ ਪੰਜਾਬ ਪੁਲਿਸ ਜਿਲ੍ਹਾ ਮਾਨਸਾ ਸ੍ਰ. ਬੋਘਾ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਬਿਮਾਰੀ ਦੇ ਕਾਰਨ ਗਰੀਬ ਲੋਕਾਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਿਹਾੜੀਦਾਰ ਲੋਕਾਂ ਨੂੰ ਤਾਂ ਇਸ ਦੌਰ ਵਿੱਚ ਹੋਰ ਵੀ ਪ੍ਰੇਸ਼ਾਨੀਆਂ ਵਿੱਚੋਂ ਦੀ ਗੁਜਰਨਾ ਪੈਂਦਾ ਹੈ। ਸ੍ਰ. ਬੋਘਾ ਸਿੰਘ ਨੇ ਦੱਸਿਆ ਕਿ ਜੋ ਰਾਸ਼ਨ ਗਰੀਬ ਲੋਕਾਂ ਨੂੰ ਵੰਡਿਆ ਗਿਆ ਹੈ ਉਹਦੇ ਲਈ ਜੋ ਪੈਸਾ ਖਰਚ ਕੀਤਾ ਉਹ ਉਹਨਾਂ ਨੇ ਆਪਣੀ ਪੈਨਸ਼ਨ ਵਿੱਚੋਂ ਖਰਚਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਭਲਾਈ ਕਾਰਜ ਕਰਕੇ ਮਨ ਨੂੰ ਸ਼ਾਂਤੀ ਮਿਲਦੀ ਹੈ।

Today Now News

RELATED ARTICLES
- Advertisment -

POPULAR POSTS