17.1 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਮਾਂ ਦਿਵਸ ਤੇ ਇਕ ਸਫਲ ਕਾਵਿ-ਮਿਲਣੀ

ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਮਾਂ ਦਿਵਸ ਤੇ ਇਕ ਸਫਲ ਕਾਵਿ-ਮਿਲਣੀ

ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਉੱਚ ਕੋਟੀ ਦੇ ਕਵੀਆਂ ਤੇ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ

ਉਨਟਾਰੀਓ – ਕੈਨੇਡਾ (ਰਾਮਿੰਦਰ ਵਾਲੀਆ) : ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਮਾਂ ਦਿਵਸ ਤੇ ਇਕ ਕਾਵਿ ਮਿਲਣੀ ਜ਼ੂਮ ਐਪ ਰਾਹੀ ਆਯੋਜਿਤ ਕੀਤੀ ਗਈ । ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਉੱਚ ਕੋਟੀ ਦੇ ਕਵੀਆਂ ਤੇ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ । ਮੀਟਿੰਗ ਦਾ ਸੰਚਾਲਨ ਟੋਰਾਂਟੋ ਦੀ ਨਾਮਵਰ ਸ਼ਾਇਰਾ ਤੇ ਟੀ ਵੀ ਹੋਸਟ ਸੁਰਜੀਤ ਕੌਰ ਨੇ ਕੀਤਾ ਜਿਸ ਦੀ ਹਰ ਕਿਸੇ ਨੇ ਸ਼ਲਾਘਾ ਕੀਤੀ। ਸਭ ਤੋਂ ਪਹਿਲਾਂ ਉਨ੍ਹਾਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਆਏ ਹਾਜ਼ਰੀਨ ਮੈਂਬਰਜ਼ ਨੂੰ ਨਿੱਘਾ ਜੀਅ ਆਇਆਂ ਕਿਹਾ ਤੇ ਦੱਸਿਆ ਕਿ ( ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ) ਦੇ ਮੁੱਖ ਸੰਸਥਾਪਕ ਰਮਿੰਦਰ ਕੌਰ ਵਾਲੀਆ ਹੈ, ਜੋਕਿ ਟੋਰਾਂਟੋ ਦੀ ਕਵਿੱਤਰੀ ਹੈ ਤੇ ਉਹਨਾਂ ਦੀ ਪਲੇਠੀ ਦੀ ਕਿਤਾਬ ਛੱਪ ਕੇ ਤਿਆਰ ਹੋ ਚੁੱਕੀ ਹੈ।
ਰਮਿੰਦਰ ਜੀ ਨੇ ਵਟਸਆਪ ਤੇ ਇਸ ਨਾਮ ਦਾ ਇਕ ਗਰੁੱ ਪ ਬਣਾਇਆ , ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਕਵੀ ਤੇ ਸਾਹਿਤਕਾਰ ਇਸ ਗਰੁੱਪ ਨਾਲ ਜੁੜੇ ਹੋਏ ਨੇ । ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਨਵੰਬਰ ਮਹੀਨੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਫ਼ਲ ਕਾਵਿ ਮਿਲਣੀ ਹੋ ਚੁੱਕੀ ਹੈ । ਸੁਰਜੀਤ ਕੌਰ ਨੇ ਦੱਸਿਆ ਕਿ ਅੱਜ ਦੀ ਕਾਵਿ ਮਿਲਣੀ ਵਿੱਚ 13 ਕਵੀ ਹਾਜ਼ਰੀ ਲਗਾ ਰਹੇ ਹਨ। ਡਾ : ਉਮਿੰਦਰ ਸਿੰਘ ਜੋਹਲ , ਅਰਤਿੰਦਰ ਸੰਧੂ ਤੇ ਪ੍ਰੋ : ਜਗੀਰ ਸਿੰਘ ਇਸ ਕਾਵਿ ਮਿਲਣੀ ਦੇ ਗੈਸਟ ਆਫ਼ ਆਨਰ ਸਨ। ਬਾਕੀ 10 ਕਵੀਆਂ ਵਿੱਚ ਸ :-
ਭੁਪਿੰਦਰ ਸਿੰਘ ਵਾਲੀਆ ,ਬਲਦੀਪ ਕੌਰ ਸੰਧੂ , ਆਸ਼ਾ ਸ਼ਰਮਾ , ਕੁਲਵੰਤ ਕੌਰ ਢਿੱਲੋਂ , ਮਨਜੀਤ ਕੌਰ ਸੇਖੋਂ , ਪ੍ਰੀਤ ਲੱਧੜ , ਰਕਸ਼ੰਦਾ ਨਾਵੇਦ , ਸਿੱਕੀ ਝੱਜੀ ਪਿੰਡ ਵਾਲਾ , ਲਵੀਨ ਗਿੱਲ ਤੇ ਪਿਆਰਾ ਸਿੰਘ ਕੁੱਦੇਵਾਲ ਨੇ ਕਾਵਿ ਮਿਲਣੀ ਵਿੱਚ ਸ਼ਿਰਕਤ ਕੀਤੀ । ਇਹਨਾਂ ਸੱਭਨਾਂ ਨੇ ਮਾਂ ਵਿਸ਼ੇ ਅਤੇ ਹੋਰ ਕਵਿਤਾਵਾਂ ਨੂੰ ਬਹੁਤ ਖ਼ੂਬਸੂਰਤ ਅੰਦਾਜ਼ ਵਿੱਚ ਪੇਸ਼ ਕਰਕੇ ਸੱਭ ਦੇ ਮਨਾ ਨੂੰ ਮੋਹ ਲਿਆ । ਹਰ ਇਕ ਨੇ ਰਮਿੰਦਰ ਰਮੀ ਤੇ ਸੁਰਜੀਤ ਕੌਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਹ ਦੋਵੇਂ ਕਵਿਤਰੀਆਂ ਸਾਹਿਤ ਦੇ ਖੇਤਰ ਵਿੱਚ ਨਵੀਂਆਂ ਪੈੜਾਂ ਪਾਉਣਗੀਆਂ ।


ਮੀਟਿੰਗ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਹੋਰ ਵੀ ਬਹੁਤ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ । ਇਹਨਾਂ ਵਿੱਚ ਕੈਨੇਡਾ ਤੋਂ ਲਵੀਨ ਗਿੱਲ ਜੋ ਕਿ ਅਮਰ ਕਰਮਾ ਸੰਸਥਾ ਦੇ ਸਰਪ੍ਰਸਤ ਤੇ ਓਮਨੀ ਟੀ ਵੀ ਦੇ ਰਿਪੋਰਟਰ ਤੇ ਐਂਕਰ ਵੀ ਨੇ , ਇਸਦੇ ਨਾਲ ਬਹੁਤ ਵਧੀਆ ਕਵਿੱਤਰੀ ਵੀ ਹੈ , ਮੀਟਿੰਗ ਵਿੱਚ ਸ਼ਾਮੂਲੀਅਤ ਕੀਤੀ । ਪੂਨਮ ਸਿੰਘ ਪ੍ਰੀਤਲੜੀ ਜੀ ਵੀ ਆਪਣੇ ਕੀਮਤੀ ਰੁਝੇਵਿਆਂ ਵਿੱਚੋਂ ਸਮਾਂ ਨਿਕਾਲ ਕੇ ਕਾਵਿ ਮਿਲਣੀ ਵਿੱਚ ਸਾਰਾ ਸਮਾਂ ਬੈਠੇ ਵੀ ਰਹੇ ਤੇ ਕਵੀਆਂ ਦੀਆਂ ਰਚਨਾਵਾਂ ਸੁਣ ਕੇ ਦਾਦ ਵੀ ਦਿੰਦੇ ਰਹੇ । ਹੋਰ ਬਹੁਤ ਸਾਰੀਆਂ ਸੰਸਥਾਵਾਂ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਮੈਂਬਰਜ਼ ਨੇ ਸ਼ਿਰਕਤ ਕੀਤੀ ।ਬਲਦੀਪ ਕੌਰ ਸੰਧੂ ਰੇਡੀਓ ਐਫ ਐਮ ਦੇ ਮਾਲਕ , ਲੈਕਚਰਾਰ ਤੇ ਲੇਖਿਕਾ ਮੁਹਾਲੀ ਤੋਂ ਆਪਣੇ ਨਿੱਜੀ ਰੁਝੇਵਿਆਂ ਵਿੱਚੋਂ ਸਮਾਂ ਨਿਕਾਲ ਕੇ ਮੀਟਿੰਗ ਵਿੱਚ ਸਾਰਾ ਸਮਾਂ ਆਪਣੀ ਸ਼ਮੂਲੀਅਤ ਬਣਾਈ ਰੱਖੀ ਤੇ ਇਹਨਾਂ ਦੇ ਨਾਲ ਹੋਰ ਵੀ ਰੇਡੀਓ ਐਫ ਐਮ ਦੇ ਆਰ ਜੇ ਨੇ ਇਸ ਮੀਟਿੰਗ ਵਿੱਚ ਸ਼ਾਮੂਲੀਅਤ ਕੀਤੀ । ਦੀਪ ਸੰਧੂ ਜੀ ਆਪ ਦੇ ਦਿਲੋਂ ਧੰਨਵਾਦੀ ਹਾਂ ਜੀ ।ਮਾਲਟਨ ਵੂਮੈਨ ਕੌਂਸਲ ਤੋਂ ਸੁਰਜੀਤ ਸੰਧੂ ਤੇ ਹੋਰ ਮੈਂਬਰਜ਼ ਨੇ ਵੀ ਮੀਟਿੰਗ ਵਿੱਚ ਆਪਣੀ ਹਾਜ਼ਰੀ ਲਗਵਾਈ । ਬੰਬਈ ਤੋਂ ਸ਼ਿਵ ਦੱਤ ਅਕਸ , ਰਾਸ਼ਟਰੀ ਕਾਵਿ ਮੰਚ ਤੋਂ ਆਸ਼ਾ ਸ਼ਰਮਾ , ਕੁਲਦੀਪ ਧੰਜੂ , ਪਿੰ : ਹਰਜਿੰਦਰ ਕੌਰ ਸੱਧਰ ਤੇ ਡਾਕਟਰ ਹਰਜੀਤ ਸਿੰਘ ਸੱਧਰ , ਡਾ : ਜੀ ਐਸ ਅਨੰਦ ਤੇ ਹੋਰ ਮੈਂਬਰਜ਼ , ਕੈਨੇਡੀਅਨ ਪੰਜਾਬੀ ਸਭਾ ਤੋਂ ਡਾ: ਸੁਖਦੇਵ ਸਿੰਘ ਝੰਡ , ਟੀ ਵੀ ਪੰਜਾਬੀ ਦੁਨੀਆਂ ਤੋਂ ਹਰਜੀਤ ਸਿੰਘ ਗਿੱਲ ( ਇਹਨਾਂ ਨੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਕਾਵਿ ਮਿਲਣੀ ਨੂੰ ਲਾਈਵ ਵੀ ਕੀਤਾ , ਗੀਤਕਾਰ ਤੇ ਪੱਤਰਕਾਰ ਰਣਜੋਧ ਸਿੰਘ ,ਪਵਨ ਪਰਵਾਸੀ ਪੰਜਾਬੀ ਸਾਂਝ ਜਰਮਨੀ , ਰਾਮਗੜ੍ਹੀਆ ਭਵਨ ਤੋਂ ਸ : ਹਰਦਿਆਲ ਸਿੰਘ ਝੀਤਾ , ਲਫ਼ਜ਼ਾਂ ਦੀ ਦੁਨੀਆਂ ਸਾਹਿਤ ਸਭਾ ਨਕੋਦਰ ਤੋਂ ਪ੍ਰੀਤ ਲੱਧੜ ਤੇ ਪ੍ਰੋ : ਜਸਵੀਰ ਸਿੰਘ , ਵਰਲਡ ਪੀਸ ਮਿਸ਼ਨ ਤੋਂ ਚੰਦਰਪਾਲ ਹੈਪੀ , ਪੱਕੀਆਂ ਥਾਂਵਾਂ ਪਾਕਿਸਤਾਨ ਤੋਂ ਨਦੀਮ ਅਫ਼ਜ਼ਲ , ਸਤਿੰਦਰ ਕਾਹਲੋਂ ਤੇ ਉਹਨਾਂ ਦੇ ਹੋਰ ਦੋਸਤ ਬਟਾਲਾ ਤੋਂ , ਸ : ਮਨਮੋਹਨ ਸਿੰਘ ਵਾਲੀਆ ਆਹਲੂਵਾਲੀਆ ਬਰਾਦਰੀ ਕੈਨੇਡਾ ਦੇ ਸਰਪ੍ਰਸਤ , ਡਾ : ਉਮਾ ਸ਼ਰਮਾ ਮੁਹਾਲੀ , ਕੁਲਵਿੰਦਰ ਕੌਰ ਕੋਮਲ ਡੁੱਬਈ , ਡਾ : ਪ੍ਰਭਜੋਤ ਸਿੰਘ ਬਿਊਰੋ ਚੀਫ਼ ਟ੍ਰਿਬਿਊਨ ਚੰਡੀਗੜ੍ਹ ,
ਰਾਣੀ ਕਾਹਲੋਂ ਸਿੰਗਰ ਤੇ ਐਂਕਰ ਅਮਰੀਕਾ ਤੋਂ ਤੇ ਹੋਰ ਵੀ ਬਹੁਤ ਨਾਮਵਰ ਸ਼ਖ਼ਸੀਅਤਾਂ ਜਿਹਨਾਂ ਨੇ ਸਮਾਂ ਨਿਕਾਲ ਕੇ ਕਾਵਿ ਮਿਲਣੀ ਵਿੱਚ ਆਪਣੀਆਂ ਪਿਆਰ ਭਰੀਆਂ ਸਾਂਝਾਂ ਪਾਈਆਂ ਤੇ ਸਾਰਾ ਸਮਾਂ ਆਪਣੀ ਹਾਜ਼ਰੀ ਲਗਾਈ ਰੱਖੀ । 70.80 ਤੋਂ ਜ਼ਿਆਦਾ ਮੈਂਬਰਜ਼ ਨੇ ਇਸ ਕਾਵਿ ਮਿਲਣੀ ਵਿੱਚ ਸ਼ਮੂਲੀਅਤ ਕੀਤੀ ਤੇ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ । ਬਹੁਤ ਮੈਂਬਰਜ਼ ਨੈਟ ਪ੍ਰੋਬਲਮ ਕਰਕੇ ਸਾਡੇ ਨਾਲ ਜੁੜ ਨਹੀਂ ਸਕੇ । ਸੰਚਾਲਿਕਾ ਸੁਰਜੀਤ ਕੌਰ ਜੀ ਨੇ ਬਹੁਤ ਹੀ ਸਹਿਜ ਤੇ ਸ਼ਾਂਤ ਚਿੱਤ ਹੋ ਕੇ ਸੰਚਾਲਨ ਕੀਤਾ , ਜਿਸ ਕਰਕੇ ਡਿਸਿਪਲਨ ਬਰਕਰਾਰ ਰਿਹਾ ਤੇ ਬਹੁਤ ਸੁਖਾਵੇਂ ਮਾਹੋਲ ਵਿੱਚ ਮੀਟਿੰਗ ਦੀ ਸਮਾਪਤੀ ਹੋਈ । ਪ੍ਰੋ : ਜਗੀਰ ਸਿੰਘ ਕਾਹਲੋਂ ਨੇ ਮੀਟਿੰਗ ਦੀ ਕਲੋਜ਼ਿੰਗ ਕੀਤੀ ਤੇ ਸੱਭ ਕਵੀਆਂ ਤੇ ਉਹਨਾਂ ਦੀਆਂ ਰਚਨਾਵਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ । ਸ : ਭੁਪਿੰਦਰ ਸਿੰਘ ਵਾਲੀਆ ਦੀ ਪਤਨੀ ਗੁਰਿੰਦਰ ਵਾਲੀਆ ਜੋ ਕਿ ਰਮਿੰਦਰ ਵਾਲੀਆ ਦੀ ਛੋਟੀ ਭੈਣ ਵੀ ਹੈ , ਹਸਪਤਾਲ ਵਿਖੇ ਕਰੋਨਾ ਦੀ ਬੀਮਾਰੀ ਕਰਕੇ ਜ਼ੇਰੇ ਇਲਾਜ ਹੈ ਤੇ ਉਹਨਾਂ ਦੇ ਕਹਿਣ ਤੇ ਭੁਪਿੰਦਰ ਵਾਲੀਆ ਹਸਪਤਾਲ ਤੋਂ ਘਰ ਆਕੇ ਮੀਟਿੰਗ ਵਿੱਚ ਆਪਣੀ ਹਾਜ਼ਰੀ ਲਗਾਈ ਤੇ ਆਪਣੀ ਕਵਿਤਾ ਮਾਂ ਨਾਲ ਸਾਂਝ ਪਾਈ ਤੇ ਇਜ਼ਾਜ਼ਤ ਲੈ ਕੇ ਫਿਰ ਹਸਪਤਾਲ ਚਲੇ ਗਏ । ਵਾਹਿਗੁਰੂ ਗੁਰਿੰਦਰ ਵਾਲੀਆ ਨੂੰ ਜਲਦੀ ਤੰਦਰੁਸਤੀ ਬਖ਼ਸ਼ਣ ਤੇ ਹਮੇਸ਼ਾਂ ਚੜ੍ਹਦੀਆਂ ਕਲਾ ਵਿੱਚ ਰਹਿਣ । ਆਖੀਰ ਵਿੱਚ ਰਮਿੰਦਰ ਰਮੀ ਸੰਸਥਾਪਕ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਨੇ ਆਏ ਹੋਏ ਸੱਭ ਮੈਂਬਰਜ਼ ਦਾ ਸ਼ੁਕਰੀਆ ਅਦਾ ਕੀਤਾ ਤੇ ਦੱਸਿਆ ਕਿ ਬਹੁਤ ਮੈਂਬਰਜ਼ ਚੈਟ ਬਾਕਸ ਵਿੱਚ ਆਪਣੇ ਕੂਮੈਂਟ ਕਰਕੇ ਦੱਸਦੇ ਰਹੇ ਕਿ ਪ੍ਰੋਗ੍ਰਾਮ ਦਾ ਸੰਚਾਲਨ ਕਾਬਿਲੇ ਤਾਰੀਫ਼ ਸੀ , ਸੱਭ ਦੀਆਂ ਰਚਨਾਵਾਂ ਬਹੁਤ ਉਮਦਾ ਸੀ ਤੇ ਸੱਭ ਤੋਂ ਖ਼ੁਸ਼ੀ ਦੀ ਗੱਲ ਇਹ ਕਿ ਤੁਸੀਂ ਸਾਨੂੰ ਇਕ ਐਸੇ ਪਲੇਟਫ਼ਾਰਮ ਨਾਲ ਜੋੜਿਆ ਜਿਸ ਵਿੱਚ ਬਹੁਤ ਉੱਚ ਪਾਏ ਦੇ ਕਵੀ ਕਵਿਤਰੀਆਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਸ਼ਿਰਕਤ ਕੀਤੀ ਤੇ ਸੱਭ ਇਸ ਕਾਵਿ ਮਿਲਣੀ ਦੀ ਰੰਗਤ ਵਿੱਚ ਰੰਗੇ ਗਏ । ਵਟਸਆਪ ਤੇ ਬਹੁਤ ਮੈਸੇਜ ਆਏ ਹੋਏ ਨੇ ਜਿਹੜੇ ਨਹੀਂ ਵੀ ਸ਼ਾਮਿਲ ਹੋ ਸਕੇ ਉਹਨਾਂ ਦੇ ਵੀ ਕਿ ਜ਼ੂਮ ਮੀਟਿੰਗ ਆਹਲੇ ਦਰਜੇ ਦੀ ਸੀ । ਭਾਰਤ , ਪਾਕਿਸਤਾਨ , ਜਰਮਨੀ , ਆਸਟਰੇਲੀਆ , ਇੰਗਲੈਂਡ , ਇੱਟਲੀ , ਤੇ ਹੋਰ ਬਹੁਤ ਮੁਲਕਾਂ ਤੋਂ ਮੈਂਬਰਜ਼ ਨੇ ਇਸ ਕਾਵਿ ਮਿਲਣੀ ਜ਼ੂਮ ਮੀਟਿੰਗ ਵਿੱਚ ਸ਼ਿਰਕਤ ਕੀਤੀ । ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਦੋਸਤਾਂ ਦਾ ਪਿਆਰ ਤੇ ਸਾਥ ਇਸੇ ਤਰਾਂ ਮਿਲਦਾ ਰਹੇਗਾ । ਧੰਨਵਾਦ ਸਹਿਤ ।
ਰਮਿੰਦਰ ਰਮੀ ਸੰਸਥਾਪਕ
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।

Today Now News

RELATED ARTICLES
- Advertisment -

POPULAR POSTS