16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਟੋਲ ਪਲਾਜ਼ੇ ’ਤੇ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਲਗਾਏ ਗਏ ਧਰਨੇ ’ਚ ਲੰਘਣ...

ਟੋਲ ਪਲਾਜ਼ੇ ’ਤੇ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਲਗਾਏ ਗਏ ਧਰਨੇ ’ਚ ਲੰਘਣ ਨੂੰ ਲੈ ਕੇ ਸਰਪੰਚ ਰਣਜੀਤ ਸਿੰਘ ਤੇ ਕਿਸਾਨਾਂ ’ਚ ਹੋਇਆ ਟਕਰਾਅ

ਉਕਤ ਸਾਰੀ ਘਟਨਾ ਸਪੱਸ਼ਟ ਕਰਨ ਲਈ ਪਿੰਡ ਕਲਾਲਾਂ ਦੇ ਸਰਪੰਚ ਰਣਜੀਤ ਸਿੰਘ ਰਾਣਾ ਵਲੋਂ ਪ੍ਰੈਸ ਮਿਲਣੀ ਕੀਤੀ ਗਈ

ਬਰਨਾਲਾ (ਕਰਨਪ੍ਰੀਤ ਧੰਦਰਾਲ ) : ਤਿੰਨ ਦਿਨ ਪਹਿਲਾਂ ਬਰਨਾਲਾ-ਸੰਗਰੂਰ ਹਾਈਵੇ ’ਤੇ ਪਿੰਡ ਬਡਬਰ ਦੇ ਨਜਦੀਕ ਲੱਗੇ ਟੋਲ ਪਲਾਜ਼ੇ ’ਤੇ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਲਗਾਏ ਗਏ ਧਰਨੇ ’ਚ ਲੰਘਣ ਨੂੰ ਲੈ ਕੇ ਸਰਪੰਚ ਰਣਜੀਤ ਸਿੰਘ ਤੇ ਕਿਸਾਨਾਂ ’ਚ ਹੋਇਆ ਟਕਰਾਅ ਸੋਸ਼ਲ ਮੀਡੀਆ ’ਤੇ ਖੂਬ ਚਰਚਾ ’ਚ ਹੈ ਤੇ ਬਿਨਾਂ ਜਾਣਕਾਰੀ ਤੋਂ ਬਹੁਤ ਸਾਰੇ ਲੋਕਾਂ ਵਲੋਂ ਸਰਪੰਚ ਦੇ ਖਿਲਾਫ਼ ਤਰਾਂ-ਤਰਾਂ ਦੀ ਭਾਸ਼ਾ ਵਰਤੀ ਗਈ। ਉਕਤ ਸਾਰੀ ਘਟਨਾ ਸਪੱਸ਼ਟ ਕਰਨ ਲਈ ਪਿੰਡ ਕਲਾਲਾਂ ਦੇ ਸਰਪੰਚ ਰਣਜੀਤ ਸਿੰਘ ਰਾਣਾ ਵਲੋਂ ਪ੍ਰੈਸ ਮਿਲਣੀ ਕੀਤੀ ਗਈ। ਇਸ ਸਮੇਂ ਉਨਾਂ ਦਸਿਆ ਕਿ ਉਨਾਂ ਦੀ ਧਰਮ ਪਤਨੀ ਇੱਕ ਘਾਤਕ ਬਿਮਾਰੀ ਨਾਲ ਜੂਝ ਰਹੀ ਹੈ। ਜਿਸ ਦੀ ਦਵਾਈ ਲੈਣ ਲਈ ਉਹ ਸੰਗਰੂਰ ਜਾ ਰਹੇ ਸਨ। ਪਰ ਜਦੋਂ ਟੋਲ ਪਲਾਜ਼ੇ ’ਤੇ ਪਹੁੰਚੇ ਤਾਂ ਉਥੇ ਉਨਾਂ ਨੂੰ ਰੋਕ ਲਿਆ ਗਿਆ। ਕਿਸਾਨ ਆਗੂ ਕਰਨੈਲ ਸਿੰਘ ਗਾਂਧੀ ਵਲੋਂ ਧਰਨਾਕਾਰੀਆਂ ਦੇ ਇੱਕ ਆਗੂ ਨੂੰ ਫੋਨ ਕਰਾਉਣ ਤੋਂ ਬਾਅਦ ਉਨਾਂ ਨੂੰ ਲੰਘਣ ਦੇ ਦਿੱਤਾ ਗਿਆ। ਜਦ ਉਹ ਲੰਘਣ ਲੱਗੇ ਤਾਂ ਕੁੱਝ ਛੋਟੀ ਉਮਰ ਦੇ ਨੌਜਵਾਨ ਵਲੋਂ ਸ਼ੀਸ਼ੇ ’ਚ ਇੱਟ ਮਾਰ ਦਿੱਤੀ ਗਈ, ਜਿਸ ਤੋਂ ਬਾਅਦ ਇੱਟਾਂ ਰੋੜੇ ਤੇ ਡਾਂਗਾ ਦਾ ਹਮਲਾ ਕਰ ਦਿੱਤਾ ਗਿਆ। ਗੱਡੀ ਭਜਾ ਕੇ ਜਦੋਂ ਦੂਜੇ ਨਾਕੇ ’ਤੇ ਰੋਕ ਦਿੱਤੀ ਤਾਂ ਸਾਰਾ ਹਜੂਮ ਉਨਾਂ ’ਤੇ ਟੁੱਟ ਕੇ ਪੈ ਗਿਆ ਤੇ ਉਹ ਭੱਜ ਕੇ ਸੜਕ ਦੇ ਨਾਲ ਲਗਦੇ ਖੇਤਾਂ ’ਚ ਚਲੇ ਗਏ ਆਪਣੀ ਜਾਨ ਬਚਾਉਣ ਤੇ ਗੁਰੂ ਸਾਹਿਬ ਵਲੋਂ ਬਖ਼ਸ਼ੀ ਦਸਤਾਰ ਦੀ ਬੇਅਦਬੀ ਰੋਕਣ ਲਈ ਉਨਾਂ ਰਿਵਾਲਵਰ ਕੱਢ ਲਿਆ ਜਿਸ ਤੋਂ ਬਾਅਦ ਲੋਕ ਪਿੱਛੇ ਹੱਟ ਗਏ। ਉਨਾਂ ਦਸਿਆ ਕਿ ਅੱਧੇ ਘੰਟੇ ਬਾਅਦ ਮੌਕੇ ’ਤੇ ਇੱਕ ਏ.ਐਸ.ਆਈ ਤੇ ਦੋ ਕਾਂਸਟੇਬਲ ਲੜਕੀਆਂ ਸਮੇਤ ਉਨਾਂ ਦੇ ਦੋਸਤ ਮੌਕੇ ’ਤੇ ਪਹੁੰਚ ਗਏ। ਜਦੋਂ ਪੁਲਿਸ ਉਨਾਂ ਨੂੰ ਥਾਣੇ ਲਿਜਾ ਰਹੀ ਸੀ ਤਾਂ ਹਜ਼ੂਮ ਵਲੋਂ ਏ.ਐਸ.ਆਈ ਤੇ ਦੋ ਪੁਲਿਸ ਮੁਲਾਜ਼ਮ ਬੱਚੀਆਂ ਨੂੰ ਬਹੁਤ ਬੁਰਾ ਭਲਾ ਬੋਲਿਆ ਗਿਆ। ਜਦਕਿ ਦੁਬਾਰਾ ਫਿਰ ਉਨਾਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੀ ਸੁਰੱਖਿਆ ਕਰਦਿਆਂ ਆਪਣੇ ਸਾਥੀਆਂ ਤੇ ਪੁਲਿਸ ਕਰਮਚਾਰੀਆਂ ਨਾਲ ਗੱਡੀ ’ਚ ਬੈਠੇ ਕੇ ਥਾਣਾ ਧਨੌਲਾ ਪਹੁੰਚ ਗਏ। ਜਿਸ ਤੋਂ ਬਾਅਦ ਉਨਾਂ ਦੇ ਕੁੱਝ ਦੋਸਤ ਮਾਮਲੇ ਦੇ ਵਿਚ ਪੈ ਗਏ ਤੇ ਅਖੀਰ ਕੁੱਝ ਕਿਸਾਨ ਆਗੂਆਂ ਨਾਲ ਟੋਲ ਪਲਾਜ਼ੇ ’ਤੇ ਮੀਟਿੰਗ ਕਰਨ ਉਪਰੰਤ ਮਾਮਲਾ ਸੁਲਝਾ ਲਿਆ ਗਿਆ। ਉਨਾਂ ਦੇ ਖਿਲਾਫ਼ ਕਿਸੇ ਵੀ ਕਿਸਾਨ ਵਲੋਂ ਪੁਲਿਸ ਥਾਣੇ ’ਚ ਸ਼ਿਕਾਇਤ ਦਰਜ਼ ਨਹੀਂ ਕਰਵਾਈ ਗਈ ਪਰ ਕੁੱਝ ਮੀਡੀਆ ਵਲੋਂ ਉਨਾਂ ਨੂੰ ਗੁੰਡਾ ਪੇਸ਼ ਕਰ ਦਿੱਤਾ ਗਿਆ। ਕਿਸਾਨੀ ਅੰਦੋਲਨ ’ਚ ਆਪਣੇ ਵਲੋਂ ਪਾਏ ਜਾ ਰਹੇ ਯੋਗਦਾਨ ਦੇ ਸਬੰਧ ’ਚ ਸਰਪੰਚ ਰਾਣਾ ਨੇ ਦਸਿਆ ਕਿ ਉਨਾਂ ਦੀ ਪੰਚਾਇਤ ਵਲੋਂ ਲੰਘੀ 2 ਫਰਵਰੀ ਨੂੰ ਇੱਕ ਮਤਾ ਪਾਇਆ ਗਿਆ ਕਿ ਦਿੱਲੀ ਸੰਘਰਸ਼ ਵਿਚ ਗਏ ਟ੍ਰੈਕਟਰ-ਟਰਾਲੀਆਂ ਜਾਂ ਕਿਸੇ ਕਿਸਾਨ ਦਾ ਨੁਕਸਾਨ ਹੁੰਦਾ ਹੈ ਤਾਂ ਨਗਰ ਪੰਚਾਇਤ ਵਲੋਂ ਉਸ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਜਦਕਿ ਉਤਸ਼ਾਹ ਨਾਲ ਸੰਘਰਸ਼ ਵਿਚ ਜਾ ਰਹੇ ਕਿਸਾਨਾਂ ਦਾ ਸਮਾਂ ਆਉਣ ’ਤੇ ‘ਪੰਜਾਬ ਦੇ ਬਹਾਦਰ ਪੁੱਤ’ ਐਵਾਰਡ ਨਾਲ ਸਨਮਾਨ ਕੀਤਾ ਜਾਵੇਗਾ। ਉਨਾਂ ਦਸਿਆ ਕਿ ਇੱਥੇ ਹੀ ਵੱਸ ਨਹੀਂ ਹਰ ਹਫ਼ਤੇ ਉਨਾਂ ਦੇ ਨਗਰ ’ਚੋਂ ਇੱਕ ਕਾਫ਼ਲਾ ਦਿੱਲੀ ਵੀ ਭੇਜਿਆ ਜਾਂਦਾ ਹੈ। ਇਸ ਵਾਪਰੀ ਘਟਨਾ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਸਮਾਜ ਸੇਵੀ ਸਰਪੰਚ ਨੇ ਕਿਹਾ ਕਿ ਉਹ 30 ਸਾਲਾਂ ਤੋਂ ਜਿਸ ਦਸਤਾਰ ਲਈ ਸੰਘਰਸ਼ ਲੜਦੇ ਆ ਰਹੇ ਹਨ, ਉਹ ਦਸਤਾਰ ਧਰਨੇ ’ਤੇ ਹੋਏ ਹਮਲੇ ਦੌਰਾਨ ਲੱਥਣ ਨਹੀਂ ਦਿੱਤੀ ਤੇ ਉਨਾਂ ਇਸ ਸਮੇਂ ਹਮਲਾਕਾਰੀਆਂ ਨੂੰ ਇਹ ਵੀ ਸਪੱਸ਼ਟ ਕਰ ਦਿੱਤਾ ਸੀ ਕਿ ਇਹ ਦਸ਼ਤਾਰ ਰਾਣਾ ਸਰਪੰਚ ਦੀ ਨਹੀਂ ਗੁਰੂ ਸਾਹਿਬ ਦੀ ਦਸਤਾਰ ਹੈ, ਇਸ ਦੀ ਬੇਅਦਬੀ ਨਹੀਂ ਹੋਣ ਦਿੱਤੀ ਜਾਵੇਗੀ। ਅਖ਼ੀਰ ’ਚ ਉਨਾਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਰ ਲੱਗ ਰਹੇ ਜਗਾਂ-ਜਗਾਂ ਧਰਨਿਆਂ ਵੱਲ ਵਿਸ਼ੇਸ਼ ਧਿਆਨ ਨਾ ਦਿੱਤਾ ਗਿਆ ਤਾਂ ਇਸ ਦੀ ਕਿਸਾਨ ਸੰਘਰਸ਼ ਨੂੰ ਢਾਹ ਲੱਗ ਸਕਦੀ ਹੈ ਕਿਉਕਿ ਇਸ ਸੰਘਰਸ਼ ਨੂੰ ਫੇਲ ਕਰਨ ਲਈ ਬਹੁਤ ਤਰਾਂ-ਤਰਾਂ ਦੀਆਂ ਸ਼ਕਤੀਆਂ ਕਿਸਾਨੀ ਭੇਸ ’ਚ ਸੰਘਰਸ਼ ਵਿਚ ਸ਼ਾਮਲ ਹੋ ਗਈਆਂ ਹਨ, ਜਿੰਨਾਂ ਦਾ ਇੱਕੋ ਮਕਸਦ ਹੈ ਭਰਾਵਾਂ ਦੀ ਭਰਾਵਾਂ ਨਾਲ ਜੰਗ ਕਰਾਉਣੀ। ਇਸ ਵਾਸਤੇ ਤੁਰੰਤ ਇਸ ਪਾਸੇ ਧਿਆਨ ਦਿੱਤਾ ਜਾਵੇ ਤਾਂ ਕਿ ਲੰਮੇ ਸਮੇਂ ਤੋਂ ਲੜਿਆ ਜਾ ਰਿਹਾ ਸੰਘਰਸ਼ ਸਫ਼ਲ ਹੋ ਸਕੇ। ਇਸ ਸਮੇਂ ਸਰਪੰਚ ਪ੍ਰਗਟ ਸਿੰਘ ਠੀਕਰੀਵਾਲਾ, ਸਰਪੰਚ ਸਤਨਾਮ ਸਿੰਘ ਪੱਤੀ ਸੇਖਵਾਂ, ਬਲਦੇਵ ਸਿੰਘ ਭੁੱਚਰ, ਰਾਜਵਿੰਦਰ ਸਿੰਘ ਰਾਜੂ, ਭਾਨ ਸਿੰਘ ਠੀਕਰੀਵਾਲਾ, ਹਰਵਿੰਦਰ ਸਿੰਘ ਠੀਕਰੀਵਾਲਾ, ਮਨਪ੍ਰੀਤ ਸਿੰਘ ਧਾਲੀਵਾਲ, ਮੋਤਾ ਸਿੰਘ ਨੈਣੈਵਾਲ, ਲਖਵਿੰਦਰ ਸਿੰਘ ਲੱਖਾ ਮਹਿਰਾਜ, ਪੁਨੀਤ ਬੀਹਲਾ, ਹੈਪੀ ਬੀਹਲਾ, ਕਿਸਾਨ ਆਗੂ ਹਰਭਜਨ ਸਿੰਘ ਭਜੀ, ਹਰਜਿੰਦਰ ਸਿੰਘ ਕਰਮਾ, ਸਾਬਕਾ ਪੰਚ ਸੁਰਜੀਤ ਸਿੰਘ, ਲਵਪ੍ਰੀਤ ਸਿੰਘ ਮਨੀ, ਹਰਮਨ ਛੀਨੀਵਾਲ, ਦੀਪਕ ਨੇਪਾਲ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS