17.1 C
Chandigarh

TODAY NOW NEWS

Friday, March 20, 2026
HomePOLITICSਸ਼੍ਰੀ ਮੁਕਤਸਰ ਸਾਹਿਬ : ਨਗਰ ਕੌਂਸਲ ਦੀ ਹੋਈ ਪਹਿਲੀ ਮੀਟਿੰਗ ਤੇ...

ਸ਼੍ਰੀ ਮੁਕਤਸਰ ਸਾਹਿਬ : ਨਗਰ ਕੌਂਸਲ ਦੀ ਹੋਈ ਪਹਿਲੀ ਮੀਟਿੰਗ ਤੇ ਆਨਲਾਈਨ ਸਹੁੰ ਚੁੱਕ ਸਮਾਗਮ

ਕਾਂਗਰਸੀਆਂ ਵੱਲੋਂ ਪਾਏ ਮਤਿਆਂ ਦੇ ਵਿਰੋਧ ਚ ਅਕਾਲੀਆਂ ਦਾ ਬਾਇਕਾਟ, ਨਾਅਰੇਬਾਜੀ ਕਰ ਕੱਢੀ ਭੜਾਸ

ਸ਼੍ਰੀ ਮੁਕਤਸਰ ਸਾਹਿਬ, (ਅਨਮੋਲ ਵੜਿੰਗ) : ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੀ ਮੰਗਲਵਾਰ ਨੂੰ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ ਦੀ ਪ੍ਰਧਾਨਗੀ ਚ ਹੋਈ ਪਹਿਲੀ ਮੀਟਿੰਗ ਤੇ ਆਨਲਾਈਨ ਸੰਹੂ ਚੁੱਕ ਸਮਾਗਮ ਦੌਰਾਨ ਕਾਂਗਰਸ ਵੱਲੋਂ ਪਾਏ ਗਏ ਮਤਿਆਂ ਦੇ ਵਿਰੋਧ ਵਜੋਂ ਅਕਾਲੀਆਂ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਬਾਇਕਾਟ ਕਰ ਦਿੱਤਾ ਗਿਆ। ਪ੍ਰਦਰਸ਼ਨ ਚ ਸਫਾਈ ਸੇਵਕ ਯੂਨੀਅਨ ਵੱਲੋਂ ਵੀ ਸ਼ਾਮਲ ਹੁੰਦਿਆਂ ਹੋਇਆ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਸ਼ੁਰੂ ਕਰ ਦਿੱਤੀ ਗਈ। ਦੱਸਦੇ ਹਨ ਕਿ ਮੀਟਿੰਗ ਚ ਆਮ ਆਦਮੀ ਪਾਰਟੀ, ਭਾਜਪਾ ਤੇ ਅਕਾਲੀ ਆਗੂਆਂ ਨੂੰ ਸੰਹੂ ਚੁਕਵਾਈ ਗਈ। ਜਿਸ ਮਗਰੋਂ ਬਜਟ ਦਾ ਮੱਤਾ ਪਾਸ ਹੋਇਆ। ਇਸ ਮਗਰੋਂ ਲਗਭਗ 17 ਕਰੋਡ਼ ਦੇ ਟੈਂਡਰ ਤੇ ਪਿਛਲੇ ਦਿਨੀਂ ਲਾਏ ਗਏ ਚਾਰ ਟਿਊਬਵੈਲਾਂ ਦਾ ਮਤਾ ਪਾਇਆ ਗਿਆ ਤਾਂ ਅਕਾਲੀਆਂ ਨੇ ਇਹ ਕਹਿੰਦਿਆਂ ਬਾਇਕਾਟ ਕਰ ਦਿੱਤਾ ਕਿ ਇਹ ਟਿਊਬਵੈਲ ਲਾਉਣ ਲੱਗਿਆਂ ਅਕਾਲੀਆਂ ਤਾਂ ਕੀ ਜ਼ਿਆਦਾਤਰ ਕਾਂਗਰਸੀਆਂ ਤੱਕ ਨੂੰ ਅੱਖੋ-ਪਰੋਖੇ ਕੀਤਾ ਗਿਆ। ਟਿਊਬਵੈਲ ਲਾਉਣ ਤੋਂ ਪਹਿਲਾਂ ਟੈਂਡਰ ਨਹੀਂ ਭਰੇ ਗਏ, ਨਾ ਹੀ ਅਕਾਲੀਆਂ ਦੀ ਕੋਈ ਸਹਿਮਤੀ ਲਈ ਗਈ। ਹੁਣ ਟਿਊਬਵੈਲ ਲੱਗਣ ਮਗਰੋਂ ਮੱਤਾ ਪਾਇਆ ਜਾ ਰਿਹਾ ਹੈ ਜੋ ਗਲਤ ਹੈ। ਜਿਸ ਤੇ ਅਕਾਲੀਆਂ ਨੇ ਮੀਟਿੰਗ ਹਾਲ ਤੋਂ ਬਾਹਰ ਆ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਪਾਲ ਬੇਦੀ, ਸੰਜੀਵ ਧੂਡ਼ੀਆ, ਪਰਮਿੰਦਰ ਪਾਸ਼ਾ, ਕੁਲਵਿੰਦਰ ਸ਼ੌਂਕੀ, ਵਿਜੈ ਸ਼ਰਮਾ, ਮਹਾਸ਼ਾ ਫੱਤਣਵਾਲਾ, ਦੇਸਾ ਸਿੰਘ ਡੀਸੀ ਸਮੇਤ ਹੋਰ ਅਕਾਲੀ ਕੌਂਸਲਰ ਮੌਜੂਦ ਸਨ।

Today Now News

RELATED ARTICLES
- Advertisment -

POPULAR POSTS