17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੰਜਾਬੀ ਸੰਗੀਤ ਜਗਤ ਦੀ ਸੁਰਾਂ ਦੀ ਕੋਇਲ ਗਾਇਕਾ ਸੁਦੇਸ ਕੁਮਾਰੀ ਦੀ ਆਵਾਜ...

ਪੰਜਾਬੀ ਸੰਗੀਤ ਜਗਤ ਦੀ ਸੁਰਾਂ ਦੀ ਕੋਇਲ ਗਾਇਕਾ ਸੁਦੇਸ ਕੁਮਾਰੀ ਦੀ ਆਵਾਜ ਵਿੱਚ ਤਾਜਾ ਰੀਲੀਜ ਹੋਇਆ ਸਿੰਗਲ ਟਰੈਕ *ਹੀਰ*

ਯੂ ਟਿਊਬ ਫੇਸ ਬੁੱਕ ਇੰਸਟਾਗਰਾਮ ਤੇ ਪਾ ਰਿਹਾ ਧੁੰਮਾਂ

ਬਰਨਾਲਾ (ਕਰਨਪਰੀਤ ਧੰਦਰਾਲ) : ਸੈਂਕੜੇ ਹੀ ਹਿੱਟ ਗੀਤਾਂ ਪੰਜਾਬੀ ਸੰਗੀਤ ਜਗਤ ਦੀ ਸੁਰਾਂ ਦੀ ਕੋਇਲ ਨਾਮਵਰ ਗਾਇਕਾ ਸੁਦੇਸ ਕੁਮਾਰੀ ਦੀ ਆਵਾਜ ਵਿੱਚ ਤਾਜਾ ਰੀਲੀਜ ਹੋਇਆ ਸਿੰਗਲ ਟਰੈਕਹੀਰ ਜਿਸਨੂੰ ਗਾਇਕਾ ਸੁਦੇਸ ਕੁਮਾਰੀ ਨੇਂ ਅਨੋਖੇ ਅੰਦਾਜ ਵਿੱਚ ਗਾ ਕੇ ਆਪਣੀ ਦਮਦਾਰ ਗਾਇਕੀ ਦਾ ਲੋਹਾ ਮੰਨਵਾਇਆ ਜੋ ਇਸ ਸਮੇਂ ਫੁੱਲ ਚਰਚਾ ਵਿੱਚ ਹੈ। ਜੋ ਰੀਲੀਜ ਹੁੰਦਿਆਂ ਹੀ ਯੂ ਟਿਊਬ, ਫੇਸਬੁੱਕ ਪੇਜ, ਇੰਸਟਾਗਰਾਮ ੳੁੱਤੇ ਧੁੰਮਾਂ ਪਾ ਰਿਹਾ ਹੈ ਜਿਸ ਨੂੰ ਲੱਖਾਂ ਹੀ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਸ਼ਮ ਨੌਰਦ ਅਤੇ ਮਨੋਹਰ ਧਾਲੀਵਾਲ ਨੇਂ ਦੱਸਿਆ ਕਿ ਇਸ ਗੀਤ ਨੂੰ ਨਾਮਵਰ ਗੀਤਕਾਰ ਹਰਜਿੰਦਰ ਬੱਲ ਨੇਂ ਨਵੇਂ ਤੇ ਨਿਵੇਕਲੇ ਢੰਗ ਨਾਲ ਕਲਮਬੱਧ ਕੀਤਾ ਹੈ ਜਿੰਨੀ ਮੇਹਨਤ ਲਗਨ ਅਤੇ ਡੁੰਘਾਈ ਨਾਲ ਇਹ ਗੀਤ ਦੀਆਂ ਸਤਰਾਂ ਲਿਖੀਆਂ ਗਈਆਂ ਹਨ ੳਨ੍ਹੇ ਹੀ ਸੰਗੀਤ ਦੀਆਂ ਯਾਦੂਮਈ ਸੁਰਾਂ ਨਾਲ ਗਾਇਕਾ ਸੁਦੇਸ ਕੁਮਾਰੀ ਨੇਂ ਗਾਇਆ ਹੈ। *ਹੀਰ * ਪ੍ਹਾਜੈਕਟ ਨੂੰ ਮਿਊਜਕ ਮਾਂਈਡ ਰੇਸ ਦੇ ਬੈਨਰ ਹੇਠ ਪਰਸਿੱਧ ਸੰਗੀਤਕਾਰ ਕੁਲਜੀਤ ਸਿੰਘ ਹੇਰਾਂ ਨੇਂ ਸੰਗੀਤਬੰਧ ਕੀਤਾ ਹੈ ਅਤੇ ਖੁਦ ਰੇਸ਼ਮ ਨੌਰਦ ਵੱਲੋਂ ਮਾਰਕੀਟ ਵਿੱਚ ਲਾਂਚ ਕੀਤਾ ਗਿਆ ਹੈ। ਹਰਜਿੰਦਰ ਬੱਲ ਦੀ ਚੰਗੀ ਤੇ ਮਿਆਰੀ ਕਲਮ ਵਿੱਚੋਂ ਓੁੱਚਰੇ ਸਬਦਾਂ ਨੂੰ ਪਹਿਲੀ ਵਾਰ ਸੁਦੇਸ ਕੁਮਾਰੀ ਵੱਲੋਂ ਹਰ ਅੰਤਰੇ ਵਿੱਚ 12-12 ਕਾਫੀਏ ਸਮੇਤ ਨਿਭਾੳੁਣ ਦਾ ਸਫਲ ਯਤਨ ਕੀਤਾ ਗਿਆ ਹੈ। ਇਸ ਮੌਕੇ ਗਾਇਕਾ ਸੁਦੇਸ ਕੁਮਾਰੀ ਨੇਂ ਕਿਹਾ ਕਿ ਗੀਤਕਾਰੀ ਦੀ ਲਿਖਣ ਕਲਾ ਅਤੇ ਗਾਇਕੀ ਦੀ ਸੂਝਬੂਝ ਸੋਨੇ ਤੇ ਸੁਹਾਗੇ ਦਾ ਕੰਮ ਕਰਦੀ ਹੈ। ਪੰਜਾਬ ਦੇ ਅਮੀਰ ਵਿਰਸੇ ਅਤੇ ਮਹੁੱਬਤ ਦੀ ਗੱਲ ਕਰਦਾ ਗੀਤ ਹੀਰ ਹਰ ਵਰਗ ਦੇ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਜਿਸ ਤੋਂ ਲੋਕਾਂ ਦੀਆਂ ਭਾਵਨਾਵਾਂ ਤੇ ਖਰ੍ਹੇ ੳੁੱਤਰਦਿਆਂ ਦਿਲ ਨੂੰ ਤਸੱਲੀ ਅਤੇ ਖੁਸ਼ੀ ਦਾ ਅਹਿਸਾਸ ਹੁੰਦਾ ਹੈ। ਮੈਂ ਆਪਣੇ ਸਰੋਤਿਆਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦੀ ਹਾਂ ਜਿਸ ਸਦਕਾ ਆਸ ਤੋਂ ਵੱਧ ਪਿਆਰ ਸਤਿਕਾਰ ਨਾਲ ਮੇਰੀ ਝੋਲੀ ਭਰ ਦਿੱਤੀ ।

Today Now News

RELATED ARTICLES
- Advertisment -

POPULAR POSTS