ਸਰਦਾਰ ਮਿੱਤ ਸਿੰਘ ਸੰਧੂ ਸ਼ੁੱਕਰਚੱਕੀਆ ਮਿਸਲ ਦੇ ਮੋਹਰੀ ਆਗੂਆਂ ਚੋਂ ਇੱਕ ਸਨ

ਸਿਮਰਜੀਤ ਸਿੰਘ ਸੰਧੂ : ਸਰਦਾਰ ਮਿੱਤ ਸਿੰਘ ਸੰਧੂ ਸ਼ੁੱਕਰਚੱਕੀਆ ਮਿਸਲ ਦੇ ਮੋਹਰੀ ਆਗੂਆਂ ਚੋਂ ਇੱਕ ਸਨ। ਉਹਨਾਂ ਤੋਂ ਬਾਅਦ ਉਹਨਾਂ ਦੀ ਵਿਰਾਸਤ ਬਾਪੂ ਜਵਾਲਾ ਸਿੰਘ ਸੰਧੂ ਨੇ ਸੰਭਾਲੀ ਛੇਤੀ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਦੇ ਕਮਾਂਡਰ ਨਿਯੁਕਤ ਹੋਏ ਤੇ ਫਿਰ ਬਾਪੂ ਜਵਾਲਾ ਸਿੰਘ ਸੰਧੂ ਨੇ ਮੁਲਤਾਨ, ਪੇਸ਼ਾਵਰ, ਕਾਂਗੜਾ, ਜੰਮੂ ਤੇ ਕਸ਼ਮੀਰ ਦੀ ਲੜਾਈਆਂ ਦੀ ਕਮਾਂਡ ਕੀਤੀ। ਲੰਬਾ ਸਮਾਂ ਬਾਪੂ ਜਵਾਲਾ ਸਿੰਘ ਅਟਕ ਦੇ ਕਮਾਂਡਰ ਰਹੇ। ਓਥੇ ਸਿੱਖ ਰਾਜ ਭਵਨ ਕਲਾ ਦੇ ਨਾਲ ਨਾਲ ਰੁੱਖ ਲਗਵਾਉਣ ਦੀ ਵੀ ਸ਼ੁਰੂਆਤ ਕਰਾਈ। ਅਟਕ ਦਰਿਆ ਤੇ ਐਸੇ ਇੱਕ ਬਗੀਚੇ ਦੀ ਤਿਆਰੀ ਕਰਾਈ ਜਿੱਥੇ ਮਹਾਰਾਜਾ ਤੇ ਹੋਰ ਸਿੱਖ ਸਰਦਾਰ ਅੰਬਾਂ ਦੇ ਸੀਜਨ ਚ ਅੰਬ ਖਾਣ ਜਾਂਦੇ ਰਹਿੰਦੇ ਸਨ।

ਸਰਦਾਰ ਜਵਾਲਾ ਸਿੰਘ ਸੰਧੂ ਨੇ ਆਪਣੇ ਪਿੰਡ ਭੜਾਣੇਂ ਇਸ ਸ਼ਾਹੀ ਹਵੇਲੀ ਦਾ ਨਿਰਮਾਣ ਕਰਾਇਆ ਸੀ ਸੰਨ 1815 ਚ, ਓਦੋੰ ਇਸ ਹਵੇਲੀ ਤੇ 12 ਲੱਖ ਰੁਪੈ ਖਰਚ ਹੋਏ ਸਨ। ਬਾਪੂ ਜਵਾਲਾ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਜਿੰਦਾਂ ਦੀ ਵੱਡੀ ਭੈਣ ਨਾਲ ਵਿਆਹੇ ਹੋਏ ਸਨ। ਸਿੱਖ ਹਿਸਟਰੀ ਚ ਕੇਵਲ ਸੰਧੂ ਖਾਨਦਾਨ ਈ ਮਹਾਰਾਜੇ ਦਾ ਸਾਂਢੂ ਸੀ। ਸਰਦਾਰ ਸ਼ਾਮ ਸਿੰਘ ਅਟਾਰੀ ਤੋਂ ਬਾਅਦ ਕਿਸੇ ਪਿੰਡ ਚ ਬਣਾਈ ਗਈ ਇਹ ਦੂਜੀ ਸ਼ਾਹੀ ਹਵੇਲੀ ਬਾਪੂ ਜਵਾਲਾ ਸਿੰਘ ਸੰਧੂ ਦੀ ਸੀ। ਬਾਬਾ ਜਵਾਲਾ ਸਿੰਘ ਸੰਧੂ (ਮਹਾਨ ਸਿੱਖ ਜਰਨੈਲ ਬਾਬਾ ਜੈ ਸਿੰਘ ਸੰਧੂ ਕਾਹਨੀਆ ਦੇ ਰਿਸ਼ਤੇ ਚੋਂ ਭਤੀਜੇ ਸਨ), ਬਾਰੇ ਫਿਰ ਕਿਸੇ ਪੂਰੀਆਂ ਇਤਹਾਸਿਕ ਡੀਟੇਲਾਂ ਨਾਲ ਲਿਖਾਂਗਾ ਕਿਉਂਕਿ ਤੱਥ ਵਿਹੂਣੀਆਂ ਤੇ ਸੁਣੀਆਂ ਸੁਣਾਈਆਂ ਗੱਲਾਂ ਗੱਲਾਂ ਲਿਖਣੀਆਂ ਵੀ ਸਤਿਕਾਰਯੋਗ ਮਹਾਨ ਸਿੱਖ ਜਰਨੈਲਾਂ ਦੀ ਬੇਅਦਬੀ ਕਰਨ ਤੁੱਲ ਹੈ। ਅੱਜ ਜਿੰਨਾਂ ਕੁ ਤੁੱਛ ਮਾਤਰ ਮੈਨੂੰ ਪਤਾ ਸੀ ਉਹ ਲਿਖਿਆ ਹੈ। ਅੱਖਰ ਵਾਧਾ ਘਾਟਾ ਭੁੱਲ ਚੁੱਕ ਤੋੰ ਮੁਆਫੀ ਜੀ।
ਸਿਮਰਜੀਤ ਸਿੰਘ ਸੰਧੂ
+919551100002





