ਹਾਰਮੋਨੀ ਹੋਮਜ਼ ਕਾਲੋਨੀ ਦੇ ਪ੍ਰਬੰਧਕ ਕਾਲੋਨੀ ਵਾਸੀਆਂ ਦੀ ਮੰਜੂਰੀ ਤੋਂ ਬਿਨਾ ਕਲੋਨੀ ਚ ਕੋਈ ਵਾਧਾ ਨਹੀਂ ਕਰਨਗੇ ਧਰਨਾ ਸਮਾਪਤ ਕਰ ਦਿੱਤਾ ਗਿਆ

ਬਰਨਾਲਾ,24 ਮਈ (ਕਰਨਪ੍ਰੀਤ ਧੰਦਰਾਲ )-ਪਿਛਲੇ ਕਈ ਮਹੀਨਿਆਂ ਤੋਂ ਬਰਨਾਲਾ ਦੇ ਪੋਸ਼ ਏਰੀਆ ਵਿਚ ਚਮਚਮਾਉਂਦੀਆਂ ਰਿਹਾਇਸ਼ੀ ਕਲੋਨੀਆਂ ਜਿਨ੍ਹਾਂ ਵਿਚ ਆਸਥਾ ਇਨਕਲੇਵ ਮਹੇਸ਼ ਨਗਰ ਗ੍ਰੀਨ ਐਵੇਨਿਊ ਤੋਂ ਬਾਅਦ ਹੁਣ ਹਾਰਮੋਨੀ ਕਲੋਨੀ ਪ੍ਰਬੰਧਕਾਂ ਅਤੇ ਭੂ ਮਾਫ਼ੀਏ ਦੀ ਮਿਲੀਭੁਗਤ ਨਾਲ ਕਈ ਏਕੜ ਜਗ੍ਹਾ ਮਿਲਾਉਣ ਦੀ ਕੋਸ਼ਿਸ਼ ਦਾ ਕਲੋਨੀ ਬਸਿੰਦਿਆਂ ਵਲੋਂ ਜਬਰਦਸਤ ਵਿਰੋਧ ਕੀਤਾ ਗਿਆ. ਪਰ ਰੀਅਲ ਐਸਟੇਟ ਦੇ ਇਹਨਾਂ ਘਪਲਿਆਂ ਨੂੰ ਨਜ਼ਰਅੰਦਾਜ਼ ਕਰਕੇ ਪ੍ਰਸ਼ਾਸਨ ਇਨ੍ਹਾਂ ਮਾਮਲਿਆਂ ਵਿਚ ਕੁੰਭਕਰਨੀ ਨੀਂਦ ਚ ਕਬੂਤਰ ਵਾਂਗੂ ਅੱਖਾਂ ਮੀਚੀ ਬੈਠਾ ਹੈ. ਰੁਪਏ ਦੁੱਗਣੇ ਕਰਨ ਵਾਲੀਆਂ ਕੰਪਨੀਆਂ ਨਾਲ ਜੁੜੇ ਅਮੀਰਜ਼ਾਦਿਆਂ ਕਾਰਨ ਚਰਚਾ ਚ ਰਹੀਆਂ ਇਸ ਤਾਜ਼ਾ ਉੱਠੇ ਧੂੰਏਂ ਦੀਆਂ ਦੀ ਤੰਦਾਂ ਧਨੌਲਾ ਰੋਡ ਤੇ ਵਿਰਾਜਮਾਨ ਹਾਰਮੋਨੀ ਹੋਮਜ਼ ਕਾਲੋਨੀ ਦੇ ਨਾਂਅ ਨਾਲ ਜਾਣੀ ਜਾਂਦੀ ਹੈ, ਹਾਰਮੋਨੀ ਵਿਚ ਵੀ ਕਾਲੋਨੀ ਪ੍ਰਬੰਧਕਾਂ ਅਤੇ ਭੂ ਮਾਫ਼ੀਏ ਦੀ ਮਿਲੀਭੁਗਤ ਨਾਲ ਕਈ ਏਕੜ ਜਗ੍ਹਾ ਮਿਲਾਉਣ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ | ਜਿਸ ਦੇ ਵਿਰੋਧ ਵਿਚ ਕਾਲੋਨੀ ਵਾਸੀਆਂ ਵਲੋਂ ਜਬਰਦਸਤ ਵਿਰੋਧ ਕਰਕੇ ਕਾਲੋਨੀ ਦੇ ਗੇਟ ਅੱਗੇ ਧਰਨਾ ਦਿੱਤਾ ਗਿਆ |

ਕਾਲੋਨੀ ਵਾਸੀਆਂ ਦੀ ਜ਼ੁਬਾਨੀ
ਲੰਬੇ ਸਮੇ ਤੋਂ ਕਾਲੋਨੀ ਚ ਰਹਿ ਰਹੇ ਓਮ ਪ੍ਰਕਾਸ਼, ਨੀਰਜ ਗਰਗ, ਮੁਨੀਸ਼ ਕੁਮਾਰ ਰਮੇਸ਼ ਕੁਮਾਰ, ਗੁਰਪ੍ਰੀਤ ਸਿੰਘ,ਆਦਿ ਨੇ ਦੱਸਿਆ ਕਿ ਇਹ ਕਾਲੋਨੀ 7.5 ਏਕੜ ਵਿਚ ਹੈ ਜਿਸ ਵਿਚ 104 ਪਲਾਟ ਕੱਟੇ ਹੋਏ ਹਨ | ਜਿਸ ਦੇ ਹਿਸਾਬ ਨਾਲ ਹੀ ਕਾਲੋਨੀ ਵਿਚ ਸੀਵਰੇਜ, ਪੀਣ ਵਾਲੇ ਪਾਣੀ, ਪਾਰਕ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਹੈ | ਪਰ ਤਾਜ਼ਾ ਹਾਲਾਤਾਂ ਤਹਿਤ ਕਾਲੋਨੀ ਪ੍ਰਬੰਧਕਾਂ ਵਲੋਂ ਭੂ ਮਾਫ਼ੀਆ ਨੂੰ 15 ਕਰੋੜ ਵਿਚ ਕਾਲੋਨੀ ਵੇਚ ਕੇ ਬਾਹਰੋਂ ਕਾਲੋਨੀ ਵਿਚ 10-12 ਏਕੜ ਜਗ੍ਹਾ ਹੋਰ ਮਿਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਬਿਲਕੁਲ ਗ਼ਲਤ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਕਾਲੋਨੀ ਪ੍ਰਬੰਧਕਾਂ ਵਲੋਂ ਪਹਿਲਾਂ ਕਾਲੋਨੀ ਸਥਿਤ ਪਾਰਕ ਇੱਕ ਹਿੱਸਾ 6 ਫੁੱਟ 1MP 64 ਫੁੱਟ ਘਟਾ ਕੇ ਬਾਹਰੋਂ ਇਕ ਨਾਲ ਲਗਦੇ ਪਲਾਟ ਵਿਚ ਮਿਲਾ ਦਿੱਤਾ ਗਿਆ ਹੈ | ਇਸ ਤੋਂ ਇਲਾਵਾ ਦੋ ਹੋਰ ਪਲਾਟ ਬਾਹਰੋਂ ਮਿਲਾ ਕੇ ਚਾਰ ਪਲਾਟ ਕੱਟ ਕੇ ਵੇਚੇ ਗਏ ਹਨ ਅਤੇ ਇਸ ਦੇ ਨਾਲ ਹੀ ਖੜਵੰਜਿਆਂ ਵਾਲੀ ਸਰਕਾਰੀ ਗਲੀ ਕਾਲੋਨੀ ਵਿਚ ਮਿਲਾ ਲਈ ਗਈ ਹੈ | ਕਾਲੋਨੀ ਵਿਚ ਸੜਕਾਂ ਦਾ ਵੀ ਬਹੁਤ ਬੁਰਾ ਹਾਲ ਹੈ ਅਤੇ ਸਫ਼ਾਈ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ | ਕਾਲੋਨੀ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਾਲੋਨੀ ਵਿਚ ਬਾਹਰੋਂ ਜਗ੍ਹਾ ਮਿਲਾਉਣ ਅਤੇ ਹੋਰ ਘਪਲਿਆਂ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਸਰਕਾਰ ਨੂੰ ਮੋਟਾ ਚੂਨਾ ਲਾਇਆ ਗਿਆ ਹੈ | ਇਸ ਮੌਕੇ ਪੁਸ਼ਕਰ ਰਾਜ, ਬਿੰਦਰ, ਰਾਜੂ ਅਰੋੜਾ, ਜਗਦੇਵ ਸਿੰਘ, ਕੁਲਵਿੰਦਰ ਕਾਲਾ, ਬੁੱਧ ਰਾਮ, ਸ਼ਪਿੰਦਰ ਸਿੰਘ, ਜੋਗਿੰਦਰ ਬਾਂਸਲ ਆਦਿ ਕਾਲੋਨੀ ਵਾਸੀ ਵੀ ਹਾਜ਼ਰ ਸਨ |

ਹਾਰਮੋਨੀ ਕਲੋਨੀ ਦੇ ਐਮ ਡੀ ਦਾ ਬਿਆਨ
ਹਾਰਮੋਨੀ ਕਲੋਨੀ ਦੇ ਐਮ ਡੀ ਰਿਸ਼ਵ ਜੈਨ ਦਾ ਪੱਖ ਜਾਣਨ ਲਈ ਫ਼ੋਨ ਕੀਤਾ ਗਿਆ ਪਰ ਉਨ੍ਹਾਂ ਦੇ ਪਾਰਟਨਰ ਲੱਬੀ ਨੇ ਕਿਹਾ ਕਿ ਮਾਲਕਾਂ ਅਤੇ ਕਲੋਨੀ ਵਾਸੀਆਂ ਦਾ ਸਮਜੌਤਾ ਇਸ ਗੱਲ ਨੂੰ ਲੈ ਕੇ ਹੋਇਆ ਹੈ ਕੇ ਹਾਰਮੋਨੀ ਹੋਮਜ਼ ਕਾਲੋਨੀ ਦੇ ਪ੍ਰਬੰਧਕ ਕਾਲੋਨੀ ਵਾਸੀਆਂ ਦੀ ਮੰਜੂਰੀ ਤੋਂ ਬਿਨਾ ਕਲੋਨੀ ਚ ਕੋਈ ਵਾਧਾ ਨਹੀਂ ਕਰਨਗੇ ਤੇ ਧਾਰਨਾ ਸਮਾਪਤ ਕਰ ਦਿੱਤਾ ਗਿਆ





