ਪੀੜਿਤ ਦੀ ਪਤਨੀ ਮਨਜੀਤ ਕੌਰ ਨੇ ਇਹਨਾਂ ਨਿਹੰਗਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ

ਗੁਰਦਾਸਪੁਰ (ਲੱਕੀ ਬਟਾਲਾ) : ਪਿੰਡ ਭਾਮ ਵਿਚ ਸਾਬਕਾ ਕਾਂਗਰਸੀ ਸਰਪੰਚ ਸੁਖਵਿੰਦਰ ਸਿੰਘ ਉਪਰ ਹਮਲਾ ਕਰ ਕਰ ਕੇ ਜਖਮੀ ਮਾਮਲੇ ਵਿਚ ਥਾਣਾ ਸ੍ਰੀ ਹਰਗੋਬਿੰਦਪੁਰ ਪੁਲਿਸ ਨੇ 10 ਅਰਪੋਈਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕੇ ਹਮਲਾ ਕਰਨ ਵਾਲੇ 4 ਤੋਂ ਜਿਆਦਾ ਨਿਹੰਗ ਸਿੰਘ ਸਨ। ਇਸ ਮਾਮਲੇ ਵਿਚ ਜਖਮੀ ਸੁਖਵਿੰਦਰ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਦੱਸਿਆ ਕਿ ਜਦੋਂ ਉਹਨਾਂ ਦਾ ਪਤੀ ਸੁਖਵਿੰਦਰ ਸਿੰਘ ਪਿੰਡ ਵਿਚ ਹੋਈ ਬੱਚਿਆਂ ਦੀ ਮਾਮੂਲੀ ਲੜਾਈ ਦੇ ਫੈਸਲੇ ਦੌਰਾਨ ਉਥੇ ਪਹੁੰਚੇ ਸਨ। ਦੋਨਾਂ ਧਿਰਾਂ ਦੌਰਾਨ ਰਾਜੀਨਾਮੇ ਤੋਂ ਬਾਦ ਜਦੋ ਸੁਖਵਿੰਦਰ ਸਿੰਘ ਘਰ ਵਾਪਿਸ ਆ ਰਹੇ ਸਨ ਤਾਂ ਇਸੇ ਦੌਰਾਨ ਇਕ ਗੁੱਟ ਵਲੋਂ ਲਿਆਂਦੇ ਹੈ ਨਿਹੰਗ ਸਿੰਘਾਂ ਨੇ ਸੁਖਵਿੰਦਰ ਸਿੰਘ ਤੇ ਤੇਜ਼ਧਾਰ ਹਥਿਆਰਾਂ ਨੇ ਹਮਲਾ ਕਰ ਦਿਤਾ ਅਤੇ ਗੰਭੀਰ ਜ਼ਖਮੀ ਕਰ ਦਿਤਾ। ਮਨਜੀਤ ਕੌਰ ਨੇ ਇਹਨਾਂ ਨਿਹੰਗਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਥਾਣਾ ਸ਼੍ਰੀ ਹਰਗੋਬਿੰਦਪੁਰ ਦੇ ਏਐਸਆਈ ਦਲਜੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਮਾਮੂਲੀ ਲੜਾਈ ਦੇ ਫੈਸਲੇ ਦੌਰਾਨ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਗਏ ਹਨ। ਇਸ ਤੋਂ ਬਾਅਦ ਜਦੋਂ ਸੁਖਵਿੰਦਵਰ ਸਿੰਘ ਵਾਪਿਸ ਘਰ ਜਾ ਰਹੇ ਸਨ ਤਾਂ ਰਸਤੇ ਵਿਚ ਖੜੇ ਕੁਝ ਨਿਹੰਗ ਸਿੰਘ ਸਥਾਈਂ ਸਮੇਤ ਖੜੇ ਸਨ ਅਤੇ ਐਸੀ ਦੌਰਾਨ ਨਿਹੰਗ ਸਿੰਘ ਨੇ ਹਮਲਾ ਕਰਕੇ ਸੁਖਵਿੰਦਰ ਸਿੰਘ ਨੂੰ ਜਖਮੀ ਕਰ ਦਿਤਾ। ਪੁਲਿਸ ਨੇ ਥਾਣਾ ਸ਼੍ਰੀ ਹਰਗੋਬਿੰਦਪੁਰ ਵਿਚ ਮਾਮਲਾ ਦਰਜ ਕਰਕੇ ਅੱਠ ਅਰੋਪੀਆਂ ਦੇ ਖਿਲਾਫ ਬਾਏ ਨਾਮ ਅਤੇ ਦੋ ਅਣਪਛਾਤੇ ਅਰੋਪੀਆਂ ਖਿਲਾਫ ਮਾਮਲਾ ਦਰਜ ਕਰ ਕੇ ਗਿਰਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।






