17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਪਿੰਡ ਮਾੜੀ ਨੌ ਆਬਾਦ ਵਿਖੇ ਪੁਲਸ ਮੁਲਾਜ਼ਮ ਅਤੇ ਉਸਦੇ ਪੁੱਤਰ ਵੱਲੋਂ ਸ਼ਰ੍ਹੇਆਮ...

ਪਿੰਡ ਮਾੜੀ ਨੌ ਆਬਾਦ ਵਿਖੇ ਪੁਲਸ ਮੁਲਾਜ਼ਮ ਅਤੇ ਉਸਦੇ ਪੁੱਤਰ ਵੱਲੋਂ ਸ਼ਰ੍ਹੇਆਮ ਕੀਤੀ ਵੱਢ ਫੱਟ : ਦੋ ਜ਼ਖਮੀ

ਮੌਕੇ ਤੇ ਐੱਸ.ਆਈ. ਚਰਨ ਸਿੰਘ ਵੱਲੋਂ ਮੈਡੀਕਲ ਰਜੱਲਟ ਆਉਣ ਤੇ ਦੋਸ਼ੀਆਂ ਤੇ ਸਖ਼ਤ ਕਾਰਵਾਈ ਦਾ ਭਰੋਸਾ

ਤਰਨਤਾਰਨ (ਰਿੰਪਲ ਗੋਲਣ) : ਪਿੰਡ ਮਾੜੀ ਨੌ ਅਬਾਦ ਵਿਖੇ ਬਣ ਰਹੀ ਸਰਕਾਰੀ ਗਲੀ ਵਿੱਚ ਪੁਲਿਸ ਮੁਲਾਜ਼ਮ ਗੁਰਨਾਮ ਸਿੰਘ ਵੱਲੋਂ ਦਖਲ ਅੰਦਾਜੀ ਕਰ ਗੁੰਡਾਗਰਦੀ ਕਰਦਿਆਂ ਮਨਜੀਤ ਸਿੰਘ ਅਤੇ ਹਰਦੀਪ ਸਿੰਘ ਨਾਮਕ ਦੋ ਭਰਾਵਾਂ ਨੂੰ ਸ਼ਰੇਆਮ ਵੱਢ ਫੱਟ ਕਰ ਕੇ ਗੰਭੀਰ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਇਕੱਤਰ ਹੋਈ ਜਾਣਕਾਰੀ ਅਨੁਸਾਰ ਮੁਖਤਾਰ ਸਿੰਘ ਪੁੱਤਰ ਚੈਂਚਲ ਸਿੰਘ ਵਾਸੀ ਮਾਡ਼ੀ ਨੌਬਾਦ ਦੇ ਘਰ ਨੂੰ ਜਾਦੀ ਗਲੀ ਵਿੱਚ ਪਿੰਡ ਦੇ ਸਰਪੰਚ ਵੱਲੋਂ ਇੰਟਰਲਾਕ ਟਾਈਲ ਲਗਾਈ ਜਾ ਰਹੀ ਹੈ ਜੋ ਕਿ ਪੁਲਸ ਮੁਲਾਜ਼ਮ ਦੇ ਘਰ ਦੇ ਪਿੱਛੇ ਪੈਂਦੀ ਹੈ ਅਤੇ ਪੁਲਿਸ ਮੁਲਾਜ਼ਮ ਵੱਲੋਂ ਇਸ ਸਬੰਧੀ ਮੁਖਤਾਰ ਅਤੇ ਉਸਦੇ ਪੁੱਤਰਾਂ ਨੂੰ ਡਰਾ ਧਮਕਾ ਕੇ ਉਸ ਦੇ ਘਰ ਦੇ ਪਿੱਛੇ ਪੈਂਦੀ ਕੰਧ ਨਾਲ ਬਜਰੀ ਪਾਉਣ ਦਾ ਗੱਲ ਕਹੀ ਜਾ ਰਹੀ ਸੀ । ਜੋ ਕਿ ਮੁਖਤਾਰ ਸਿੰਘ ਵੱਲੋਂ ਪੁਲਿਸ ਮੁਲਾਜ਼ਮ ਗੁਰਨਾਮ ਸਿੰਘ ਨੂੰ ਇਸ ਸਬੰਧੀ ਸਰਪੰਚ ਕੋਲ ਜਾਣ ਦਾ ਗੱਲ ਕਹੀ ਤਾਂ ਤਹਿਸ਼ ਵਿਚ ਆਏ ਪੁਲਿਸ ਮੁਲਾਜ਼ਮ ਗੁਰਨਾਮ ਸਿੰਘ ਅਤੇ ਉਸ ਦੇ ਪੁੱਤਰ ਵੱਲੋਂ ਮੁਖਤਾਰ ਸਿੰਘ ਦੇ ਵੱਡੇ ਪੁੱਤਰ ਮਨਜੀਤ ਸਿੰਘ ਉੱਪਰ ਜਾਨਲੇਵਾ ਹਮਲਾ ਕਰ ਕੇ ਉਸ ਦੀ ਵੱਢ ਫੱਟ ਕਰਦਿਆਂ ਉਸ ਨੂੰ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ ਜੋ ਕਿ ਮੁਖਤਾਰ ਸਿੰਘ ਵੱਲੋਂ ਆਪਣੇ ਪੁੱਤਰ ਮਨਜੀਤ ਸਿੰਘ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਪੱਟੀ ਵਿਖੇ ਦਾਖਿਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ । ਉਸ ਤੋਂ ਬਾਅਦ ਬੀਤੀ ਪੁਲਿਸ ਮੁਲਾਜਮ ਗੁਰਨਾਮ ਸਿੰਘ ਦੇ ਪੁੱਤਰ ਪ੍ਰਭਜੀਤ ਸਿੰਘ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਮੁਖਤਾਰ ਸਿੰਘ ਦੇ ਛੋਟੇ ਪੁੱਤਰ ਹਰਦੀਪ ਸਿੰਘ ਜੋ ਕਿ ਆਪਣੇ ਭਤੀਜੇ ਨੂੰ ਅਲਗੋਂ ਕੋਠੀ ਵਿਖੇ ਲੈਣ ਜਾ ਰਿਹਾ ਸੀ ਨੂੰ ਸਾਥੀਆਂ ਨਾਲ ਮਿਲ ਕੇ ਬਾਜ਼ਾਰ ਵਿੱਚ ਸ਼ਰ੍ਹੇਆਮ ਦਾਤਰਾਂ ਨਾਲ ਵੱਢ ਦਿੱਤਾ । ਉਧਰ ਇਸ ਸਬੰਧੀ ਸੂਚਨਾ ਮਿਲਦਿਆਂ ਹੀ ਚੌਕੀ ਅਲਕੋਠੀ ਦੇ ਇੰਚਾਰਜ ਐੱਸ ਆਈ ਚਰਨ ਸਿੰਘ ਮੌਕੇ ਤੇ ਪਹੁੰਚੇ ਅਤੇ ਜ਼ਖ਼ਮੀ ਹੋਏ ਹਰਦੀਪ ਸਿੰਘ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਉਸ ਦੇ ਘਰ ਲਿਜਾਇਆ ਗਿਆ । ਜਿੱਥੇ ਕਿ ਪੁਲਿਸ ਵੱਲੋਂ ਸਾਰੀ ਘਟਨਾ ਦਾ ਮੌਕਾ ਦੇਖਦਿਆਂ ਹਰਦੀਪ ਸਿੰਘ ਨੂੰ ਸਿਵਲ ਹਸਪਤਾਲ ਪੱਟੀ ਵਿਖੇ ਦਾਖ਼ਲ ਕਰਾਉਣ ਲਈ ਭੇਜ ਦਿੱਤਾ । ਇੱਥੇ ਹੀ ਦੱਸਣਯੋਗ ਗੱਲ ਇਹ ਹੈ ਕਿ ਜਿੱਥੇ ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਪਰੋਪਰ ਲਾਕਡਾਊਨ ਹੁੰਦਾ ਹੈ ਉਥੇ ਹੀ ਸ਼ਨੀਵਾਰ ਵਾਲੇ ਦਿਨ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਦਿਆਂ ਪੁਲਿਸ ਮੁਲਾਜ਼ਮ ਗੁਰਨਾਮ ਸਿੰਘ ਦੇ ਪੁੱਤਰ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਹਰਦੀਪ ਸਿੰਘ ਦੀ ਵੱਢ ਫੱਟ ਕਰਦਿਆਂ ਲੋਕ ਢਾਹੁਣ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਈਆਂ ਗਈਆਂ ਉਥੇ ਹੀ ਜਦੋਂ ਪੱਤਰਕਾਰਾਂ ਵੱਲੋਂ ਦੂਜੀ ਧਿਰ ਗੁਰਨਾਮ ਸਿੰਘ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਦੇ ਘਰ ਦੇ ਬਾਹਰ ਜਿੰਦਰਾ ਲੱਗਾ ਹੋਇਆ ਸੀ। ਇਸ ਸਬੰਧੀ ਮੌਕੇ ਤੇ ਪਹੁੰਚੇ ਐੱਸ ਆਈ ਚਰਨ ਸਿੰਘ ਵੱਲੋਂ ਹਰਦੀਪ ਸਿੰਘ ਅਤੇ ਮਨਜੀਤ ਸਿੰਘ ਦਾ ਮੈਡੀਕਲ ਰਜੱਲਟ ਆਉਣ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ ਗਈ ।

Today Now News

RELATED ARTICLES
- Advertisment -

POPULAR POSTS