17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਕੋਰੋਨਾ ਮਹਾਮਾਰੀ ਕਰਕੇ ਫਿਲਮ ਇੰਡਸਟਰੀ ਨਾਲ ਜੁੜੇ ਪਰਿਵਾਰ ਭੁੱਖਮਰੀ ਦੀ ਕਗਾਰ ਤੇ...

ਕੋਰੋਨਾ ਮਹਾਮਾਰੀ ਕਰਕੇ ਫਿਲਮ ਇੰਡਸਟਰੀ ਨਾਲ ਜੁੜੇ ਪਰਿਵਾਰ ਭੁੱਖਮਰੀ ਦੀ ਕਗਾਰ ਤੇ : ਪਾਲੀ ਗਿੱਦੜਬਾਹਾ

ਇੱਕ ਪ੍ਰੈਸ ਕਾਨਫਰੰਸ ਦੌਰਾਨ ਪੰਜਾਬੀ ਗੀਤਕਾਰ ਪਾਲੀ ਗਿੱਦੜਬਾਹਾ ਨੇ ਕੀਤੇ ਵਿਚਾਰ ਪੇਸ਼

ਮੋਹਾਲੀ (ਗੁਰਬੀਰ ਜੈ ਸਿੰਘ) : ਪੂਰੀ ਦੁਨੀਆ ਦੇ ਵਿਚ ਕੋਰੋਨਾ ਮਹਾਮਾਰੀ ਨੇ ਤ੍ਰਾਹਿ ਤ੍ਰਾਹਿ ਮਚਾਈ ਹੋਈ ਹੈ, ਇਹ ਵਾਇਰਸ ਤਾਂ ਬਹੁਤ ਲੋਕਾਂ ਦੀ ਜਾਨ ਲੈ ਹੀ ਚੁੱਕਿਆ ਹੈ ਇਸ ਦੇ ਨਾਲ ਨਾਲ lockdown ਕਰਕੇ ਅਬਾਦੀ ਦਾ ਇੱਕ ਬਹੁਤ ਵੱਡਾ ਹਿੱਸਾ ਭੁੱਖਮਰੀ ਦਾ ਵੀ ਸ਼ਿਕਾਰ ਹੋ ਰਿਹਾ ਹੈ ਪੰਜਾਬ ਦੀ ਗੱਲ ਕਰੀਏ ਤਾਂ ਲੱਗਭੱਗ ਹਰ ਇੱਕ ਵਰਗ ਮਹਾਮਾਰੀ ਕਰਕੇ ਆਰਥਿਕ ਤੰਗੀ ਝੱਲ ਰਿਹਾ ਹੈ ਤੇ ਪੰਜਾਬੀ ਫਿਲਮ ਇੰਡਸਟਰੀ ਵੀ ਇਹਨਾਂ ਮੁਸ਼ਕਿਲਾਂ ਤੋਂ ਵਾਂਝੀ ਨਹੀਂ ਹੈ

ਪੰਜਾਬੀ ਗੀਤਕਾਰ ਪਾਲੀ ਗਿੱਦੜਬਾਹਾ ਨੇ ਪੰਜਾਬੀ ਫਿਲਮ ਇੰਡਸਟਰੀ ਤੇ ਪੈ ਰਹੇ ਕਰੋਨਾ ਦੇ ਮਾੜੇ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ

ਪਾਲੀ ਗਿੱਦੜਬਾਹਾ ਨੇ ਕਿਹਾ ਇਕ ਫ਼ਿਲਮ ਰਿਲੀਜ਼ ਹੋਣ ਨਾਲ 250 ਦੇ ਕਰੀਬ ਪਰਿਵਾਰਾਂ ਦੀ ਰੋਜ਼ੀ ਰੋਟੀ ਜੁੜੀ ਹੁੰਦੀ ਹੈ । ਪਿਛਲੇ ਕਰੀਬ ਡੇਢ ਸਾਲ ਤੋਂ ਕੋਈ ਵੀ ਪੰਜਾਬੀ ਫਿਲਮ ਰਿਲੀਜ਼ ਨਹੀਂ ਹੋਈ ਜਿਸ ਕਾਰਨ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਪਰਿਵਾਰਾਂ ਦੇ ਮੈਂਬਰ ਕਰੋਨਾ ਨਾਲ ਨਹੀਂ ਸਗੋਂ ਭੁਖਮਰੀ ਨਾਲ ਮਰਨ ਦੇ ਕਗਾਰ ਤੇ ਹਨ |

ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਤਾਂ ਜੋ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਵਿਅਕਤੀਆਂ ਨੂੰ ਬਚਾਇਆ ਜਾ ਸਕੇ।

Today Now News

RELATED ARTICLES
- Advertisment -

POPULAR POSTS