17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ

ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ

ਸਿਮਰਜੀਤ ਸਿੰਘ ਸੰਧੂ

ਮੈਂ 2006 ਤੋਂ ਫੇਸਬੁੱਕ ਤੇ ਆਂ ਪਹਿਲਾਂ ਪਹਿਲ ਬਹੁਤ ਸੁਚੱਜੇ ਤੇ ਸੁਹਿਰਦ ਲੋਕ ਆਪਸ ਚ ਵਿਚਾਰਾਂ ਦਾ ਅਦਾਨ ਪਰਦਾਨ ਕਰਦੇ ਸਨ।
ਐਨਾਂ ਗੰਦ ਨਹੀਂ ਸੀ ਧੂਹਾ ਘੜੀਸੀ ਹੈਨੀ ਸੀ ਇਹ 2013 ਚ ਆਮ ਆਦਮੀਂ ਪਾਰਟੀ ਦੇ ਬਣੇ ਪਹਿਲੇ ਸ਼ੋਸ਼ਲ ਮੀਡੀਆ ਆਈ ਟੀ ਸੈੱਲ ਦੇ ਨਾਲ ਐਸਾ ਸ਼ੁਰੂ ਹੋਇਆ ਕਿ ਹੁਣ ਤੱਕ ਆਪਾਂ ਦੇਖ ਰਹੇ ਆਂ।

ਚਲੋ ਹੁਣ ਮੁੱਦੇ ਤੇ ਆਉਣੇ ਆਂ ਆਹ ਫੋਟੋ ਵਾਲੇ ਵਿਆਹ ਦੀ ਸ਼ੋਸ਼ਲ ਮੀਡੀਆ ਤੇ ਬਹੁਤ ਚਰਚਾ ਰਹੀ ਹੈ। ਕਿ ਕੁੜੀ ਬੁਢੇ ਨਾਲ ਵਿਆਹਤੀ ਫਲਾਂ ਫਲਾਂ ਇਹ ਵੀ ਪਤਾ ਨੀ ਕਰਦੇ ਕਿ ਅਸਲ ਸੱਚਾਈ ਕੀ ਹੈ। ਬਸ ਆਪੋ ਆਪਣੀ ਹਿਉਮਨ ਰਾਈਟਸ ਦੀ ਦੁਕਾਨ ਲੈ ਕੇ ਪਹੁੰਚ ਜਾਂਦੇ ਹਾਂ। ਕੱਲੵ ਪੱਤਰਕਾਰ ਇਹ ਬੀਬੀ ਨੂੰ ਲੱਭ ਲਭਾ ਕੇ ਇੰਟਰਵਿਊ ਕਰਨ ਪਹੁੰਚ ਗਿਆ ਆਪਣੇ ਵਿਉਆਂ ਦੇ ਚੱਕਰ ਚ ਉਹ ਸਧਾਰਨ ਜਨਾਨੀ ਦੇ ਮੂੰਹ ਚ ਸ਼ਬਦ ਪਾਈ ਜਾਵੇ ਕਿ ਜੀ “ਥੋਡੇ ਨਾਲ ਧੱਕਾ ਹੋਇਆ, ਤੁਹਾਡੇ ਮਾਪਿਆਂ ਨੇ ਕੀਤਾ”, ਉਹ ਕਹੀ ਜਾਵੇ ਨਹੀਂ ਜੀ ਕੋਈ ਧੱਕਾ ਨੀ ਹੋਇਆ, ਪੱਤਰਕਾਰ ਵਾਰ ਵਾਰ ਮੂੰਹ ਚ ਸਪੀਕਰ ਪਾਉਣ ਤੱਕ ਜਾਵੇ, ਪਤਾ ਨੀ ਸ਼ਾਇਦ ਅੱਜਕੱਲੵ ਡਾਂਗਾ ਦਾ ਡਰ ਘਟ ਗਿਆ। ਨਹੀਂ ਤਾਂ ਅੱਗੇ ਜੇ ਸਕੀ ਭੈਣ ਨੂੰ ਭਰਾਵਾਂ ਨੇ ਮਿਲਣ ਜਾਣਾਂ ਤਾਂ ਪਹਿਲਾਂ ਦਰਵਾਜੇ ਮੰਜੀ ਡਾਹੀ ਬੈਠੇ ਬੇਬੇ ਬਾਪੂਆਂ ਕੋਲ ਹਾਜਰੀ ਲੁਆਉਣੀ ਫਿਰ ਡਰਦਿਆਂ ਨੇ ਪੁੱਛਣਾ ਕਿ “ਭੈਣ ਹੁਰਾਂ ਨੂੰ ਮਿਲ ਆਈਏ”। ਹੁਣ ਆਹ ਦੁਆਨੀਂ ਦੇ ਪੱਤਰਕਾਰ ਲੈਕੇ ਟੁੱਟਾ ਜਿਹਾ ਸਪੀਕਰ ਲੋਕਾਂ ਦੇ ਬੈਡਰੂਮਾਂ ‘ਚ ਜਾ ਜਾ ਇੰਟਰਵਿਉਆਂ ਕਰਦੇ ਫਿਰਦੇ ਨੇ।

ਅੱਗੋਂ ਜੋ ਉਸ ਬੀਬੀ ਨੇ ਵਿਥਿਆ ਸੁਣਾਈ ਉਹ ਇਸ ਮਾਮਲੇ ਤੇ ਪੋਸਟਾਂ ਪਾਉਣ ਵਾਲਿਆਂ ਦੇ ਮੂੰਹ ਤੇ ਚਪੇੜ ਹੈ। ਉਹ ਬੀਬੀ ਜਿਸਨੂੰ ਪਹਿਲਾਂ ਤਾਂ ਅਬਲਾ ਬਣਾਕੇ ਪੇਸ਼ ਕੀਤਾ ਗਿਆ, ਪਹਿਲੀ ਗੱਲ ਤਾਂ ਉਹ ਕੋਈ ਨਬਾਲਗ ਬੱਚੀ ਨਹੀਂ ਹੈ, ਦੂਜਾ ਉਹਦੀ ਮਾਂ ਮਰਗੀ ਪਿਉ ਦਾ ਉਹ ਨਾਂ ਲੈਕੇ ਰਾਜੀ ਨਹੀਂ। ਜਿੱਥੇ ਵਿਆਹੀ ਸੀ ਬਾਰਾਂ ਪੰਦਰਾਂ ਸਾਲ ਓਥੇ ਰਹੀ ਘਰਵਾਲਾ ਮਰ ਗਿਆ,ਫਿਰ ਮਾਮਾ ਲੈ ਆਇਆ, ਮਾਮੇ ਕੋਲ ਦੋ ਸਾਲ ਰਹੀ ਮਾਮੇ ਨੇ ਮਾਸੀ ਕੋਲ ਛੱਡਤਾ, ਉਹਨੂੰ ਵਿਚਾਰੀ ਨੂੰ ਸਮਝ ਨੀ ਆਉਂਦੀ ਸੀ ਗਾਂਹ ਜਿੰਦਗੀ ਕਿਵੇਂ ਟੱਪੂ, ਕਿਉਂਕਿ ਮਾਸੀ ਦੇ ਘਰ ਵੀ ਸ਼ਾਇਦ ਉਹਨੂੰ ਆਪਣਾ ਭਵਿੱਖ ਸੇਫ ਨਹੀਂ ਦੀਹਦਾ ਸੀ। ਉਹਨੇ ਆਪਣੀ ਮਾਸੀ ਨੂੰ ਆਪ ਕਿਹਾ ਮੇਰਾ ਕੋਈ ਟਿਕਾਣਾ ਕਰ ਦਿਉ। ਮਜਬੂਰੀ ਤੇ ਹਾਲਾਤ ਬੰਦੇ ਤੋਂ ਨਾਂ ਚਹੁੰਦੇ ਹੋਏ ਵੀ ਬਹੁਤ ਕੁੱਝ ਕਰਾ ਦਿੰਦੇ ਨੇ ਜਿਹੜੇ ਉਹਨੇ ਸੋਚੇ ਵੀ ਨਹੀਂ ਹੁੰਦੇ। ਉਹ ਜਿਸ ਬੰਦੇ ਤੇ ਬੀਤਦੀ ਹੋਵੇ ਉਹਨੂੰ ਪਤਾ ਹੁੰਦਾ ਤੇ ਜਾਂ ਉਹ ਸਮਝਦਾ ਜੀਹਦੇ ਨਾਲ ਆਪ ਬੀਤੀਆਂ ਹੋਣ ਬਾਕੀ ਦੁਨੀਆਂ ਤਾਂ ਤਾੜੀ ਚੱਕਣ ਤੇ ਹੁੰਦੀ ਹੈ।

ਕੱਲਿਆਂ ਦਾ ਵੀ ਇਸ ਸਮਾਜ ਚ ਜਿਉਣਾ ਬਹੁਤ ਔਖਾ ਹੈ। ਉਹਨੇ ਵਿਚਾਰੀ ਨੇ ਆਪਣੀ ਰੋਟੀ ਦਾ ਤੇ ਜਿੰਦਗੀ ਬਸਰ ਕਰਨ ਦਾ ਆਹਰ ਕੀਤਾ ਹੈ। ਜੀਹਨੂੰ ਲੋਕਾਂ ਨੇ ਸ਼ੋਸ਼ਲ ਮੀਡੀਆ ਤੇ ਪਾ ਪਾ ਉਹਨਾਂ ਵਿਚਾਰਿਆਂ ਦਾ ਜਲੂਸ ਕੱਢ ਛੱਡਿਆ ਹੈ ਜਿਸ ਔਰਤ ਦਾ ਇੱਕ ਸਾਅਬੵ ਨਾਲ ਹੈ ਈ ਕੋਈ ਨੀ। ਲਾਹਨਤ ਹੈ ਇਹੋ ਜਿਹੀ ਸੋਚ ਦੇ ਮਾਲਿਕ ਲੋਕਾਂ ਤੇ।

ਸਿਆਣਿਆਂ ਨੇ ਸੱਚ ਈ ਕਿਹਾ ਹੈ,
“ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ”

                                      ਸਿਮਰਜੀਤ ਸਿੰਘ ਸੰਧੂ 
                                   +919551100002
Today Now News

RELATED ARTICLES
- Advertisment -

POPULAR POSTS