17.4 C
Chandigarh

TODAY NOW NEWS

Friday, March 20, 2026
HomeWEIRD NEWSਤਰਨਤਾਰਨ : ਪੁੱਤ ਹੋਇਆ ਕਪੁੱਤ ਜ਼ਮੀਨ ਦੇ ਟੁਕੜੇ ਲਈ ਮਾਂ ਦਾ ਗੋਲੀ...

ਤਰਨਤਾਰਨ : ਪੁੱਤ ਹੋਇਆ ਕਪੁੱਤ ਜ਼ਮੀਨ ਦੇ ਟੁਕੜੇ ਲਈ ਮਾਂ ਦਾ ਗੋਲੀ ਮਾਰਕੇ ਕੀਤਾ ਕੱਤਲ

ਮਰਨ ਵਾਲੀ ਔਰਤ ਦੀ ਪਹਿਚਾਣ ਤਰਨਤਾਰਨ ਦੇ ਮੁਰਾਦਪੁਰਾ ਵਾਸੀ ਸਵਿੰਦਰ ਕੌਰ ਵੱਜੋ ਹੋਈ

ਤਰਨਤਾਰਨ (ਜਸਬੀਰ ਸਿੰਘ) : ਪਿੰਡ ਨੋਰੰਗਾਬਾਦ ਵਿਖੇ ਕਲੱਯੁਗੀ ਪੁੱਤ ਵੱਲੋਂ ਜ਼ਮੀਨ ਤੇ ਟੁੱਕੜੇ ਲਈ ਆਪਣੀ ਬਜ਼ੁਰਗ ਮਾਂ ਦਾ ਗੋਲ਼ੀ ਮਾਰਕੇ ਕੱਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮਰਨ ਵਾਲੀ ਔਰਤ ਦੀ ਪਹਿਚਾਣ ਤਰਨਤਾਰਨ ਦੇ ਮੁਰਾਦਪੁਰਾ ਨਿਵਾਸੀ ਸਵਿੰਦਰ ਕੌਰ ਵੱਜੋ ਹੋਈ ਹੈ ਜੋ ਕਿ ਆਪਣੀ ਧੀ ਜਵਾਈ ਕੋਲ ਪਿੰਡ ਨੋਰੰਗਾਬਾਦ ਗਈ ਹੋਈ ਸੀ ਮਿਰਤਕ ਦੀ ਧੀ ਅਤੇ ਜਵਾਈ ਨੇ ਦੱਸਿਆ ਕਿ ਸਵਿੰਦਰ ਕੋਰ ਦਾ ਲੜਕਾ ਕਾਰਜ ਸਿੰਘ ਸਵਿੰਦਰ ਕੋਰ ਦੇ ਹਿੱਸੇ ਦੀ 10 ਕਨਾਲ ਜ਼ਮੀਨ ਆਪਣੇ ਨਾਮ ਕਰਵਾਉਣ ਲਈ ਉਸ ਨਾਲ ਅਕਸਰ ਹੀ ਕਲੇਸ਼ ਕਰਦਾ ਰਹਿੰਦਾ ਸੀ ਲੇਕਿਨ ਸਵਿੰਦਰ ਕੌਰ ਆਪਣੇ ਜੀਉਂਦੇ ਜੀਅ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੇ ਉਸ ਨੇ ਸਵਿੰਦਰ ਕੌਰ ਨੂੰ ਲੜ ਕੇ ਘਰੋਂ ਕੱਢ ਦਿੱਤਾ ਸੀ ਸਵਿੰਦਰ ਕੌਰ ਉਨ੍ਹਾਂ ਦੇ ਪਾਸ ਆ ਗਈ ਸੀ ਬੀਤੇ ਦਿਨ ਉਹ ਰਿਸ਼ਤੇਦਾਰੀ ਵਿੱਚ ਗਏ ਹੋਏ ਸਨ ਪਿੱਛੋਂ ਸਵਿੰਦਰ ਕੋਰ ਦਾ ਲੜਕਾ ਕਾਰਜ ਸਿੰਘ ਮੋਟਰਸਾਈਕਲ ਤੇ ਆਇਆ ਅਤੇ ਆਪਣੀ 12 ਬੋਰ ਦੀ ਬੰਦੂਕ ਨਾਲ ਗੋਲੀ ਮਾਰਕੇ ਸਵਿੰਦਰ ਕੋਰ ਦਾ ਕੱਤਲ ਕਰ ਮੋਕੇ ਤੋਂ ਫ਼ਰਾਰ ਹੋ ਗਿਆ ਹੈ ਉਨ੍ਹਾਂ ਦੱਸਿਆ ਕਿ ਉਸ ਵਕ਼ਤ ਘਰ ਵਿੱਚ ਉਨ੍ਹਾਂ ਦੇ ਛੋਟੇ ਬੱਚੇ ਘਰ ਵਿੱਚ ਮੋਜੂਦ ਸਨ ਜਿਨ੍ਹਾਂ ਵੱਲੋਂ ਲੁੱਕ ਕੇ ਜਾਣ ਬਚਾਈ ਗਈ ਹੈ ਮਿਰਤਕ ਦੇ ਧੀ ਜਵਾਈ ਨੇ ਕਾਰਜ ਸਿੰਘ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਉੱਧਰ ਤਰਨਤਾਰਨ ਦੀ ਥਾਣਾ ਸਦਰ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਥਾਣਾ ਮੁੱਖੀ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਿਰਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਕਾਰਜ਼ ਸਿੰਘ ਖਿਲਾਫ ਕੱਤਲ ਦਾ ਕੇਸ ਦਰਜ ਕਰ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ

Today Now News

RELATED ARTICLES
- Advertisment -

POPULAR POSTS