17.1 C
Chandigarh

TODAY NOW NEWS

Thursday, March 19, 2026
Homeਵਪਾਰਖੇਤੀਬਾੜੀਡੀ.ਏ.ਪੀ. ਤੇ ਐਨ.ਪੀ.ਕੇ. ਦੀਆਂ ਕੀਮਤਾਂ ਵਿਚ ਕੀਤਾ ਗਿਆ 60 ਫੀਸਦੀ ਵਾਧਾ ਕਿਸਾਨਾਂ...

ਡੀ.ਏ.ਪੀ. ਤੇ ਐਨ.ਪੀ.ਕੇ. ਦੀਆਂ ਕੀਮਤਾਂ ਵਿਚ ਕੀਤਾ ਗਿਆ 60 ਫੀਸਦੀ ਵਾਧਾ ਕਿਸਾਨਾਂ ਦਾ ਲੱਕ ਤੋੜ ਦੇਵੇਗਾ : ਗੁਰਦੀਪ ਮਾਖਾ

ਕੇਂਦਰ ਸਰਕਾਰ ਕਿਸਾਨਾਂ ਨੁੰ ਖਾਦਾਂ ’ਤੇ ਸਬਸਿਡੀ ਦੇਵੇ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਬਹੁਜਨ ਸਮਾਜ ਪਾਰਟੀ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਡਾਇਮੋਨੀਅਮ ਫੋਸਫੇਟ (ਡੀ ਏ ਪੀ) ਅਤੇ ਨਾਈਟਰੋਜਨ ਫੋਰਸਫਰਸ ਪੋਟਾਸ਼ (ਐਨ ਪੀ ਕੇ) ਕਿਸਾਨਾਂ ਨੂੰ ਸਬਸਿਡੀ ’ਤੇ ਦੇਵੇ ਤੇ ਕਿਹਾ ਕਿ ਦੋਹਾਂ ਖਾਦਾਂ ਦੀਆਂ ਕੀਮਤਾਂ ਵਿਚ 60 ਫੀਸਦੀ ਵਾਧਾ ਪਹਿਲਾਂ ਹੀ ਕਰਜ਼ੇ ਦੇ ਜਾਲ ਵਿਚ ਫਸੇ ਕਿਸਾਨਾਂ ਦਾ ਲੱਕ ਤੋੜ ਦੇਵੇਗਾ।
ਬਸਪਾ ਵਲੋਂ ਜਾਰੀ ਕੀਤੇ ਬਿਆਨ ਚ ਕਿਹਾ ਕਿ ਖੇਤੀਬਾੜੀ ਪਹਿਲਾਂ ਹੀ ਲਾਹੇਵੰਦ ਨਹੀਂ ਰਹੀ। ਖਾਦਾਂ ਦੀਆਂ ਕੀਮਤਾਂ ਵਿਚ ਅਣਕਿਆਸਾ ਵਾਧਾ ਸੂਬੇ ਦੇ ਕਿਸਾਨਾਂ ’ਤੇ ਹੋਰ ਸਹਿਆ ਨਾਲ ਜਾ ਸਕਣ ਵਾਲਾ ਬੋਝ ਪਾ ਦੇਵੇਗਾ ਤੇ ਕਿਸਾਨਾਂ ਨੂੰ ਸਿਰਫ ਖਾਦਾਂ ਦੀਆਂ ਕੀਮਤਾਂ ਵਿਚ ਵਾਧੇ ਕਾਰਨ 1100 ਕਰੋੜ ਰੁਪਏ ਦਾ ਵਾਧੂ ਭਾਰ ਝੱਲਣਾ ਪਵੇਗਾ। ਉਹਨਾਂ ਕਿਹਾ ਕਿ ਇਸ ਵਾਧੇ ਦਾ ਖੇਤੀ ਅਰਥ ਚਾਰੇ ’ਤੇ ਚਿਰ ਕਾਲੀ ਅਸਰ ਪਵੇਗਾ ਤੇ ਇਹ ਕਿਸਾਨੀ ਲਈ ਤਬਾਹਕੁੰਨ ਸਾਬਤ ਹੋਵੇਗੀ।
ਸ੍ਰੀ ਮਾਖਾ ਨੇ ਮੰਗ ਕੀਤੀ ਕਿ ਸਰਕਾਰ ਡੀ ਏ ਪੀ ਦੇ ਮਾਮਲੇ ਵਿਚ 700 ਤੋਂ 1200 ਰੁਪਏ ਤੱਕ ਵਾਧਾ ਕਰ ਕੇ 1900 ਰੁਪਏ ਪ੍ਰਤੀ ਥੈਲਾ ਕਰਨ ਅਤੇ ਐਨ ਪੀ ਕੇ ਦੇ ਮਾਮਲੇ ਵਿਚ 400 ਤੋਂ 800 ਰੁਪਏ ਪ੍ਰਤੀ ਥੈਲਾ ਕੀਤਾ ਗਿਆ ਵਾਧਾ ਵਾਪਸ ਲਵੇ। ਉਹਨਾਂ ਕਿਹਾ ਕਿ ਖਾਦਾਂ ਦੀਆਂ ਕੀਮਤਾਂ ਵਿਚ ਵਾਧੇ ਨਾਲ ਕਣਕ, ਝੋਨੇ ਤੇ ਮੱਕੀ ਦੀ ਪੈਦਾਵਾਰ ਤੋਂ ਕਿਸਾਨਾਂ ਦੀ ਆਮਦਨ ਘੱਟ ਜਾਵੇਗੀ ਤੇ ਡੀ ਏ ਪੀ ਵੱਡੀ ਪੱਧਰ ’ਤੇ ਵਰਤੋਂ ਕਰਨ ਵਾਲੇ ਆਲੂ ਤੇ ਗੰਨਾ ਉਤਪਾਦਕ ਕਿਸਾਨ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਣਗੇ। ਉਹਨਾਂ ਕਿਹਾ ਕਿ ਆਲੂ ਉਤਪਾਦਕ ਕਿਸਾਨ ਪ੍ਰਤੀ ਏਕੜ ਡੀ ਏ ਪੀ ਦੇ ਚਾਰ ਥੈਲੇ ਅਤੇ ਗੰਨਾ ਉਤਪਾਦਕ ਕਿਸਾਨ ਪ੍ਰਤੀ ਏਕੜ 3 ਥੈਲੇ ਡੀ ਏ ਪੀ ਪਾਉਂਦੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੁੰ ਵੀ ਸਹਿਕਾਰੀ ਸਭਾਵਾਂ ਤੋਂ ਕਿਸਾਨਾਂ ਨੂੰ ਪੁਰਾਣੇ ਰੇਟ ’ਤੇ ਡੀ ਏ ਪੀ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵਿਚ ਇਹ ਭਾਵਨਾ ਵੱਧ ਰਹੀ ਹੈ ਕਿ ਕੇਂਦਰ ਸਰਕਾਰ ਜਾਣ ਬੁੱਝ ਕੇ ਕਿਸਾਨਾਂ ਨਾਲ ਵਿਤਕਰਾ ਕਰ ਰਹੀ ਹੈ ਤੇ ਤਿੰਨ ਨਫਤਰ ਭਰੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਇਹਨਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੁੰ ਬਦਲਾਖੋਰੀ ਦੀ ਇਹ ਕਾਰਵਾਈ ਤੁਰੰਤ ਬੰਦ ਕਰਨੀ ਚਾਹੀਦੀ ਹੈ।

Today Now News

RELATED ARTICLES
- Advertisment -

POPULAR POSTS