26 ਮਈ ਨੂੰ ਕਾਲੇ ਦਿਵਸ ਮਨਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਮਾਨਸਾ ਰੇਲਵੇ ਪਾਰਕਿੰਗ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਧਰਨੇ ਦਾ ਅੱਜ 234ਵੇ ਦਿਨ ਕਿਸਾਨ ਆਗੂ ਬੀ ਕੇ ਯੂ ਮਾਨਸਾ ਤੇਜ ਸਿੰਘ ਚਕੇਰੀਆਂਨੇ ਸੰਬੋਧਨ ਕਰਦੇ ਦੱਸਿਆ ਕਿ 23 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਮੀਟਿੰਗ ਕੀਤੀ ਜਾਵੇਗੀ ਕਿਉਂਕਿ 26 ਮਈ ਨੂੰ ਕਾਲੇ ਦਿਵਸ ਮਨਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਬਲਵਿੰਦਰ ਸ਼ਰਮਾ ਖਿਆਲਾ ਨੇ ਦੱਸਿਆ ਕਿ 26 ਮਈ ਨੂੰ ਭਾਰੀ ਇਕੱਠ ਕਰ ਕੇ ਮੋਦੀ ਸ਼ਾਹ ਜੋੜੀ ਦੀ ਅਰਥੀ ਸਾੜੀ ਜਾਵੇਗੀ ਅਤੇ ਸ਼ਹਿਰ ਵਿਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਪਿੰਡਾਂ ਵਿੱਚ ਘਰ ਘਰ ਕਾਲੇ ਝੰਡੇ ਲਾ ਕੇ ਮੋਦੀ ਸਰਕਾਰ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ ਹੋਰਨਾਂ ਤੋਂ ਇਲਾਵਾ ਸੁਖਚਰਨ ਸਿੰਘ ਦਾਨੇਵਾਲੀਆ ਇਕਬਾਲ ਸਿੰਘ ਮਾਨਸਾ ਜਸਵੰਤ ਸਿੰਘ ਜਵਾਹਰ ਕੇ ਹਰਬੰਸ ਸਿੰਘ ਤਾਲਵਾਲਾ ਬਾਬੂ ਰਾਮ ਸ਼ਰਮਾ ਸੋਮਦੱਤ ਸ਼ਰਮਾ ਪ੍ਰਦੀਪ ਸਿੰਘ ਰਤਨ ਭੋਲਾ ਆਦਿ ਕਿਸਾਨ ਹਾਜ਼ਰ ਸਨ






