16.8 C
Chandigarh

TODAY NOW NEWS

Friday, March 20, 2026
HomeWEIRD NEWSਪਿੰਡ ਸੂਰਵਿੰਡ ਵਿਖੇ ਨਿਹੰਗ ਸਿੰਘ ਨੇ ਹੀ ਨਿਹੰਗ ਸਿੰਘ ਦੇ ਸਿਰ ਚ...

ਪਿੰਡ ਸੂਰਵਿੰਡ ਵਿਖੇ ਨਿਹੰਗ ਸਿੰਘ ਨੇ ਹੀ ਨਿਹੰਗ ਸਿੰਘ ਦੇ ਸਿਰ ਚ ਦਾਤਰ ਮਾਰ ਕੇ ਕੀਤਾ ਕਤਲ

ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਜ਼ੇਰੇ ਇਲਾਜ ਉਸ ਜ਼ਖਮੀ ਨਿਹੰਗ ਦੀ ਹੋਈ ਮੌਤ

ਤਰਨਤਾਰਨ (ਰਿੰਪਲ ਗੋਲਣ) : ਬੀਤੀ ਰਾਤ ਪਿੰਡ ਸੂਰਵਿੰਡ ਵਿਖੇ ਦੋ ਨਿਹੰਗਾਂ ਸਿੰਘਾਂ ਵਿੱਚ ਆਪਸ ਵਿੱਚ ਤਕਰਾਰ ਹੋਣ ਤੋਂ ਬਾਅਦ ਇੱਕ ਨਿਹੰਗ ਸਿੰਘ ਵਲੋਂ ਦੂਜੇ ਨਿਹੰਗ ਸਿੰਘ ਨੂੰ ਤੇਜ਼ ਧਾਰ ਹਥਿਆਰਾਂ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਇਸ ਸੰਬੰਧੀ ਜਾਣਕਾਰੀ ਦਿੰਦੇ ਸਬ ਡਵੀਜ਼ਨ ਭਿੱਖੀਵਿੰਡ ਦੇ ਡੀ ਐੱਸ ਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦਰਜ ਕਰਵਾਏ ਆਪਣੇ ਬਿਆਨਾਂ ਵਿਚ ਸੁਰਿੰਦਰ ਸਿੰਘ ਸਪੁੱਤਰ ਵੀਰ ਸਿੰਘ ਵਾਸੀ ਜਲੰਧਰ ਨੇ ਦੱਸਿਆ ਕਿ ਉਸ ਦਾ ਲੜਕਾ ਕਰਮਜੀਤ ਸਿੰਘ ਜੋ ਕਿ ਤਰਨਾ ਦਲ ਵਿੱਚ ਛੋਟੇ ਹੁੰਦੇ ਤੋਂ ਹੀ ਦੇ ਦਿੱਤਾ ਗਿਆ ਸੀ ਅਤੇ ਬੀਤੀ ਰਾਤ ਉਹ ਗੁਰਵਿੰਦਰ ਸਿੰਘ ਪੁੱਤਰ ਰੇਸ਼ਮ ਸਿੰਘ ਦੇ ਘਰ ਪਿੰਡ ਸੂਰਵਿੰਡ ਭੈਣੀ ਆਇਆ ਹੋਇਆ ਸੀ ਜਿਥੇ ਕਿ ਪੂਰਾ ਤਰਨਾ ਦਲ ਆਇਆ ਹੋਇਆ ਸੀ ਤਾਂ ਇਸ ਦੌਰਾਨ ਕਰਮਜੀਤ ਸਿੰਘ ਸਵੇਰ ਵੇਲੇ ਆਪਣੇ ਸਿਰ ਵਿੱਚ ਕੰਘਾ ਕਰ ਰਿਹਾ ਸੀ ਤਾਂ ਇੰਨੇ ਨੂੰ ਉਸੇ ਹੀ ਦਲ ਦੇ ਨਿਹੰਗ ਸੁਰਜੀਤ ਸਿੰਘ ਪੁੱਤਰ ਮਹਿਤਾਬ ਸਿੰਘ ਨੇ ਉਸਦੇ ਸਿਰ ਵਿੱਚ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ ਜਿਸ ਕਾਰਨ ਕਰਮਜੀਤ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਜਿਸ ਨੂੰ ਦਲ ਦੇ ਹੋਰ ਵਿਅਕਤੀਆਂ ਨੇ ਅੰਮ੍ਰਿਤਸਰ ਦੇ ਕਿਸੇ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਜਿੱਥੇ ਜ਼ੇਰੇ ਇਲਾਜ ਉਸ ਦੀ ਮੌਤ ਹੋ ਗਈ ਦੱਸ ਦੇਈਏ ਇਨ੍ਹਾਂ ਦੋਵਾਂ ਵਿਚ ਰੰਜਿਸ਼ ਵਜ੍ਹਾ ਇਹ ਹੈ ਕਿ ਕਰਮਜੀਤ ਸਿੰਘ ਅਤੇ ਸੁਰਜੀਤ ਸਿੰਘ ਦੋਵੇਂ ਘੋੜ ਸਵਾਰੀ ਕਰਦੇ ਸਨ ਅਤੇ ਸੁਰਜੀਤ ਸਿੰਘ ਹਮੇਸ਼ਾਂ ਹੀ ਕਰਮਜੀਤ ਸਿੰਘ ਤੋਂ ਉਸ ਦਾ ਘੋੜਾ ਮੰਗਦਾ ਰਹਿੰਦਾ ਸੀ ਜਿਸ ਗੱਲ ਨੂੰ ਲੈ ਕੇ ਉਸ ਨੇ ਆਪਣੇ ਦਿਲ ਵਿਚ ਇਹ ਰੰਜਿਸ਼ ਰੱਖੀ ਅਤੇ ਇਸੇ ਰੰਜਿਸ਼ ਨੂੰ ਲੈ ਕੇ ਹੀ ਉਹ ਸਣੇ ਕਰਮਜੀਤ ਸਿੰਘ ਦਾ ਕਤਲ ਕਰ ਦਿੱਤਾ ਉਧਰ ਇਸ ਸੰਬੰਧੀ ਡੀ ਐੱਸ ਪੀ ਭਿੱਖੀਵਿੰਡ ਨੇ ਕਿਹਾ ਕਿ ਉਕਤ ਮੁਦੱਈ ਦੇ ਬਿਆਨਾਂ ਤੇ ਸੁਰਜੀਤ ਸਿੰਘ ਦੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਉਕਤ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ

Today Now News

RELATED ARTICLES
- Advertisment -

POPULAR POSTS