17.1 C
Chandigarh

TODAY NOW NEWS

Friday, March 20, 2026
HomeWEIRD NEWSਬਟਾਲਾ ਵਿੱਚ ਵਿਆਹ ਵਾਲੇ ਘਰ ਵੇਲਾਂ ਲੈਣ ਗਏ ਭੰਡਾ ਨੂੰ ਘਰ ਵਾਲਿਆਂ...

ਬਟਾਲਾ ਵਿੱਚ ਵਿਆਹ ਵਾਲੇ ਘਰ ਵੇਲਾਂ ਲੈਣ ਗਏ ਭੰਡਾ ਨੂੰ ਘਰ ਵਾਲਿਆਂ ਨੇ ਫੇਰਿਆ ਦਾਤਰ

ਉਹਨਾਂ ਨੇ ਉਥੋਂ ਭੱਜ ਕੇ ਆਪਣੀ ਜਾਨ ਬਚਾਈ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ

ਗੁਰਦਾਸਪੁਰ (ਲੱਕੀ ਬਟਾਲਾ) : ਬਟਾਲਾ ਸ਼ਹਿਰ ਵਿੱਚ ਵਿਆਹ ਦੀ ਵਧਾਈ ਲੈਣ ਗਏ ਭੰਡਾ ਨੂੰ ਪਰਿਵਾਰ ਨੇ ਦਸਤੀ ਹਥਿਆਰ ਨਾਲ ਹਮਲਾ ਕਰ ਕੀਤਾ ਜ਼ਖਮੀ ਪੀੜਤ ਭੰਡਾ ਨੇ ਪੁਲਿਸ ਨੂੰ ਸ਼ਿਕਾਇਤ ਕਰ ਕੀਤੀ ਇਨਸਾਫ ਦੀ ਮੰਗ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਭੰਡ ਨੇ ਦੱਸਿਆ ਕਿ ਉਸਦੀ ਪਤਨੀ ਰਜ਼ੀ ਅਤੇ ਹੋਰ ਦੋ ਔਰਤਾਂ ਸ਼ਹਿਰ ਵਿਚ ਕਿਸੇ ਦੇ ਘਰ ਵਿਆਹ ਦੀ ਵਧਾਈ ਲੈਣ ਗਈਆਂ ਸਨ ਵਿਆਹ ਵਾਲੇ ਘਰ ਵਿਚੋਂ ਇਕ ਮੁੰਡੇ ਨੇ ਉਹਨਾਂ ਨੂੰ ਵਧਾਈ ਦਾ 200 ਰੁਪਏ ਦਿਤੇ ਪਰ ਜਦੋ ਉਹਨਾਂ ਹੋਰ ਵੇਲਾ ਮੰਗੀਆਂ ਤਾਂ ਅੱਗੋਂ ਉਹਨਾਂ ਦਾ ਮੁੰਡਾ ਅੰਦਰੋਂ ਦਾਤਰ ਕਢ ਕੇ ਲੈ ਆਇਆ ਅਤੇ ਉਹਨਾਂ ਤੇ ਹਮਲਾ ਕਰ ਇਕ ਨੂੰ ਜਖਮੀ ਕਰ ਦਿੱਤਾ ਉਹਨਾਂ ਨੇ ਉਥੋਂ ਭੱਜ ਕੇ ਆਪਣੀ ਜਾਨ ਬਚਾਈ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ

ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਪੀੜਤ ਭੰਡਾ ਦੀ ਸ਼ਿਕਾਇਤ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਕਿਹਾ ਕਿ ਇਹਨਾਂ ਨੂੰ ਇਨਸਾਫ ਦਿੱਤਾ ਜਵੇਗਾ

Today Now News

RELATED ARTICLES
- Advertisment -

POPULAR POSTS