17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪਿੰਡ ਝੇਰਿਆਂਵਾਲੀ ਵਿਖੇ ਕਰੋਨਾ ਦੇ ਪੰਜਾਹ ਸੈਂਪਲ ਲਏ

ਪਿੰਡ ਝੇਰਿਆਂਵਾਲੀ ਵਿਖੇ ਕਰੋਨਾ ਦੇ ਪੰਜਾਹ ਸੈਂਪਲ ਲਏ

ਸਮੁੱਚੀ ਪੰਚਾਇਤ ਨੇ ਪਹਿਲਾਂ ਆਪਣੇ ਖ਼ੁਦ ਟੈਸਟ ਕਰਵਾਏ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਪਿੰਡ ਝੇਰਿਆਂਵਾਲੀ ਵਿਖੇ ਕੋਰੋਨਾ ਸੈਂਪਲਿੰਗ ਦੇ ਕੈਂਪ ਨੂੰ ਲੈ ਕਿ ਜਿੱਥੇ ਸਮੁੱਚੀ ਪੰਚਾਇਤ ਨੇ ਆਪਣੇ ਟੈਸਟ ਕਰਵਾਏ ।ਉਥੇ ਪਰਿਵਾਰਾਂ ਸਮੇਤ ਛੋਟੇ ਛੋਟੇ ਵਿਦਿਆਰਥੀਆਂ ਨੇ ਵੀ ਆਪਣੀਆਂ ਸੈਂਪਲਿੰਗ ਕਰਵਾਈ। ਕੈਂਪ ਦੌਰਾਨ ਸੀ ਐਚ ਓ ਮੈਡਮ ਅਮਨਦੀਪ ਕੌਰ, ਕੁਲਦੀਪ ਕੌਰ ,ਏ ਐਨ ਐਮ ਰੀਟਾ ਰਾਣੀ ,ਐਮ ਪੀ ਡਬਲਯੂ ਹਰਪ੍ਰੀਤ ਸਿੰਘ, ਆਸ਼ਾ ਫੈਸਲੀਟੇਟਰ ਸਰਬਜੀਤ ਕੌਰ ਨੇ ਪਿੰਡ ਝੇਰਿਆਂਵਾਲੀ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਵਧ ਰਹੀ ਕੋਰੋਨਾ ਮਹਾਂਮਾਰੀ ਨੂੰ ਲੈ ਆਪਣੇ ਪਿੰਡ ਦੇ ਬਚਾਓ ਲਈ ,ਹਰ ਵਿਅਕਤੀ ਮਾਸਿਕ ਪਹਿਨੇ, ਸਮਾਜਿਕ ਦੂਰੀ ਬਨਾਕੇ ਰੱਖੇ ਅਤੇ ਆਪਣੇ ਹੱਥਾਂ ਨੂੰ ਵਾਰ ਵਾਰ ਸਾਫ਼ ਕਰਦਾ ਰਹੇ ।ਇਨ੍ਹਾਂ ਸਾਵਧਾਨੀਆਂ ਨਾਲ ਕਾਫ਼ੀ ਹੱਦ ਤਕ ਬਚਿਆ ਜਾ ਸਕਦਾ ਹੈ ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਅੰਦਰ ਲਗਾਏ ਜਾ ਰਹੇ ਕੋਰੋਨਾ ਚੈੱਕਅੱਪ ਦੌਰਾਨ ਵੱਧ ਤੋਂ ਵੱਧ ਟੈਸਟ ਕਰਵਾਏ ਜਾਣ ਅਤੇ ਕਰੋਨਾ ਤੋਂ ਬਚਾਅ ਲਈ ਵੈਕਸੀਨ ਦਾ ਟੀਕਾਕਰਨ ਵੀ ਕਰਵਾਇਆ ਜਾਵੇ ।ਇਸ ਮੌਕੇ ਸਰਪੰਚ ਅੰਮ੍ਰਿਤਪਾਲ ਕੌਰ, ਕੁਲਦੀਪ ਸਿੰਘ ਰੰਧਾਵਾ ,ਪੰਚ ਬਲਵਿੰਦਰ ਸਿੰਘ ਡਾ ਜਗਸੀਰ ਸਿੰਘ ,ਪੰਚਾਇਤ ਮੈਂਬਰ ਰਾਣੀ ਕੌਰ ਨੇ ਵਿਸ਼ਵਾਸ ਦਿਵਾਇਆ ਪਿੰਡ ਚ ਵੱਧ ਤੋਂ ਵੱਧ ਸਿਹਤ ਮਹਿਕਮੇ ਦਾ ਸਹਿਯੋਗ ਦੇਣਗੇ ਕੋਰੋਨਾ ਸੈਂਪਲਿੰਗ ਅਤੇ ਕਰੋਨਾ ਦੇ ਟੀਕਾ ਕਰਨ ਵੀ ਕਰਵਾਉਣਗੇ।ਅੱਜ ਦੀ ਕੋਰੋਨਾ ਸੈਂਪਲਿੰਗ ਦੌਰਾਨ 50 ਵਿਅਕਤੀਆਂ ਦੇ ਟੈਸਟ ਕੀਤੇ ਗਏ।

Today Now News

RELATED ARTICLES
- Advertisment -

POPULAR POSTS