ਟੋਯੋਟਾ 0% ਪ੍ਰੋਡੈਕਸ਼ਨ ਐਰਰ ਨਾਲ ਦੁਨੀਆਂ ਦੇ ਹਰ ਦੇਸ਼ ਵਿੱਚ ਪਹਿਲੀ ਪਸੰਦ ਬਣ ਗਈ ਹੈ

(ਅਵਤਾਰ ਧਾਲੀਵਾਲ) : ਜਦੋਂ ਅਮਰੀਕਾ ਨੇ ਪਰਲ ਹਾਰਬਰ ਦਾ ਬਦਲਾ ਲੈਣ ਲਈ ਹੀਰੋਸ਼ੀਮਾ ਅਤੇ ਨਾਗਾਸਾਕੀ ਤੇ ਬੰਬ ਸੁੱਟੇ ਤਾਂ ਜਪਾਨ ਨੇ 48 ਘੰਟੇ ਵਿੱਚ ਗੋਡੇ ਟੇਕ ਦਿੱਤੇ ।ਰਾਜ਼ੀਨਾਵਾਂ ਏਸ ਸ਼ਰਤ ਤੇ ਹੋਇਆ ਕਿ ਹੁਣ ਜਪਾਨ ਕਦੀ ਵੀ ਆਪਣੀ ਆਰਮੀ ਨਹੀਂ ਰੱਖ ਸਕੇਗਾ ਤੇ ਉਸਦੀਆਂ ਸਰਹੱਦਾਂ ਦੀ ਰਾਖੀ ਹੁਣ ਅਮਰੀਕਾ ਆਪ ਕਰੇਗਾ । ਤੇ ਇਸਦੇ ਬਦਲੇ ਅਮਰੀਕਾ ਜਪਾਨ ਤੋਂ ਇਸਦਾ ਫੌਜੀ ਖਰਚਾ ਹਾਸਿਲ ਕਰੇਗਾ । ਤੇ ਅਮਰੀਕਾ ਹੁਣ ਤੱਕ ਇਹ ਪੈਸੇ ਲੈ ਰਿਹਾ ਹੈ ।ਆਪ ਜੀ ਨੂੰ ਯਾਦ ਹੋਵੇਗਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ 3 ਕੁ ਸਾਲ ਪਹਿਲਾਂ ਜਪਾਨ ਨੂੰ ਦੱਬਕਾ ਮਾਰਿਆ ਸੀ ਕਿ ਤੁਸੀਂ ਹੁਣ ਕਦੀ ਪੈਸੇ ਨਹੀਂ ਦਿੱਤੇ ਤਾਂ ਉਹ ਕਹਿੰਦੇ ਮਹਾਰਾਜ ਜਿੰਨੇ ਮਰਜੀ ਲਵੋ ,ਸਾਡੇ ਤੋਂ ਹੁਣ ਕਦੇ ਕਿਸੇ ਨੇ ਮੰਗੇ ਹੀ ਨਹੀਂ ਸੀ ।ਤੇ ਉਸਤੋਂ ਬਾਅਦ ਅਮਰੀਕਾ ਨੇ ਉਹ ਸਾਰੇ ਪਿਛਲੇ ਏਰੀਅਰ ਜਪਾਨ ਤੋਂ ਕਲੀਅਰ ਕਰਵਾਏ ਸੀ ।
ਹੁਣ ਆਉਂਦੇ ਹਾਂ ਟਿਓਟਾ ਵੱਲ ! ਟਿਓਟਾ ਜਪਾਨ ਦਾ ਕਿਸੇ ਦੇਵਤਾ ਦੇ ਨਾਮ ਹੈ ।ਪਹਿਲਾਂ ਇਹ ਕੰਪਨੀ ਕਪਾਹ ਵੇਲਣ ਵਾਲੇ ਵੇਲ੍ਹਣੇ ਬਣਾਇਆ ਕਰਦੀ ਸੀ, ਪਰ ਜਦੋਂ ਸਾਰੀ ਆਰਮੀ ਅਮਰੀਕਾ ਨਾਲ ਸੰਧੀ ਤੋਂ ਬਾਅਦ ਵਿਹਲੀ ਹੋ ਗਈ ਤਾਂ ਹੁਣ ਵਿਹਲੇ ਹੋ ਗਏ ਆਰਮੀ ਦੇ ਜੁਆਨਾਂ ਤੇ ਅਫਸਰਾਂ ਤੇ ਆਰਮੀ ਦੀ ਸਾਰੀ ਮਸ਼ਿਨਰੀ ਨੂੰ ਕੰਮ ਤੇ ਲਗਾਉਣ ਦੀ ਲੋੜ ਸੀ । ਤਾਂ ਓਸ ਵੇਲੇ ਜਪਾਨ ਦੀ ਸਰਕਾਰ ਨੇ ਅਮੈਰੀਕਨ ਕੰਪਨੀ ਫੋਰਡ ਜੋ ਕਿ ਆਪਣਾ ਕੰਮ ਕਾਰ ਦੂਸਰੇ ਵਿਸ਼ਵ ਯੁੱਧ ਵਿੱਚ ਜਪਾਨ ਤੋਂ ਛੱਡ ਗਈ ਸੀ ਦੀ ਫੈਕਟਰੀ ਨੂੰ ਬੱਸ ਥੋੜ੍ਹੇ ਜਿਹੇ ਪੈਸੇ ਤੇ ਖਰੀਦ ਕੇ ਟਿਯੋਟਾ ਕਾਰਾਂ ਬਣਾਉਣ ਲਈ ਪੂਰੀ ਤਰਾਂ ਡਸਿਪਲੰਡ ਤੇ ਵਿਹਲੀ ਆਰਮੀ ਨੂੰ ਕਾਰਾਂ ਬਣਾਉਣ ਤੇ ਲਗਾ ਦਿੱਤਾ । ਤੇ ਇੱਕ ਫੌਜੀ ਅਫਸਰ ਨੂੰ ਹੀ ਇਸਦਾ CEO ਕਹਿ ਜਾਂ ਕਹਿਲੋ ਅਬਜ਼ਰਵਰ ਨਿਯੁਕਤ ਕੀਤਾ ਗਿਆ । ਉਸਨੇ ਪਹਿਲੀ ਹੀ ਮੀਟਿੰਗ ਵਿੱਚ ਕਹਿ ਦਿੱਤਾ ਕਿ ਮੈਨੂੰ O ਜੀਰੋ ਪਰਸੈਂਟ ਮੈਨੂਫੈਕਚਰਿੰਗ ਜਾਂ ਕਹਿਲੋ ਪ੍ਰੋਡੈਕਸ਼ਨ ਏਰਰ ਚਾਹਿਦੀ ਹੈ ।ਓਸ ਵਾਲੇ ਪਲੇਟਫਾਰਮ ਤੇ ਬਣਨ ਵਾਲੀਆਂ ਕਿਸੇ ਵੀ ਚੀਜ਼ ਦਾ ਪ੍ਰੋਡੈਕਸ਼ਨ ਗ੍ਰਾਫ ਤਕਰੀਬਨ 80% ਤੱਕ ਏਰਰ ਇਮਲਸਡ ਕਰ ਦੇਂਦਾ ਸੀ । ਪਰ ਜੀਰੋ ਪਰਸੈਂਟ ਤਾਂ ਨਾਮੁਮਕਿਨ ਲੱਗਦੀ ਸੀ ,ਫਿਰ ਸ਼ੁਰੂ ਹੋਇਆ ਉਹ ਵਿਕਾਸ ਅਤੇ ਤਕਨੀਕ ਦਾ ਉਹ ਸਫਰ ਜਿਸਨੇ Toyota ਨੂੰ ਵਰਲਡ ਵਿਨਰ ਬਣਾਉਣਾ ਸੀ ।
ਹਰ ਸਾਲ ਤਕਨੀਕ ਬਾ ਤਕਨੀਕ ਅਤੇ RND ਤੇ ਖਾਸ ਧਿਆਨ ਦੇਣ ਸਦਕਾ ਪੂਰੇ 50 ਤੋਂ ਵੱਧ ਸਾਲ ਲੱਗੇ ਅਤੇ ਟਿਆਯੋਟਾ 0 % ਪ੍ਰੋਡੈਕਸ਼ਨ ਐਰਰ ਨਾਲ ਦੁਨੀਆਂ ਦੇ ਹਰ ਦੇਸ਼ ਵਿੱਚ ਲੋਕਾਂ ਦੀ ਪਹਿਲੀ ਪਸੰਦ ਬਣੀ ਗਈ।Toyota Corolla ਮਾਡਲ ਦੁਨੀਆਂ ਵਿੱਚ ਸਭ ਤੋਂ ਵੱਧ ਵਿਕਣ ਵਾਲੀ ਕਾਰ ਹੈ । ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿੱਚ Toyota ਦੀਆਂ ਅਸੈਂਬਲੀ ਲਾਇਨਸ ਹਨ ਪਰ ਹਾਲੇ ਤੱਕ ਵੀ ਗੇਅਰ ਅਤੇ ਇੰਜਨ ਦੀ ਤਕਨੀਕ ਤੇ ਉਸਦੀ ਡਰਾਇੰਗ CAD Cam ਆਦਿ ਜਾਂ ਕਹਿਲੋ ਕਿ ਬਹੁਤਾ ਕਰਕੇ ਜਪਾਨ ਵਿੱਚ ਹੀ ਬਣਦੇ ਹਨ । ਦੁਨੀਆਂ ਦੀ ਸਭ ਤੋਂ ਉੱਚ ਅਤੇ ਪਾਏਦਾਰ ਸੇਫਟੀ ਫੀਚਰ ਜੋ ਕਿ ਮਹਿੰਗੀਆਂ ਗੱਡੀਆਂ ਵਿੱਚ ਲੱਗਦੇ ਹਨ ,ਉਹ ਟਿਯੋਟਾ ਆਪਣੇ ਬੇਸਿਕ ਮਾਡਲਾਂ ਵਿੱਚ ਵੀ ਲਾਈ ਜਾ ਰਿਹਾ । ਕੁੱਲ ਮਿਲਾਕੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜੇ ਆਰਾਮ ,ਸੇਫਟੀ ,ਕਿਫਾਇਤ, ਵੈਲਯੂ ਫਾਰ ਮਨੀਂ ,ਰੀ ਸੇਲ ,ਰੀਪੇਅਰ ਕੌਸਟ, ਰਿਲਾਏਬਿਲਟੀ ,ਸਿਟਾਇਲ ਤੇ ਬ੍ਰਾਂਡ ਦੀ ਗੱਲ ਕਰੀਏ ਤਾਂ ਟਿਯੋਟਾ ਦਾ ਕੋਈ ਸਾਨੀ ਨਹੀਂ । ਭਾਂਵੇ ਕਿ ਹੋਰ ਵੀ ਸੁਜੂਕੀ ,ਨਿਸਾਨ ਆਦਿ ਕੰਪਨੀਆਂ ਜਪਾਨੀ ਹੀ ਹਨ ।






