17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪਿੰਡਾਂ ਦੇ ਪੰਚ ਸਰਪੰਚ ਯੂਥ ਕਲੱਬਾਂ ਦੇ ਅਹੁਦੇਦਾਰ ਅਤੇ ਮੋਹਤਵਰ ਵਿਅਕਤੀ ਇਸ...

ਪਿੰਡਾਂ ਦੇ ਪੰਚ ਸਰਪੰਚ ਯੂਥ ਕਲੱਬਾਂ ਦੇ ਅਹੁਦੇਦਾਰ ਅਤੇ ਮੋਹਤਵਰ ਵਿਅਕਤੀ ਇਸ ਸੰਕਟ ਦੀ ਘੜੀ ਚ ਅੱਗੇ ਹੋ ਕੇ ਲੋੜਵੰਦਾਂ ਦੀ ਮਦਦ ਕਰਨ :ਡਾ ਸਿੰਗਲਾ

ਬਾਜੇਵਾਲਾ ਚ ਕੋਰੋਨਾ ਮਹਾਂਮਾਰੀ ਸੰਬੰਧੀ ਦਿੱਤੀ ਵਿਸਥਾਰਪੂਰਕ ਜਾਣਕਾਰੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਪੰਜਾਬ ਸਰਕਾਰ ਦਾ ਸਿਹਤ ਵਿਭਾਗ ਜਿੱਥੇ ਕਰੋਨਾ ਮਹਾਂਮਾਰੀ ਦੇ ਦਿਨਾਂ ਚ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ ਉੱਥੇ ਮਾਨਸਾ ਦੇ ਸਮਾਜ ਸੇਵੀ ਤੇ ਮਸ਼ਹੂਰ ਡਾ.ਜਨਕਰਾਜ ਸਿੰਗਲਾ ਨੇ ਪਿੰਡ ਬਾਜੇਵਾਲਾ ਵਿਖੇ ਪਹੁੰਚ ਕੇ ਇਸ ਬਿਮਾਰੀ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਉਨ੍ਹਾਂ ਕਿਹਾ ਕਿ ਤਿੰਨ ਸਾਵਧਾਨੀਆਂ ਜਿਵੇਂ ਕਿ ਹੱਥਾਂ ਨੂੰ ਵਾਰ -ਵਾਰ ਸਾਫ ਕਰਨਾ ,ਮਾਸਕ ਪਹਿਨਣਾ ਅਤੇ ਇੱਕ ਦੂਸਰੇ ਤੋਂ ਦੂਰੀ ਬਣਾ ਕੇ ਰੱਖਣੀ ਆਦਿ ਵਰਤਣੀਆਂ ਚਾਹੀਦੀਆਂ ਹਨ।ਜੇਕਰ ਅਸੀ ਤਿੰਨੇ ਸਾਵਧਾਨੀਆਂ ਵਰਤਣ ਵਿੱਚ ਕਾਮਯਾਬ ਹਾਂ ਅਸੀ 90 ਪ੍ਰਤੀਸ਼ਤ ਇਸ ਬਿਮਾਰੀ ਤੋਂ ਮੁਕਤੀ ਪਾ ਸਕਦੇ ਹਾਂ ।ਡਾ ਸਿੰਗਲਾ ਨੇ ਕਿਹਾ ਸਾਨੂੰ ਇੱਕ ਸਾਲ ਦਾ ਸਮਾਂ ਬਹੁਤ ਮਿਲ ਚੁੱਕਿਆ ਹੈ ਜੇਕਰ ਅਸੀਂ ਹੁਣ ਵੀ ਇਸ ਬਿਮਾਰੀ ਤੋਂ ਜਾਗਰੂਕ ਨਹੀਂ ਹੋਵਾਗੇ ਅਸੀਂ ਆਪਣਾ ,ਆਪਣੇ ਮੁਹੱਲੇ ਅਤੇ ਜ਼ਿਲ੍ਹੇ ਦਾ ਨੁਕਸਾਨ ਕਰ ਸਕਦੇ ਹਾਂ।ਉਨ੍ਹਾਂ ਕਿਹਾ ਕਿ ਇਸ ਕੋਰੋਨਾ ਨਾਮ ਦੀ ਬਿਮਾਰੀ ਤੋਂ ਡਰਨ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ ਤੁਸੀਂ ਸਮੇਂ ਸਿਰ ਆਪਣਾ ਕੋਰੋਨਾ ਟੈਸਟ ਅਤੇ ਕੋਰੋਨਾ ਵੈਕਸੀਨ ਲਗਵਾ ਸਕਦੇ ਹੋ।ਉਨ੍ਹਾਂ ਪਿੰਡਾਂ ਦੇ ਦੁਕਾਨਦਾਰਾਂ, ਪੰਚਾਇਤਾਂ, ਯੂਥ ਕਲੱਬਾਂ ਆਦਿ ਸਮਾਜ ਸੇਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਲਈ ਇਹ ਇਮਤਿਹਾਨ ਦੀ ਘੜੀ ਹੈ, ਉਹ ਅੰਦਰ ਵੜ ਕੇ ਨਾ ਬੈਠਣ , ਉਹ ਆਪਣੀ ਸਿਆਣਪ ਦਾ ਸਬੂਤ ਦੇਣ ਕਿ ਅਸੀਂ ਤੁਹਾਡੇ ਸੱਚੇ ਲੀਡਰ ਹਾਂ ਅਤੇ ਸੱਚੇ ਦਿਲੋਂ ਮੱਦਦ ਕਰਨੀ ਚਾਹੁੰਦੇ ਹਾਂ ਤੁਸੀਂ ਆਪਣੇ ਡਰ ਭੈਅ ਵਹਿਮ ਖ਼ਤਮ ਕਰਕੇ ਜਿਥੇ ਉਨ੍ਹਾਂ ਨੂੰ ਕੋਰੋਨਾ ਦੇ ਟੈਸਟ ਅਤੇ ਵੈਕਸੀਨ ਲਵਾਉਣ ਲਈ ਜਾਗਰੂਕ ਕਰਨ ਉੱਥੇ ਇਸ ਸੰਕਟ ਦੀ ਘੜੀ ਚ ਉਨ੍ਹਾਂ ਦੀ ਵੱਧ ਤੋਂ ਵੱਧ ਮਦਦ ਕਰਨ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਨਰੋਏ ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮੌਤ ਦਰ ਚ ਵਾਧਾ ਕਿਉਂ ਹੋ ਰਿਹਾ ਹੈ ਇਸ ਦਾ ਕਾਰਨ ਸ਼ੁਰੂ ਚ ਲੋਕ ਅਜਿਹੀ ਬਿਮਾਰੀ ਦੀ ਪਰਵਾਹ ਨਹੀਂ ਕਰਦੇ ਪਰ ਬਾਅਦ ਚ ਲੇਟ ਆਪਣਾ ਚੈੱਕਅੱਪ ਕਰਵਾਉਣ ਕਾਰਨ ਆਪਣਾ ਨੁਕਸਾਨ ਕਰਵਾ ਬੈਠਦੇ ਹਨ।ਉਨ੍ਹਾਂ ਕਿਹਾ ਜਿਲ੍ਹਾ ਪ੍ਰਸ਼ਾਸ਼ਨ ਮਾਨਸਾ ਵਲੋ ਵਧੀਆ ਸੁਚੱਜੇ ਢੰਗ ਨਾਲ ਪ੍ਰਬੰਧ ਕੀਤੇ ਹੋਏ ਹਨ।ਲਗਭਗ 250 ਢਾਈ ਸੌ ਬੈੱਡ ਦਾ ਕਰੋਨਾ ਮਰੀਜ਼ਾਂ ਲਈ ਪ੍ਰਬੰਧ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਵੈਕਸੀਨ ਨੂੰ 18 ਸਾਲ ਤੋਂ ਉੱਪਰ ਕੋਈ ਵੀ ਵਿਅਕਤੀ ਕਿਸੇ ਵੀ ਸਮੇਂ ਹਸਪਤਾਲ ਚ ਜਾਂ ਪਿੰਡਾਂ ਚ ਲੱਗ ਰਹੇ ਕੈਂਪ ਦੌਰਾਨ ਲਗਵਾ ਸਕਦਾ ਹੈ।ਅਗਰ ਕੋਈ ਵਿਅਕਤੀ ਕੋਨਾ ਬੱਸ ਚ ਪਾਇਆ ਜਾਂਦਾ ਹੈ ਤਾਂ ਉਹ ਆਪਣਾ ਘਰੇ ਰਹਿ ਕੇ ਹੀ 15 ਦਿਨਾਂ ਚ ਠੀਕ ਹੋ ਸਕਦਾ ਹੈ ।ਸ੍ਰੀ ਜਨਕ ਰਾਜ ਸਿੰਗਲਾ ਨੇ ਪਿੰਡ ਦੇ ਲੋਕਾਂ ਵੱਲੋਂ ਦਿੱਤੇ ਸੁਝਾਵਾਂ ਅਤੇ ਉਨ੍ਹਾਂ ਦੇ ਵਹਿਮ ਤੇ ਸ਼ੰਕਾਵਾਂ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਦੂਰ ਕੀਤਾ।ਇਸ ਮੌਕੇ ਉਨ੍ਹਾਂ ਦੇ ਨ‍ਾਲ ਸਹਾਰਾ ਜਨ ਸੇਵਾ ਕਲਬ ਦੇ ਐਕਟਿਵ ਮੈਂਬਰ ਨਰੇਸ਼ ਕੁਮਾਰ ਬਿਰਲਾ,ਸਰਪੰਚ ਪੋਹਲੋਜੀਤ ਸਿੰਘ ,ਸਮਾਜ ਸੇਵੀ ਗੁਰਜੀਤ ਸਿੰਘ ਤੋ ਇਲਾਵਾ ਪਿੰਡ ਦੇ ਮੋਹਤਵਾਰ ਵਿਅਕਤੀ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS