ਮੁਕਤਸਰ ਜ਼ਿਲੇ ਦੇ ਪਿੰਡ ਭੂੰਦੜ ਵਿਖੇ ਬੀਤੇ ਦਿਨੀ 178 ਕੋਰੋਨਾ ਪੋਜ਼ੀਟਿਵ ਆਉਣ ਤੇ ਕੀਤਾ ਗਿਆ ਪਿੰਡ ਸੀਲ

ਸ੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) :ਜਿਲੇ ਦੇ ਪਿੰਡ ਭੂੰਦੜ ਵਿਖੇ ਬੀਤੇ ਦਿਨੀ 178 ਕੋਰੋਨਾ ਪਾਜਟਿਵ ਮਰੀਜ ਆਉਣ ਉਪਰੰਤ ਪਿੰਡ ਨੂੰ ਸੀਲ ਕਰ ਦਿਤਾ ਗਿਆ ਸੀ। ਅਜ ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਪਿੰਡ ਵਿਚ ਪਹੁੰਚੇ ਅਤੇ ਪਿੰਡ ਦੇ ਲੋਕਾਂ ਨੂੰ ਖੁਦ ਸਪੀਕਰ ਰਾਹੀ ਅਪੀਲ ਕਰਦਿਆ ਜਾਗਰੂਕ ਵੀ ਕੀਤਾ।
ਸ੍ਰੀ ਮੁਕਤਸਰ ਸਾਹਿਬ ਜਿਲੇ ਦੇ ਹਲਕਾ ਗਿੱਦੜਬਾਹਾ ਦੇ ਪਿੰਡ ਭੂੰਦੜ ਨੂੰ ਬੀਤੇ ਦਿਨੀ ਸੀਲ ਕੀਤਾ ਗਿਆ। ਪਿੰਡ ਵਿਚ ਬਾਹਰੀ ਪ੍ਰਵੇਸ਼ ਰੋਕਣ ਤੋਂ ਇਲਾਵਾ ਪਿੰਡ ਦੇ ਕਿਸੇ ਵਿਅਕਤੀ ਨੂੰ ਵੀ ਪਿੰਡ ਤੋ ਬਾਹਰ ਨਾ ਜਾਣ ਲਈ ਆਖਿਆ ਗਿਆ। ਬੀਤੇ ਦਿਨ ਇਸ ਪਿੰਡ ਦੇ 178 ਵਿਅਕਤੀ ਕੋਰੋਨਾ ਪਾਜਟਿਵ ਆਏ ਸਨ ਜਿਸ ਕਾਰਨ ਇਹ ਕਦਮ ਚੁੱਕਿਆ ਗਿਆ। ਅਜ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਪਿੰਡ ਪਹੁੰਚੇ ਤੇ ਲੋਕਾਂ ਨੂੰ ਘਰਾਂ ਚ ਰਹਿਣ ਲਈ ਸਪੀਕਰ ਰਾਹੀ ਖੁਦ ਸੂਚਿਤ ਕੀਤਾ। ਉਹਨਾਂ ਲੋਕਾਂ ਨੂੰ ਕੋਰੋਨਾ ਸਬੰਧੀ ਜਾਗਰੂਕ ਵੀ ਕੀਤਾ। ਰਾਜਾ ਵੜਿੰਗ ਨੇ ਕਿਹਾ ਕਿ ਕੋਰੋਨਾ ਸਬੰਧੀ ਜਿਲੇ ਚ ਪੂਰੇ ਇੰਤਜਾਮ ਹਨ ਅਤੇ ਕਿਸੇ ਵੀ ਵਿਅਕਤੀ ਨੂੰ ਮੈਡੀਕਲ ਸਹੂਲਤਾਂ ਅਤੇ ਹੋਰ ਲੋੜੀਂਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।





