17.1 C
Chandigarh

TODAY NOW NEWS

Friday, March 20, 2026
Homeਸਾਹਿਤ ਤੇ ਸੱਭਿਆਚਾਰਕਵਿਤਾ/ਕਹਾਣੀਅਧਿਆਪਕ ਨਾਲ ਮਜ਼ਾਕ ਮਹਿੰਗਾ ਪੈਂਦਾ

ਅਧਿਆਪਕ ਨਾਲ ਮਜ਼ਾਕ ਮਹਿੰਗਾ ਪੈਂਦਾ

??ਵਿਅੰਗ ??

(ਸੋਸ਼ਲ ਮੀਡਿਆ ਸਰੋਤ) : ਕਲਾਸ ਰੂਮ ਵਿੱਚ ਪ੍ਰੋਫੇਸਰ ਨੇ ਇੱਕ ਸੀਰੀਅਸ ਟੋਪਿਕ ਤੇ ਚਰਚਾ ਸ਼ੁਰੂ ਕੀਤੀ

ਜਿਵੇਂ ਹੀ ਉਹ ਬਲੈਕਬੋਰਡ ਤੇ ਕੁਛ ਲਿਖਨ ਲਈ ਪਲਟਿਆ ਤਾਂ
ਇੱਕ ਸ਼ਰਾਰਤੀ ਜਵਾਕ ਨੇ ਸੀਟੀ ਬਜਾਈ।
.
ਪ੍ਰੋਫੇਸਰ ਨੇ ਪਲਟ ਕੇ ਸਾਰੀ ਕਲਾਸ ਨੂੰ ਘੂਰਦੇ ਹੋਏ ਪੁੱਛਿਆ “ਸੀਟੀ
ਕਿਸਨੇ ਮਾਰੀ”
ਲੇਕਿਨ ਕਿਸੇ ਨੇ ਜਵਾਬ ਨਹੀਂ ਦਿਤਾ।
ਪ੍ਰੋਫੇਸਰ ਨੇ ਪਿਆਰ ਨਾਲ ਅਪਨਾ ਸਮਾਨ ਸਮੇਟਿਆ ਤੇ “ਅੱਜ ਦੀ
ਕਲਾਸ ਸਮਾਪਤ” ਬੋਲ ਕੇ ਬਾਹਰ ਨੂੰ ਤੁਰਨ ਲੱਗਾ
.
ਸ੍ਟੂਡੇਂਟ ਖੁਸ਼ ਹੋ ਗਏ ਕਿ, ਚਲੋ ਹੁਣ ਫ੍ਰੀ ਹਾਂ ਆਪਾਂ ਸਾਰੇ
.
ਅਚਾਨਕ ਪ੍ਰੋਫੇਸਰ ਰੁਕੇ, ਵਾਪਸ ਅਪਨੀ ਟੇਬਲ ਤੇ ਪਹੁੰਚੇ ਅਤੇ
ਬੋਲੇ—” ਚਲੋ, ਮੈਂ ਥੋਨੂੰ ਇੱਕ ਕਹਾਣੀ ਸੁਣਾਉਂਦਾ ਹਾਂ ,
ਇਸ ਨਾਲ ਆਪਣੇ ਬਚੇ ਹੋਏ ਸਮੇਂ ਦਾ ਸਹੀ ਉਪਯੋਗ ਵੀ ਹੋ ਜਾਏਗਾ। “
.
ਸਾਰੇ ਸਟੂਡੇਂਟ ਉਤਸੁਕਤਾ ਤੇ ਇੰਟਰੇਸਟ ਦੇ ਨਾਲ ਕਹਾਣੀ ਸੁਣਨ
ਲੱਗੇ ।
.
ਪ੍ਰੋਫੇਸਰ ਬੋਲਿਆ—” ਕਲ ਰਾਤ ਮੈਨੂੰ ਨੀਂਦ ਨਹੀਂ ਆ ਰਹੀ
ਸੀ ਤਾਂ ਮੈਂ ਸੋਚਿਆ ਕਿ, ਕਾਰ ਚ ਪੇਟ੍ਰੋਲ ਭਰਵਾ ਲਿਆਉਂਦਾ ਹਾਂ
ਜਿਸ ਨਾਲ ਸਵੇਰੇ ਮੇਰਾ ਸਮਾਂ ਬਚ ਜਾਏਗਾ।
.
ਪੇਟ੍ਰੋਲ ਪੰਪ ਤੋਂ ਟੈਂਕ ਫੁਲ ਕਰਾ ਕੇ ਮੈਂ ਅੱਧੀ ਰਾਤ ਨੂੰ
ਸੁਨਸਾਨ ਪਈਆਂ ਸਡ਼ਕਾਂ ਤੇ ਡ੍ਰਾਇਵ ਦਾ ਆਨੰਦ ਲੈਣ ਲੱਗਾ ।
.
ਅਚਾਨਕ ਇੱਕ ਚੌਰਾਹੇ ਦੇ ਕਿਨਾਰੇ ਤੇ ਮੈਨੂੰ ਇੱਕ ਬਹੁਤ ਖੂਬਸੂਰਤ
ਲਡ਼ਕੀ ਸ਼ਾਨਦਾਰ ਡਰੈੱਸ ਪਹਿਨੇ ਹੋਏ ਇਕੱਲੀ ਖਡ਼ੀ ਨਜਰ ਆਈ।
.
ਮੈਂ ਕਾਰ ਰੋਕੀ ਤੇ ਉਸ ਨੂੰ ਪੁੱਛਿਆ ਕਿ,
ਕੀ ਮੈਂ ਉਸਦੀ ਕੋਈ ਮੱਦਦ ਕਰ ਸਕਦਾਂ ਹਾਂ ਤਾਂ ਉਸਨੇ ਕਿਹਾ
ਕਿ
ਉਸਨੂੰ ਉਸਦੇ ਘਰ ਡ੍ਰਾਪ ਕਰ ਦੇਓਂ ਤਾਂ ਬਡ਼ੀ ਮੇਹਰਬਾਨੀ ਹੋਵੇਗੀ।
.
ਮੈਂ ਸੋਚਿਆ ਨੀਂਦ ਤਾਂ ਵੈਸੇ ਵੀ ਨਹੀਂ ਆ ਰਹੀ ਹੈ ,
ਚਲੋ, ਇਸ ਨੂੰ ਇਸਦੇ ਘਰ ਛੱਡ ਦਿੰਦਾ ਹਾਂ।
.
ਓਹ ਮੇਰੀ ਨਾਲ ਵਾਲੀ ਸੀਟ ਤੇ ਬੈਠ ਗਈ
ਰਸਤੇ ਚ ਅਸੀਂ ਬਹੁਤ ਗੱਲਾਂ ਕੀਤੀਆਂ
ਉਹ ਬਹੁਤ ਇੰਟੇਲਿਜੇਂਟ ਸੀ ।
.
ਜਦੋਂ ਕਾਰ ਉਸਦੇ ਦੱਸੇ ਹੋਏ ਐਡਰੈੱਸ ਤੇ ਪਹੁੰਚੀ ਤਾਂ ਉਤਰਨ ਤੋਂ ਪਹਿਲਾਂ ਉਹ ਬੋਲੀ ਕਿ,
ਓਹ ਮੇਰੇ ਨੇਚਰ ਤੇ ਵਰਤਾਓ ਤੋਂ ਬੇਹਦ ਪ੍ਰਭਾਵਿਤ ਹੋਈ ਹੈ ਅਤੇ
ਮੈਨੂੰ ਪਿਆਰ ਕਰਨ ਲੱਗੀ ਹੈ।
.
ਮੈਂ ਖੁਦ ਵੀ ਉਸ ਨੂੰ ਪਸੰਦ ਕਰਨ ਲੱਗਿਆ ਸੀ ।
ਮੈਂ ਉਸ ਨੂੰ ਦੱਸਿਆ ਕਿ, ” ਮੈਂ ਯੂਨਿਵਰਸਿਟੀ ਵਿੱਚ ਪ੍ਰੋਫੇਸਰ ਹਾਂ। “
.
ਓਹ ਬਹੁਤ ਖੁਸ਼ ਹੋਈ
ਫਿਰ ਉਸਨੇ ਮੇਰੇ ਕੋਲੋਂ ਮੇਰਾ ਮੋਬਾਇਲ ਨੰਬਰ ਲਿਆ ਅਤੇ
ਅਪਨਾ ਨੰਬਰ ਦਿੱਤਾ।
.
ਅੰਤ ਚ ਉਸਨੇ ਦੱਸਿਆ ਕਿ, ਉਸਦਾ ਭਰਾ ਵੀ ਯੂਨਿਵਰਸਿਟੀ ਵਿੱਚ ਹੀ ਪੜਦਾ ਹੈ ਅਤੇ ਉਸਨੇ ਮੈਨੂੰ
ਰਿਕਵੈਸਟ ਕੀਤੀ ਕਿ,
ਮੈਂ ਉਸਦੇ ਭਾਈ ਦਾ ਖਿਆਲ ਰਖ਼ਾਂ।
.
ਮੈਂ ਕਿਹਾ ਕਿ, “ਤੇਰੇ ਭਾਈ ਦੇ ਲਈ ਕੁਛ ਵੀ ਕਰਨ ਤੇ
ਮੈਨੂੰ ਬੇਹਦ ਖੁਸ਼ੀ ਹੋਵੇਗੀ
ਕੀ ਨਾਮ ਹੈ ਤੁਹਾਡੇ ਭਾਈ
ਦਾ…?? “
.
ਇਸ ਤੇ ਲਡ਼ਕੀ ਨੇ ਕਿਹਾ ਕਿ, ” ਬਿਨਾ ਨਾਮ ਦੱਸੇ ਵੀ ਤੁਸੀਂ ਉਸ ਨੂੰ ਪਛਾਣ ਸਕਦੇ ਹੋ ਕਿਉਂਕਿ ਓਹ ਸੀਟੀ ਬਹੁਤ
ਜਿਆਦਾ ਤੇ ਬਹੁਤ ਵਧੀਆ ਵਜਾਉਂਦਾ ਹੈ। “
.
ਜਿਵੇਂ ਹੀ ਪ੍ਰੋਫੇਸਰ ਨੇ ਸੀਟੀ ਵਾਲੀ ਗੱਲ ਕੀਤੀ ਤਾਂ,
ਤੁਰੰਤ ਕਲਾਸ ਦੇ ਸਾਰੇ ਸਟੂਡੇਂਟ ਉਸ ਲੜਕੇ ਵੱਲ
ਦੇਖਣ ਲੱਗੇ ਜਿਸਨੇ ਪ੍ਰੋਫ਼ੇਸਰ ਦੀ ਪਿੱਠ ਪਿੱਛੇ ਸੀਟੀ
ਬਜਾਈ ਸੀ।
.
ਪ੍ਰੋਫੇਸਰ ਉਸ ਲਡ਼ਕੇ ਦੀ ਤਰਫ ਘੁੰਮਿਆ ਤੇ ਉਸ ਨੂੰ ਘੂਰਦੇ ਹੋਏ ਬੋਲਿਆ
ਮੈਂ ਆਪਣੀ Ph.D ਦੀ ਡਿਗਰੀ ਮਟਰ ਛਿੱਲ ਕੇ ਹਾਸਿਲ ਨਹੀਂ ਕੀਤੀ ਹੈ,
ਨਿੱਕਲ ਕਲਾਸ ਤੋਂ ਬਾਹਰ…!! ” ???

Today Now News

RELATED ARTICLES
- Advertisment -

POPULAR POSTS