17.1 C
Chandigarh

TODAY NOW NEWS

Friday, March 20, 2026
HomePOLITICSਕੋਰੋਨਾ ਮਹਾਮਾਰੀ ਤੇ ਆਮ ਆਦਮੀ ਪਾਰਟੀ ਦਫਤਰ ਗੁਰਦਾਸਪੁਰ ਵਿੱਚ ਹੋਈ ਇੱਕ ਹੰਗਾਮੀ...

ਕੋਰੋਨਾ ਮਹਾਮਾਰੀ ਤੇ ਆਮ ਆਦਮੀ ਪਾਰਟੀ ਦਫਤਰ ਗੁਰਦਾਸਪੁਰ ਵਿੱਚ ਹੋਈ ਇੱਕ ਹੰਗਾਮੀ ਮੀਟਿੰਗ

ਮਹਾਂਮਾਰੀ ਨਾਲ ਮਰ ਰਹੇ ਲੋਕਾਂ ਨੂੰ ਆਕਸੀਜਨ, ਦਵਾਈਆਂ ਤੇ ਰਾਸ਼ਨ ਦੀ ਸਹੂਲਤ ਦਿੱਤੀ ਜਾਵੇ : ਆਪ

ਬਟਾਲਾ (ਲੱਕੀ ਬਟਾਲਾ) : ਅੱਜ ਆਮ ਆਦਮੀ ਪਾਰਟੀ ਦਫਤਰ ਗੁਰਦਾਸਪੁਰ ਵਿਚ ਇਕ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੂਬੇਦਾਰ ਕੁਲਵੰਤ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਮੀਟਿੰਗ ਵਿੱਚ ਕੇਜਰੀਵਾਲ ਜੀ ਵੱਲੋਂ ਜੋ ਦਿੱਲੀ ਵਿੱਚ ਕੋਰੋਨਾ ਕਾਰਨ ਮੌਤ ਹੋਣ ਤੇ 50.000 ਰੁਪਏ ਐਕਸ ਗ੍ਰੇਸ਼ੀਆ ਗਰਾਂਟ ਦੇਣ 2500 ਰੁਪਏ ਬੱਚਿਆਂ ਨੂੰ ਜਿਨ੍ਹਾਂ ਦੇ ਕਮਾਊ ਮਾਪੇ ਕਰੋਨਾ ਨਾਲ ਮਰ ਜਾਂਦੇ ਹਨ 25 ਸਾਲ ਦੀ ਉਮਰ ਤਕ ਦੇਣ ਅਤੇ ਉਨ੍ਹਾਂ ਦੀ ਪੜ੍ਹਾਈ ਸ੍ਰੀ ਕੇਜਰੀਵਾਲ ਵੱਲੋਂ ਮੁਫ਼ਤ ਦੇਣ ਦਾ ਵਾਅਦਾ ਕੀਤਾ ਗਿਆ ਹੈ ਅਸੀਂ ਆਮ ਆਦਮੀ ਪਾਰਟੀ ਵੱਲੋਂ ਕੈਪਟਨ ਸਰਕਾਰ ਨੂੰ ਸੰਦੇਸ਼ ਦਿੰਦੇ ਹਾਂ ਕਿ ਆਪਸੀ ਕਾਟੋਕਲੇਸ਼ ਛੱਡ ਕੇ ਲੋਕਾਂ ਨੂੰ ਜੋ ਘਰਾਂ ਵਿੱਚ ਅਤੇ ਹਸਪਤਾਲਾਂ ਵਿੱਚ ਮਹਾਂਮਾਰੀ ਨਾਲ ਮਰ ਰਹੇ ਹਨ ਉਨ੍ਹਾਂ ਨੂੰ ਉਹ ਆਕਸੀਜਨ ਤੇ ਹੋਰ ਦਵਾਈਆਂ ਆਦਿ ਤੇ ਰਾਸ਼ਨ ਦੀ ਸਹੂਲਤ ਦਿੱਤੀ ਜਾਵੇ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਹੋ ਰਹੀਆਂ ਲੁੱਟ ਤੋਂ ਲੋਕਾਂ ਨੂੰ ਰਾਹਤ ਦਵਾਈ ਜਾਵੇ

Today Now News

RELATED ARTICLES
- Advertisment -

POPULAR POSTS