17.4 C
Chandigarh

TODAY NOW NEWS

Friday, March 20, 2026

….ਕੱਦੂ ਤੇ ਸੀਤਾ ਫ਼ਲ…

ਗੁਰਸੇਵਕ ਲੰਬੀ

ਖੇਤ
ਕੱਦੂਆਂ ਦੀ ਰਾਖੀ ਬੈਠਾ ਬਿੱਕਰ
ਬੇਖਬਰ ਹੈ
ਕਿ ਸਾਰੇ ਪੰਜਾਬ ਵਿੱਚ
ਸੀਤਾ ਫਲ ਤੇ ਚਰਚਾ ਹੋ ਰਹੀ ਹੈ

ਉਹ ਵੱਲਾਂ ਦੇ ਕੱਦੂ ਗਿਣਦਾ
ਕੱਦੂਆਂ ਨੂੰ ਪਲਟਾਉਂਦਾ
ਖ਼ੁਸ਼ੀ ‘ਚ ਖੀਵਾ ਹੈ

ਕੱਦੂ
ਢਿੱਡ ਭਰਦੇ ਹਨ
ਸੀਤਾ ਫ਼ਲ
ਭਰੇ ਢਿੱਡਾਂ ਦਾ ਫਲ ਹੈ

ਬਿੱਕਰ ਵੱਡਾ ਬੰਦਾ ਹੈ।
***
….ਗੁਰਸੇਵਕ ਲੰਬੀ
ਪੰਜਾਬੀ ਯੂਨੀਵਰਸਿਟੀ, ਪਟਿਆਲਾ

Today Now News

RELATED ARTICLES
- Advertisment -

POPULAR POSTS