ਕੈਪਟਨ ਅਮਰਿੰਦਰ ਸਿੰਘ ਤੋਂ ਨਾਖੁਸ਼ ਕਾਂਗਰਸੀ ਐਮ ਐਲ ਏ, ਕੈਬਿਨੇਟ ਮੰਤਰੀ ਕੈਪਟਨ ਨੂੰ ਗੱਦੀਓਂ ਲਾਹੁਣ ਲਈ ਕਰ ਰਹੇ ਨੇ ਮੀਟਿਗਾਂ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਪੰਜਾਬ ਦੀ ਕੈਪਟਨ ਸਰਕਾਰ ਚ ਸਾਰਾ ਸੂਬਾ ਕੈਰੋਨਾ ਨਾਲ ਮਰ ਰਿਹਾ ਹੈ ਜਿਸਦੀ ਸਰਕਾਰ ਨੂੰ ਕੋਈ ਚਿੰਤਾ ਨਹੀਂ ਜਿਸ ਕਾਰਨ ਸਰਕਾਰੀ ਹਸਪਤਾਲਾਂ ਚ ਨਾਂਮਾਤਰ ਪ੍ਰਬੰਧਾਂ ਤੇ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਕੈਰੋਨਾ ਪੈਰ ਪਾਸਾਰ ਚੁੱਕਾ ਹੈ ਡਾਕਟਰਾਂ ਤੇ ਦੁਕਾਨਦਾਰਾਂ ਦੀ ਮਿਲੀਭੁਗਤ ਨਾਲ ਦਵਾਈਆਂ ਤੇ ਟੀਕੇ ਦੁੱਗਣੇ ਰੇਟਾਂ ਤੇ ਲੋਕਾਂ ਨੂੰ ਮਿਲ ਰਹੇ ਹਨ ਮੁਕਦੀ ਗੱਲ ਹਰ ਪੱਖ ਤੋਂ ਫੇਲ੍ਹ ਹੋ ਚੁੱਕੀ ਉਕਤ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਆਗੂ ਅਤੇ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਜਤਿੰਦਰ ਜਿੰਮੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕੈਪਟਨ ਸਰਕਾਰ ਤੋਂ ਲੋਕਾਂ ਦਾ ਮਨ ਅੱਕ ਚੁੱਕਾ ਹੈ ਅਤੇ ਪੰਜਾਬ ਵਾਸੀਆਂ ਦੇ ਮਨਾਂ ਵਿੱਚ ਬਹੁਤ ਗੁੱਸਾ ਭਰਿਆ ਹੋਇਆ ਹੈ, ਪੰਜਾਬ ਵਾਸੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਮੱਤ ਜਿਤਾ ਕੇ ਕੈਪਟਨ ਸਰਕਾਰ ਖਿਲਾਫ ਗੁੱਸਾ ਕੱਢਣਗੇ ਅਤੇ ਪੰਜਾਬ ਨੂੰ ਫਿਰ ਤੋਂ ਤਰੱਕੀ ਦੀਆਂ ਲੀਹਾਂ ਤੇ ਤੋਰਨਗੇ।। ਉਨ੍ਹਾਂ ਕਿਹਾ ਕਿ 2017 ਦੀਆਂ ਚੋਣਾਂ ਚ ਪੰਜਾਬ ਵਾਸੀਆਂ ਵੱਲੋਂ ਬਹੁਤ ਵੱਡੀ ਗਲਤੀ ਹੋ ਗਈ ਜੋ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਸੱਤਾ ਸੌਂਪ ਦਿੱਤੀ, ਜਿਸ ਨੂੰ ਪੰਜਾਬੀ ਪੂਰੀ ਤਰ੍ਹਾਂ ਸਮਝ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਤੋਂ ਨਾਖੁਸ਼ ਕਾਂਗਰਸੀ ਐਮ ਐਲ ਏ, ਕੈਬਿਨੇਟ ਮੰਤਰੀ ਕੈਪਟਨ ਨੂੰ ਗੱਦੀਓਂ ਲਾਹੁਣ ਲਈ ਮੀਟਿਗਾਂ ਕਰ ਰਹੇ ਹੱਨ
ਕੈਪਟਨ ਸਰਕਾਰ ਨੇ ਸਿਰਫ਼ ਤੇ ਸਿਰਫ਼ ਪੰਜਾਬ ਦੇ ਹਰ ਮੁੱਦੇ ਤੇ ਸਿਆਸਤ ਤੋਂ ਬਿਨਾਂ ਕੁਝ ਨਹੀਂ ਕੀਤਾ, ਕੋਰੋਨਾ ਦੀ ਭਿਆਨਕ ਮਹਾਂਮਾਰੀ ਦੌਰਾਨ ਵੀ ਕੈਪਟਨ ਅਤੇ ਕਾਂਗਰਸ ਦੇ ਹੋਰ ਮੰਤਰੀ ਕੁਰਸੀ ਦੀ ਦੌੜ ਚ ਇੱਕ ਦੂਜੇ ਉੱਤੇ ਦੂਸ਼ਣਬਾਜ਼ੀ ਕਰਕੇ ਪੰਜਾਬ ਨੂੰ ਲਾਵਾਰਸ ਛੱਡ ਚੁੱਕੇ ਹਨ।ਉਨ੍ਹਾਂ ਪਿਛਲੇ ਸਮੇਂ ਦੌਰਾਨ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਕੰਮਾਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਕਿਸਾਨ ਵੀਰਾਂ ਨੂੰ ਫਸਲ ਦੀ ਵਿਕਰੀ ਲਈ ਦੂਰ ਸ਼ਹਿਰਾਂ ਦੀਆ ਮੰਡੀਆਂ ਚ ਜਾਣਾ ਪੈਂਦਾ ਸੀ, ਕਿਸਾਨ ਵੀਰਾ ਲਈ ਪਿੰਡ-ਪਿੰਡ ਫੋਲਕ ਪੁਆਇੰਟ ਬਣਵਾਏ , ਲੱਖਾਂ ਦਾ ਡੀਜਲ ਫੂਕ ਕੇ ਖੇਤੀ ਕਰਨ ਵਾਲੇ ਕਿਸਾਨ ਵੀਰਾਂ ਦਾ ਦਰਦ ਸਮਝਦਿਆ ਮੁਫ਼ਤ ਟਿਓਬਵੇਲ ਕੋਨੇਕਸ਼ਨ ਦੇ ਦਿੱਤੇ , 1997 ਤੋਂ ਮੁਫ਼ਤ ਬਿਜਲੀ ਸਹੂਲਤ ਦਿੱਤੀ, ਨਹਿਰੀ ਪਾਣੀ ਮੁਫ਼ਤ ਦਿੱਤਾ, ਖੂਨ ਤੋਂ ਖੂਨ ਦੇ ਰਿਸ਼ਤੇ ਚ ਰਜਿਸਟਰੀ ਫੀਸ ਮੁਆਫ ਕੀਤੀ, ਸਾਰਾ ਮਾਲ ਰਿਕਾਰਡ ਆਨਲਾਈਨ ਕਰਵਾ ਕਿਸਾਨਾਂ ਦੀ ਖੱਜਲ ਖੁਆਰੀ ਘੱਟ ਕੀਤੀ, ਆਪਣੇ ਕਿਸਾਨ ਵੀਰਾਂ ਦਾ ਡਟ ਕੇ ਸਾਥ ਦਿੱਤਾਂ ਬੀਜੇਪੀ ਦੀ ਸਭ ਤੋਂ ਪੁਰਾਣੀ ਭਾਈਵਾਲੀ ਨੂੰ ਇਕੋ ਝਟਕੇ ਤੋੜ ਦਿਤਾ, ਬੀਬਾ ਹਰਸਿਮਰਤ ਕੋਲੋਂ ਅਸਤੀਫਾ ਦਵਾਇਆ, ਪਿੰਡਾਂ ਦੇ ਲੋਕ ਆਪਣਾ ਕੰਮ ਛੱਡ ਕੇ ਸ਼ਹਿਰ ਤਹਿਸੀਲ ਧੱਕੇ ਨਾ ਖਾਣ, ਸਾਰੀਆਂ ਸਹੂਲਤਾਂ ਨਾਲ ਲੈਸ ਹਾਈਟੈਕ AC ਸੇਵਾ ਕੇਂਦਰ , ਸੁਵਿਧਾ ਕੇਂਦਰ ਪਿੰਡ ਪਿੰਡ ਬਣਾਤੇ, ਬਿਜਲੀ ਦੇ 8-8 ਘੰਟੇ ਲੰਮੇ ਕਟ ਖਤਮ ਕੀਤੇ ਨਾਮੁਮਕਿਨ ਨੂੰ ਮੁਮਕਿਨ ਬਣਾ ਕੇ ਦਿਖਾਇਆ, ਪੰਜਾਬ ਨੂੰ ਬਿਜਲੀ ਸਰਪਲਸ ਸੂਬਾ ਬਣਾਇਆ, ਕਿਸੇ ਨੂੰ ਦਿੱਕਤ ਨਾ ਆਵੇ 1912 ਨੰਬਰ ਚਲਾਇਆ, ਅੱਜ ਤਕਰੀਬਨ 11 ਰੁਪਏ ਹੋ ਚੁਕੀ ਬਿਜਲੀ ਆਪਣੇ ਰਾਜ ਚ ਪੋਣੇ 6 ਰੁਪਏ ਪ੍ਰਤੀ ਯੂਨਿਟ ਦਿੱਤੀ, ਆਰਥਿਕ ਤੌਰ ਤੇ ਕਮਜ਼ੋਰ ਮੈਰਿਟ ‘ਚ ਆਉਣ ਵਾਲੇ ਬੱਚਿਆਂ ਦੀ ਕਦਰ ਪਾਈ ਓਹਨਾ ਨੂੰ ਹੋਰ ਹੁਨਰਮੰਦ ਕਰਨ ਲਈ ਵਿਦੇਸ਼ਾਂ ਵਾਂਗ ਸਕਿਲ ਡਿਵੈਲਪਮੈਂਟ ਸਕੂਲ, ਮੈਰੀਟੋਰੀਅਸ ਸਕੂਲ ਬਣਾਏ , ਸਾਫ ਸੁਥਰਾ ਹੋਸਟਲ ਰਹਿਣਾ ,ਖਾਣਾ-ਪੀਣਾ , ਪੜਾਈ , ਕੰਪਿਓਟਰ , ਕਿਤਾਬਾ,ਲੈਬ ਬਿਲਕੁਲ ਮੁਫ਼ਤ, ਭੁੱਲੀ ਵਿਸਰ ਚੁਕੀ ਮਾਂ ਖੇਡ ਕੱਬਡੀ ਨੂੰ ਕੱਖਾਂ ਤੋਂ ਕਰੋੜਾ ਦੀ ਕਰਤੀ,ਵਰਲਡ ਕੱਪ ਕੱਬਡੀ ਕਰਵਾਕੇ ਰੌਣਕਾਂ ਲਗਾ ਦਿਤੀਆਂ ਪੰਜਾਬ ਚ ,ਆਮ ਘਰਾਂ ਦੇ ਮੁੰਡੇ ਵੀ ਸਟਾਰ ਬਣਾਤੇ, ਨਾਲ ਨੌਕਰੀਆਂ ਦਿੱਤੀਆਂ, ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਅਹਿਮੀਅਤ ਨੂੰ ਸਮਝਦਿਆਂ ਸਸਤੀ AC ਮੈਟਰੋ ਬਸ ਚਲਾਈ , ਸ਼ਾਨਦਾਰ ਐਂਟਰੀ ਗੇਟ , ਹੇਰਿਟੇਜ ਸਟ੍ਰੀਟ , ਵਾਰ ਮੈਮੋਰੀਆਲ, ਸਾਡਾ ਪਿੰਡ, ਖੂਬਸੂਰਤ ਸੜਕਾਂ ਬਣਾ ਕੇ ਗੁਰੂ ਨਗਰੀ ਨੂੰ ਮਨਮੋਹਕ ਵੱਖਰੀ ਦਿੱਖ ਦਿਤੀ, ਪੰਜਾਬ ਚ ਰੋਜਗਾਰ ਵਧੇ ਇਸ ਲਈ ਵਪਾਰੀਆਂ ਨੂੰ ਉਤਸ਼ਾਹਤ ਕੀਤਾ ਵਾਜਬ ਰੇਟ ਤੇ ਬਿਜਲੀ ਦਿਤੀ, .ਕਾਂਗਰਸ ਸਰਕਾਰ ਚ ਆਸਮਾਨੀ ਪੁਹੰਚ ਚੁਕੇ ਸ਼ਰਾਬ ਦੇ ਰੇਟ ਨੂੰ ਬਿਲਕੁਲ ਵਾਜਬ ਮੁਲਾ ਤੇ ਰੱਖਿਆ, ਨਾਲ ਖਜਾਨਾ ਵੀ ਭਰਿਆ, 200 ਯੂਨਿਟ ਮੁਫ਼ਤ ਬਿਜਲੀ , ਮੁਫ਼ਤ ਆਟਾਂ ਦਾਲ , ਮੁਫ਼ਤ ਇਲਾਜ, ਬੁਢਾਪਾ ਪੈਨਸ਼ਨ, ਸ਼ਗਨ ਸਕੀਮਾਂ ਦੇ ਕੇ ਆਪਣੇ ਦਲਿਤ ਭਰਾਵਾਂ ਤੇ ਪਏ ਬੋਝ ਨੂੰ ਘੱਟ ਕੀਤਾ, ਆਪਣੇ ਪੰਜਾਬ ਦੀਆਂ ਧੀਆਂ ਪਿੱਛੇ ਨਾ ਰਹਿਣ ਉਨ੍ਹਾਂ ਨੂੰ ਮੁਫ਼ਤ ਸਾਈਕਲ , ਪੜਾਈ ,ਕਿਤਾਬਾ , ਵਜੀਫੇ ਦਿਤੇ, ਮਿੰਨੀ ਸਕੱਤਰੇਤ ਵਰਗੀਆਂ ਬਿਲਡਿੰਗਾ ਬਣਾ ਕੇ ਸਾਰੇ ਮਹਿਕਮੇ ਇਕੋ ਛੱਤ ਥਲੇ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਖਤਮ ਕੀਤਾ, ਕੋਨੇ ਕੋਨੇ ਚ ਵਰਲਡ ਕਲਾਸ ਯਾਦਗਾਰਾਂ ਬਣਾ ਕੇ ਪੰਜਾਬ ਦੀ ਵਿਰਾਸਤ ਸਾਂਭਣ ਸਮੇਤ ਪੰਜਾਬ ਵਿੱਚ ਭਾਈਚਾਰਕ ਲਹਿਰ ਪੈਦਾ ਕੀਤੀ ।ਪੰਜਾਬ ਵਿਚ ਹੋਰ ਬਣ ਰਹੇ ਦਲਾਂ ਸੰਬੰਧੀ ਕਿਹਾ ਕਿ ਰਾਜਨੀਤੀ ਦੇ ਘਾਗ ਸਿਆਸਤਦਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਲੋਕਭਲਾਈ ਨੀਤੀਆਂ ਅੱਗੇ ਸਬ ਫੇਲ ਹਨ ਮੁੜ ਕੇ ਬੋਤੀ ਬੋਹੜ ਥੱਲੇ ਹੀ ਆਉਣੀ ਆ ਉਨ੍ਹਾਂ ਕਿਹਾ ਕਿ ਉਕਤ ਕੰਮਾਂ ਦੇ ਸਿਰ ਤੇ ਹੀ ਪੰਜਾਬ ਵਾਸੀ 2022 ਦੀਆਂ ਚੋਣਾਂ ਵਿੱਚ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ।






