17.1 C
Chandigarh

TODAY NOW NEWS

Friday, March 20, 2026
Homeਪੰਜਾਬਗੁਰਦਾਸਪੁਰ / ਬਟਾਲਾ / ਪਠਾਨਕੋਟਪੰਜਾਬ ਸਰਕਾਰ ਵਲੋਂ ਮਾਲੇਰਕੋਟਲਾ ਨੂੰ ਜਿਲਾ ਐਲਾਨਣ ਤੋਂ ਬਾਅਦ ਬਟਾਲਾ ਨੂੰ ਜਿਲ੍ਹਾ...

ਪੰਜਾਬ ਸਰਕਾਰ ਵਲੋਂ ਮਾਲੇਰਕੋਟਲਾ ਨੂੰ ਜਿਲਾ ਐਲਾਨਣ ਤੋਂ ਬਾਅਦ ਬਟਾਲਾ ਨੂੰ ਜਿਲ੍ਹਾ ਬਣਾਉਣ ਦੀ ਮੰਗ ਉਠਣੀ ਸ਼ੁਰੂ

ਵਿਦਿਆਰਥੀ ਵਰਗ ਨੌਜਵਾਨਾਂ ਵਲੋਂ ਬਟਾਲਾ ਨੂੰ ਜਿਲਾ ਬਣਾਉਣ ਨੂੰ ਲੈਕੇ ਐਸਡੀਐਮ ਦਫਤਰ ਦੇ ਬਾਹਰ ਪ੍ਰਦਰਸ਼ਨ

ਬਟਾਲਾ (ਲੱਕੀ) : ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀ ਮਾਲੇਰਕੋਟਲਾ ਨੂੰ ਜਿਲਾ ਐਲਾਨਾਂ ਤੋਂ ਬਾਅਦ ਬਟਾਲਾ ਨੂੰ ਜਿਲ੍ਹਾ ਬਣਾਉਣ ਦੀ ਮੰਗ ਉਠਣੀ ਸ਼ੁਰੂ ਹੋ ਗਈ ਹੈ ਉਥੇ ਹੀ ਅੱਜ ਬਟਾਲਾ ਨੂੰ ਜਿਲਾ ਬਨਾਉਣ ਦੀ ਮੰਗ ਨੂੰ ਲੈਕੇ ਸਮਾਜ ਸੇਵੀ ਨੌਜਵਾਨਾਂ ਅਤੇ ਵਿਦਿਆਰਥੀ ਵਰਗ ਵਲੋਂ ਐਸਡੀਐਮ ਬਟਾਲਾ ਦੇ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ | ਕੋਵਿਡ ਦੇ ਚਲਦੇ ਕੁਝ ਹੀ ਗਿਣਤੀ ਚ ਨੌਜਵਾਨਾਂ ਵਲੋਂ ਰੋਸ ਪ੍ਰਦਰਸ਼ਨ ਚ ਸ਼ਾਮਿਲ ਹੋਏ ਉਥੇ ਹੀ ਨੌਜਵਾਨਾਂ ਨੇ ਕਿਹਾ ਕਿ ਬਟਾਲਾ ਨੂੰ ਜਿਲਾ ਬਣਾਉਣ ਦੀ ਮੰਗ ਬਹੁਤ ਲੰਬੇ ਸਮੇ ਤੋਂ ਉੱਠ ਰਹੀ ਹੈ ਅਤੇ ਸੰਗਰਸ਼ ਵੀ ਕੀਤੇ ਗਏ ਲੇਕਿਨ ਸਮੇ ਸਮੇ ਦੀਆ ਸਰਕਾਰਾਂ ਨੇ ਹਮੇਸ਼ਾ ਬਟਾਲਾ ਨਾਲ ਵਿਤਕਰਾ ਕੀਤਾ ਹੈ |

ਐਸਡੀਐਮ ਬਟਾਲਾ ਦੇ ਬਾਹਰ ਪ੍ਰਦਰਸ਼ਨ ਤੇ ਬੈਠੇ ਸਮਾਜ ਸੇਵੀ ਨੌਜਵਾਨ ਜਗਜੋਤ ਸਿੰਘ ਅਤੇ ਉਸਦੇ ਸਾਥੀ ਨੌਜਵਾਨਾਂ ਨੇ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਅਮਰਿੰਦਰ ਸਿੰਘ ਵਲੋਂ ਮਾਲੇਰਕੋਟਲਾ ਨੂੰ ਜੋ ਜਿਲਾ ਐਲਾਨ ਕੀਤਾ ਗਿਆ ਹੈ ਉਹ ਤਾ ਸਹੀ ਹੈ ਲੇਕਿਨ ਬਟਾਲਾ ਨੂੰ ਜਿਲਾ ਬਣਾਉਣ ਦੀ ਮੰਗ ਬਟਾਲਾ ਦੇ ਲੋਕਾਂ ਵਲੋਂ ਲਗਾਤਾਰ ਕੀਤੀ ਜਾਂਦੀ ਰਹੀ ਹੈ ਲੇਕਿਨ ਸੂਬਾ ਸਰਕਾਰ ਵਲੋਂ ਬਟਾਲਾ ਨੂੰ ਅਣਦੇਖਾ ਕਰ ਬਟਾਲਾ ਨਾਲ ਵਿਤਕਰਾ ਕੀਤਾ ਗਿਆ ਹੈ ਇਹਨਾਂ ਨੌਜਵਾਨਾਂ ਨੇ ਮੰਗ ਚੁਕੀ ਕਿ ਬਟਾਲਾ ਹਰ ਪੱਖ ਤੋਂ ਜਿਲਾ ਬਣਨ ਲਈ ਸ਼ਰਤ ਪੂਰੀਆਂ ਕਰਦਾ ਹੈ ਅਤੇ ਪਹਿਲਾ ਹੀ ਪੁਲਿਸ ਜਿਲਾ ਹੈ ਇਸ ਲਈ ਉਹਨਾਂ ਸੂਬਾ ਸਰਕਾਰ ਦੇ ਨਾਂ ਮੰਗ ਪੱਤਾ ਦੇਂਦੇ ਹੋਏ ਸਰਕਾਰ ਅਤੇ ਪੰਜਾਬ ਦੇ ਮੁਖ ਮੰਤਰੀ ਅਗੇ ਅਪੀਲ ਕੀਤੀ ਕਿ ਬਟਾਲਾ ਨੂੰ ਜਿਲਾ ਦਾ ਦਰਜਾ ਦਿਤਾ ਜਾਵੇ ਅਤੇ ਨੌਜਵਾਨਾਂ ਦਾ ਕਹਿਣਾ ਸੀ ਕਿ ਉਹ ਇਸ ਮੰਗ ਨੂੰ ਲੈਕੇ ਲਗਾਤਾਰ ਸੰਗਰਸ਼ ਕਰਦੇ ਰਹਿਣਗੇ ਜਦ ਤਕ ਸਰਕਾਰ ਉਹਨਾਂ ਦੀ ਮੰਗ ਪੂਰੀ ਨਹੀਂ ਕਰਦੀ

Today Now News

RELATED ARTICLES
- Advertisment -

POPULAR POSTS