ਦਰਦਨਾਕ ਹਾਦਸੇ ਵਿੱਚ ਪਿਤਾ ਅਤੇ ਪੁੱਤਰ ਸਮੇਤ ਤਿੰਨ ਦੀ ਮੌਤ

ਉੱਤਰ ਪ੍ਰਦੇਸ਼ (ਸਟੇਟ ਬਿਊਰੋ) : ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਵਿੱਚ ਮੰਗਲਵਾਰ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਦੋ ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਹ ਘਟਨਾ ਲਾਲਪੁਰ, ਲਾਲਗੰਜ ਕੋਤਵਾਲੀ ਦੀ ਹੈ। ਇਥੇ ਟਰੱਕ ਅਤੇ ਸਕਾਰਪੀਓ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਪਿਤਾ ਅਤੇ ਪੁੱਤਰ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਜਦਕਿ ਦੋ ਲੋਕ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਰਾਤ ਦੇ ਕਰੀਬ ਦੋ ਵਜੇ ਵਾਪਰਿਆ। ਮ੍ਰਿਤਕ ਪ੍ਰਯਾਗਰਾਜ ਦੇ ਵਸਨੀਕ ਹਨ।
ਮਰਨ ਵਾਲਿਆਂ ਵਿਚ ਚੰਦਰਿਕਾ ਪ੍ਰਸਾਦ ਯਾਦਵ (68), ਪੁੱਤਰ ਕਪਿਲ ਦੇਵ ਯਾਦਵ (33), ਸੁਰੇਸ਼ ਚੰਦਰ ਯਾਦਵ (40) ਸ਼ਾਮਲ ਹਨ। ਜਦਕਿ ਜ਼ਖਮੀਆਂ ਵਿਚ ਜੈਪ੍ਰਕਾਸ਼ ਯਾਦਵ (22), ਅਨੁਗ੍ਰਾ ਨਾਰਾਇਣ ਯਾਦਵ (35) ਸ਼ਾਮਲ ਹਨ। ਇਹ ਸਾਰੇ ਪ੍ਰਯਾਗਰਾਜ ਜ਼ਿਲ੍ਹੇ ਦੇ ਥਾਣਾ ਸਰਾਏ ਮਮਰੇਜ ਦੇ ਬਾਜੀ ਨੇਦੂਲਾ ਦੇ ਵਸਨੀਕ ਸਨ।






