17.4 C
Chandigarh

TODAY NOW NEWS

Friday, March 20, 2026
HomeWEIRD NEWSਪੱਟੀ ਦੇ ਪਿੰਡ ਚੀਮਾਂ ਵਿਚ ਜ਼ਮੀਨੀ ਵਿਵਾਦ ਕਾਰਨ ਚੱਲੀ ਗੋਲੀ ਦੋਵਾਂ ਧਿਰਾਂ...

ਪੱਟੀ ਦੇ ਪਿੰਡ ਚੀਮਾਂ ਵਿਚ ਜ਼ਮੀਨੀ ਵਿਵਾਦ ਕਾਰਨ ਚੱਲੀ ਗੋਲੀ ਦੋਵਾਂ ਧਿਰਾਂ ਦੇ 8 ਲੋਕ ਜ਼ਖਮੀ

ਪੱਟੀ ਦੀ ਪੁਲੀਸ ਨੇ 16 ਵਿਅਕਤੀਆਂ ਖਿਲਾਫ ਮਾਮਲਾ ਦਰਜ : 42 ਅਣਪਛਾਤੇ ਵੀ ਸ਼ਾਮਿਲ

ਤਰਨਤਾਰਨ (ਰਿੰਪਲ ਗੋਲਣ) : ਜ਼ਿਲ੍ਹਾਂ ਤਰਨਤਾਰਨ ਦੇ ਪੱਟੀ ਹਲਕੇ ਦੇ ਪਿੰਡ ਚੀਮਾਂ ਵਿਚ ਜ਼ਮੀਨੀ ਵਿਵਾਦ ਨੇ ਉਸ ਵੇਲੇ ਖੂਨੀ ਰੂਪ ਧਾਰਨ ਕਰ ਲਿਆ ਜਦ ਜ਼ਮੀਨ ਦੇ ਇੱਕ ਟੁੱਕੜੇ ਨੂੰ ਲੈਕੇ ਦੋਵਾਂ ਧਿਰਾਂ ਵਿਚ ਗੋਲੀਆਂ ਚੱਲੀਆਂ ਜਿਸ ਨਾਲ ਦੋਵਾਂ ਧਿਰਾਂ ਦੇ 8 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਦਾ ਇਲਾਜ ਵੱਖ ਵੱਖ ਹਸਪਤਾਲਾਂ ਵਿਚ ਚੱਲ ਰਿਹਾ ਹੈ

ਇਸ ਸੰਬੰਧੀ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਧਾਰਾ ਸਿੰਘ ਦੇ ਪਰਿਵਾਰਕ ਮੈਂਬਰਾਂ ਸਲਵਿੰਦਰ ਸਿੰਘ ਅਤੇ ਅੰਗਰੇਜ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੁਝ ਜ਼ਮੀਨ ਖਰੀਦ ਕੀਤੀ ਸੀ ਅਤੇ ਉਸਦੇ ਨਾਲ ਲਗਦੀ ਜ਼ਮੀਨ ਸੁਰਜੀਤ ਸਿੰਘ ਪੁੱਤਰ ਚਰਨ ਸਿੰਘ ਨੇ ਖਰੀਦੀ ਸੀ ਜ਼ਮੀਨ ਦੀ ਵੰਡ ਨੂੰ ਲੈਕੇ ਇਸਦਾ ਕੁਝ ਵਿਵਾਦ ਦੋਵਾਂ ਧਿਰਾਂ ਵਿਚ ਸੀ ਜਿਸਦਾ ਫੈਸਲਾ ਥਾਣਾ ਮੁੱਖੀ ਸਦਰ ਪੱਟੀ ਵਿਚ ਰੱਖਿਆ ਗਿਆ ਸੀ ਪਰ ਧਾਰਾ ਸਿੰਘ ਵਲੋਂ ਆਪਣੀ ਖਰੀਦ ਕੀਤੀ ਜ਼ਮੀਨ ਵਾਹੀ ਜਾ ਰਹੀ ਜਿਸਦਾ ਵਿਰੋਧ ਜਿਤਾਉਣ ਲਈ ਜਦ ਸੁਰਜੀਤ ਸਿੰਘ ਖੇਤ ਵਿਚ ਪੁੱਜਾ ਤਾਂ ਦੋਹਾਂ ਧਿਰਾਂ ਵਿਚ ਤਕਰਾਰ ਹੋ ਗਈ ਅਤੇ ਨੌਬਤ ਗੋਲੀਆਂ ਚੱਲਣ ਤੱਕ ਪੁੱਜ ਗਈ ਜਿਸ ਧਾਰਾ ਸਿੰਘ ਅਤੇ ਉਸਦੇ ਪਰਿਵਾਰ ਤਿੰਨ ਲੋਕ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਏ ਜਿੰਨ੍ਹਾਂ ਵਿਚ ਧਾਰਾ ਸਿੰਘ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ

ਇਸ ਸੰਬੰਧੀ ਦੂਜੀ ਧਿਰ ਦੇ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਇੱਕ ਮਾਲਕ ਕੋਲੋ ਜ਼ਮੀਨ ਖਰੀਦ ਕੀਤੀ ਹੈ ਜਿਸਦਾ ਵੰਡ ਨੂੰ ਲੈ ਕੇ ਕੁਝ ਵਿਵਾਦ ਸੀ ਅਤੇ ਫ਼ੈਸਲਾ ਥਾਣੇ ਵਿਚ ਰੱਖਿਆ ਗਿਆ ਪਰ ਧਾਰਾ ਸਿੰਘ ਅਤੇ ਉਸਦੇ ਪੁੱਤਰ ਇਹ ਜ਼ਮੀਨ ਵਾਅ ਰਹੇ ਹਨ ਜਿਨ੍ਹਾਂ ਨੂੰ ਰੋਕਣ ਤੇ ਵਿਵਾਦ ਹੋ ਅਤੇ ਇਸ ਦੌਰਾਨ ਚੱਲੀ ਗੋਲੀ ਵਿਚ ਉਨ੍ਹਾਂ ਦੇ ਪੰਜ ਲੋਕ ਗੋਲੀਆਂ ਅਤੇ ਸ਼ਰੇ ਲੱਗਣ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ ਇੱਕ ਵਿਅਕਤੀ ਦੀ ਅੱਖਾਂ ਦੀ ਰੋਸ਼ਨੀ ਚੱਲੀ ਗਈ ਅਤੇ ਇੱਕ ਵਿਅਕਤੀ ਦੇ ਦਿਮਾਗ ਵਿਚ ਗੋਲੀ ਲੱਗੀ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ

ਥਾਣਾ ਸਦਰ ਪੱਟੀ ਦੇ ਐੱਸਐੱਚਓ ਹਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਸ ਗੋਲੀ ਚੱਲਣ ਦੇ ਮਾਮਲੇ ਵਿਚ ਦੋਵਾਂ ਧਿਰਾਂ ਦੇ 16 ਵਿਆਕਤੀ ਨੂੰ ਨਾਮਜ਼ਦ ਕਰ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਇਸ ਮਾਮਲੇ ਵਿਚ 42 ਅਣਪਛਾਤੇ ਲੋਕ ਵੀ ਸ਼ਾਮਿਲ ਹਨ

Today Now News

RELATED ARTICLES
- Advertisment -

POPULAR POSTS