ਜੇਕਰ ਕੋਈ ਖਾਮੀ ਪਾਈ ਗਈ ਤਾਂ ਕਸੁਰਵਾਰ ਨੂੰ ਬਖਸਿਆ ਨਹੀਂ ਜਾਵੇਗਾ ਕਸੁਰਵਾਰ ਠੇਕੇਦਾਰ ਨੂੰ cheque ਨਹੀਂ ਦਿੱਤਾ ਜਾਵੇਗਾ-ਗੁਰਜੀਤ ਰਾਮਣਵਾਸੀਆ

ਬਰਨਾਲਾ ( ਕਰਨਪਰੀਤ ਧੰਦਰਾਲ ) : ਬੀਤੇ ਦੋ ਦਿਨ ਪਹਿਲਾਂ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵਲੋਂ ਨਗਰ ਕੌਂਸਲ ਬਰਨਾਲਾ ਦੇ ਏ.ਐਮ.ਈ. ਅਤੇ ਜੇ.ਈ. ਨੂੰ ਬਿਨਾਂ ਕੰਮ ਕੀਤਿਆਂ ਠੇਕੇਦਾਰ ਨੂੰ ਪੈਮੈਂਟ ਕਰਨ ਦੇ ਪਘਲੇ ਵਿੱਚ ਮੁਅੱਤਲ ਕਰਨ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉੱਥੇ ਪਿਛਲੇ ਕੁਝ ਦਿਨਾਂ ਤੋਂ ਚਰਚਾ ਦਾ ਵਿਸਾ ਬਣੀ ਰਾਮਗੜ੍ਹੀਆ ਰੋਡ ਸੜਕ, ਜਿਸ ਉੱਪਰ ਪ੍ਰੀਮਿਕਸ ਪਾਉਣ ਸਮੇਂ ਨਗਰ ਕੋਸ਼ਲ ਦੇ ਪਰਧਾਨ ਮੀਤ ਪਰਧਾਨ ਨੇਂ ਵੱਡੀ ਗਿਣਤੀ ਚ ਐਮ.ਸੀਆਂ ਨੂੰ ਨਾਲ ਲੈ ਕੇ ਵਿਕਾਸ ਕਾਰਜਾਂ ਦੀ ਲੜੀ ਆਰੰਭ ਕਰਦਿਆਂ ਅਖਬਾਰਾਂ ਚ ਫੋਟੋਆਂ ਲਵਾ ਕੇ ਵਾਹ-ਵਾਹ ਖੱਟੀ ਸੀ ਪਰੰਤੂ ਦੋ ਦਿਨ ਪਹਿਲਾਂ ਪਏ ਪ੍ਹੀਮਿਕਸ ਨੂੰ ਪੁੱਟਦਿਆਂ ਵਾਰਡ ਨੰਬਰ 18 ਦੇ ਐਮ.ਸੀ ਜੀਵਨ ਕੁਮਾਰ ਖੋਏ ਵਾਲੇ ਨੇਂ ਵਾਰਡ ਨਿਵਾਸੀਆਂ ਨੂੰ ਨਾਲ ਲੈ ਕੇ ਸਖਤ ਸਟੈਂਡ ਲਿਆ। ਉਨ੍ਹਾਂ ਕਿਹਾ ਕਿ ਵਾਰਡ ਦੀ ਬਣਾਈ ਕਮੇਟੀ ਨੂੰ ਨਾਲ ਲੈ ਕੇ ਜਦੋਂ ਚੈਕਿੰਗ ਕੀਤੀ ਗਈ ਤਾਂ ਪਾਇਆ ਗਿਆ ਕਿ ਨਗਰ ਕੋਸ਼ਲ ਦੇ ਅਧਿਕਾਰੀਆਂ ਵੱਲੋਂ ਠੇਕੇਦਾਰਾਂ ਨਾਲ ਮਿਲ ਕੇ ਜੋ ਰਾਮਗੜੀਆਂ ਰੋਡ ਤੇ ਅੱਤ ਘਟੀਆ ਦਰਜੇ ਦਾ ਪ੍ਹੀਮਿਕਸ ਪਾਇਆ ਗਿਆ ਹੈ ਜੋ ਮਹਿਜ ਥੋੜੇ ਸਮੇਂ ਵਿੱਚ ਹੀ ਉੱਖੜ ਜਾਵੇਗਾ ਅਤੇ ਇਹ ਸਰਾਰਸਰ ਸਰਕਾਰ ਦੇ ਪੈਸੇ ਦੀ ਬਰਬਾਦੀ ਕੀਤੀ ਜਾ ਰਹੀ ਹੈ ਸੜਕ ਦੀ ਕੋਈ ਸਫਾਈ ਨਹੀਂ ਕੀਤੀ ਗਈ ਹੋਰ ਤਾਂ ਹੋਰ ਵੱਟਿਆਂ ਵਿੱਚੋਂ ਕੋਈ ਕਾਗਜ ਜਾਂ ਲਿਫਾਫੇ ਵੀ ਨਹੀ ਚੁਗ ਗਏ ਮਹਿਜ ਖਾਨਾਪੂਰਤੀ ਕਰਦਿਆਂ ਠੇਕੇਦਾਰ ਵੱਲੋਂ ਕੀਤੀਆਜਾ ਰਹੀਆਂ ਆਪਹੁਦਰੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਨਗਰ ਕੌਸ਼ਲ ਦੇ ਠੇਕੇਦਾਰਾਂ ਵੱਲੋਂ ਜੋ ਅੱਤ ਮਚਾਈ ਹੈ ਇਸ ਨੂੰ ਨਹੀਂ ਚੱਲਣ ਦਿੱਤਾ ਜਾਵੇਗਾ।
ਇਸ ਪੂਰੇ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਨਗਰ ਕੌਂਸਲ ਬਰਨਾਲਾ ਦੇ ਪਰਧਾਨ ਗੁਰਜੀਤ ਸਿੰਘ ਰਾਮਣਵਾਸੀਆਂ ਨੇਂ ਕਿਹਾ ਕਿ ਸਾਰਾ ਮਾਮਲਾ ਮੇਰੇ ਧਿਆਨ ਵਿੱਚ ਆ ਚੁੱਕਾ ਹੈ ਰਾਮਗੜ੍ਹੀਆਂ ਸੜਕ ਦੀ ਦੁਬਾਰਾ ਜਾਂਚ ਕੀਤੀ ਜਾਵੇਗੀ ਜੇਕਰ ਕੋਈ ਖਾਮੀ ਪਾਈ ਗਈ ਤਾਂ ਕਸੁਰਵਾਰ ਨੂੰ ਬਖਸਿਆ ਨਹੀਂ ਜਾਵੇਗਾ। ਜਦ ਤੱਕ ਵਾਰਡ ਦੇ ਸਬੰਧਿਤ ਨਗਰ ਕੋਸ਼ਲਰ ਦੀ ਤਸੱਲੀ ਨਹੀਂ ਹੁੰਦੀ ਠੇਕੇਦਾਰ ਨੂੰ ਚੱੈਕ ਨਹੀਂ ਦਿੱਤਾ ਜਾਵੇਗਾ।





