“ਸ਼ਾਮ ਤੱਕ ਵੈਕਸੀਨ ਆਉਣ ਦੀ ਆਸ” : ਡਾਕਟਰ ਰੋਹਿਤ ਮਹਿਤਾ, ਸਿਵਲ ਸਰਜਨ ਤਰਨਤਾਰਨ

ਤਰਨਤਾਰਨ : ਤਰਨਤਾਰਨ ਸਿਵਲ ਹਸਪਤਾਲ ਵਿੱਚ ਸੋਮਵਾਰ ਤੋਂ ਕੋਰੋਨਾ ਵੈਕਸੀਨ ਖਤਮ ਹੋਣ ਕਾਰਨ ਵੈਕਸੀਨ ਲਗਵਾਉਣ ਆਉਣ ਵਾਲੇ ਲੋਕਾਂ ਨੂੰ ਵੈਕਸੀਨ ਨਾ ਲੱਗਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਸਪਤਾਲ ਵਿਖੇ ਵੈਕਸੀਨ ਲਗਵਾਉਣ ਆਉਣ ਵਾਲੇ ਲੋਕਾਂ ਨੇ ਕਿਹਾ ਕਿ ਉਹ ਵੈਕਸੀਨ ਲਗਵਾਉਣ ਲਈ ਕਈ ਵਾਰ ਆਏ ਹਨ ਹਰ ਵਾਰ ਟਾਲ ਮਟੋਲ ਕਰਕੇ ਉਨ੍ਹਾਂ ਨੂੰ ਬਗੈਰ ਟੀਕਾ ਲਗਵਾਏ ਤੋਰ ਦਿੱਤਾ ਜਾਂਦਾ ਹੈ ਉਨ੍ਹਾਂ ਕਿਹਾ ਸਰਕਾਰ ਵੱਲੋਂ ਮੀਡੀਆ ਤੇ ਰੋਲਾ ਪਾਇਆ ਜਾਂਦਾ ਹੈ ਵੈਕਸੀਨ ਲਗਵਾਉ ਜਦ ਉਹ ਹਸਪਤਾਲਾਂ ਵਿੱਚ ਆਉਂਦੇ ਹਨ ਉਨ੍ਹਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਇਸ ਸਬੰਧ ਵਿੱਚ ਜਿਲੇ ਦੇ ਸਿਵਲ ਸਰਜਨ ਡਾਕਟਰ ਰੋਹਿਤ ਮਹਿਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਵੈਕਸੀਨ ਲੈਣ ਲਈ ਗੱਡੀ ਚੰਡੀਗੜ੍ਹ ਭੇਜੀ ਹੈ ਸ਼ਾਮ ਤੱਕ ਵੈਕਸੀਨ ਆਉਣ ਦੀ ਆਸ ਹੈ ਉਨ੍ਹਾਂ ਦੱਸਿਆ ਕਿ ਕੁਝ ਥਾਵਾਂ ਤੇ 720 ਦੇ ਕਰੀਬ ਡੋਜ ਮੋਜੂਦ ਹਨ ਉਥੇ ਕੰਮ ਚੱਲ ਰਿਹਾ ਹੈ






