17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਿਵਿਲ ਹਸਪਤਾਲ ਗਿੱਦੜਬਾਹਾ ਵਿਖੇ ਕੋਰੋਨਾ ਮਰੀਜਾ ਨੂੰ ਦਿੱਤੀਆ ਜਾ ਰਹੀਆਂ ਸਾਰੀਆਂ ਸਿਹਤ...

ਸਿਵਿਲ ਹਸਪਤਾਲ ਗਿੱਦੜਬਾਹਾ ਵਿਖੇ ਕੋਰੋਨਾ ਮਰੀਜਾ ਨੂੰ ਦਿੱਤੀਆ ਜਾ ਰਹੀਆਂ ਸਾਰੀਆਂ ਸਿਹਤ ਸਹੂਲਤਾਂ

ਵਿਧਾਇਕ ਦੇ ਯਤਨਾ ਸਦਕਾ ਜਲਦੀ ਸ਼ੁਰੂ ਹੋ ਜਾਵੇਗਾ ਹਸਪਤਾਲ ਦਾ ਆਪਣਾ ਆਕਸੀਜਨ ਪਲਾਂਟ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਸਿਵਲ ਹਸਪਤਾਲ ਗਿੱਦੜਬਾਹਾ ਵਿੱਚ 50 ਬਿਸਤਰਿਆਂ ਦਾ ਲੇਬਲ 2 ਦਾ ਕਰੋਨਾ ਵਾਰਡ ਵਿੱਚ ਕਰੋਨਾ ਮਰੀਜ਼ਾਂ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਮੌਜ਼ੂਦ ਹਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾਕਟਰ ਪਰਵਜੀਤ ਸਿੰਘ ਗੁਲਾਟੀ ਐਸ ਐਮ ਓ ਗਿੱਦੜਬਾਹਾ ਵਲੋ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ। ਉਨ੍ਹਾ ਕਿਹਾ ਕੇ ਇਸ ਸਮੇ ਹਸਤਪਤਾਲ ਦੇ ਕਰੋਨਾ ਵਾਰਡ ਵਿੱਚ 26 ਮਰੀਜ਼ ਦਾਖਲ ਹਨ ਜਦਕਿ 17 ਮਰੀਜ਼ ਠੀਕ ਹੈ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਉਨ੍ਹਾ ਦੱਸਿਆ ਕਿ ਕੁਝ ਦਿਨ ਪਹਿਲਾਂ ਜਦ ਕਰੋਨਾ ਵਾਰਡ ਸ਼ੁਰੂ ਕੀਤਾ ਗਿਆ ਸੀ ਤਾਂ ਜ਼ਰੂਰਤ ਅਨੁਸਾਰ ਉਪਕਰਨ ਮੌਜੂਦ ਨਹੀ ਸਨ ਜਦਕਿ ਅੱਜ ਕਰੋਨਾ ਵਾਰਡ ਵਿੱਚ ਹਰ ਤਰ੍ਹਾਂ ਦੀ ਸਹੂਲਤ ਮੌਜ਼ੂਦ ਹੈ। ਉਨ੍ਹਾਦੱਸਿਆ ਕਿ ਕਰੋਨਾਮਰੀਜ਼ਾਂ ਦੀ ਮੋਨੀਟਰਿੰਗ ਲਈ ਇਸ ਸਮੇ 10 ਮੌਨੀਟਰਮੌਜੂਦ ਹਨ ਜਦਕਿ ਉਨ੍ਹਾ ਦੀ ਕੋਸ਼ਿਸ਼ ਹੈ ਕੇ ਹਸਪਤਾਲ਼ ਵਿਚ ਹਰ ਬੈਡ ਲਈ ਇੱਕ ਮੌਨੀਟਰ ਹੋਵੇ ਅਤੇ ਇਸ ਕਮੀ ਨੂੰ ਪੂਰਾ ਕਰਨ ਲਈ ਮੌਨੀਟਰ ਅਤੇ ਹੋਰ ਜ਼ਰੂਰੀ ਉਪਕਰਨ ਲਈ ਆਰਡਰ ਦਿੱਤਾ ਜਾ ਚੁੱਕਾ ਹੈ। ਇਸ ਮੌਕੇ ਮੌਜ਼ੂਦ ਨਗਰ ਕੌਂਸਲ ਦੇ ਪ੍ਰਧਾਨ ਬਿੰਟਾ ਅਰੋੜਾ ਨੇ ਦੱਸਿਆ ਕੇ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਕੋਸ਼ਿਸ਼ਾਂ ਸਦਕਾ ਆਉਣ ਵਾਲੇ 7-8 ਦਿਨਾਂ ਵਿਚ ਹਸਪਤਾਲ਼ ਦਾ ਆਪਣਾ ਆਕਸੀਜਨ ਪਲਾਂਟ ਸ਼ੁਰੂ ਹੋਣ ਜਾ ਰਿਹਾ ਹੈ, ਇਸ ਨਾਲ਼ ਹਸਪਤਾਲ਼ ਦੀਆਂ ਆਕਸੀਜ਼ਨ ਸਬੰਧੀ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਜਾਣਗੀਆਂ। ਇਸ ਸਮੇ ਹਸਪਤਾਲ਼ ਲਾਈ ਮੁਕਤਸਰ ਲਾਗਲੇ ਪਿੰਡ ਲੁਬਾਣਿਆਂ ਵਾਲੀ ਦੇ ਆਕਸੀਜ਼ਨ ਪਲਾਂਟ ਤੋਂ ਆਕਸੀਜ਼ਨ ਲੈਣ ਜਾਣਾ ਪੈਂਦਾ ਹੈ। ਇਸ ਮੌਕੇ ਬਿੱਟੂ ਸਚਦੇਵਾ ਸੀਨੀਅਰ ਕਾਂਗਰਸੀ ਆਗੂ, ਯੂਥ ਪਰਧਾਨ ਸਨੀ ਗਰੋਵਰ, ਸ਼ਿਵਰਾਜ ਸਿੰਘ, ਦੀਪਕ ਤੇਜਾ ਪੀ ਏ , ਸੰਦੀਪ ਢਿੱਲੋਂ ਵੀ ਮੌਜੂਦ ਸਨ।

Today Now News

RELATED ARTICLES
- Advertisment -

POPULAR POSTS