17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸ਼੍ਰੀ ਮੁਕਤਸਰ ਸਾਹਿਬ : ਸਾੰਝੇ ਅਧਿਆਪਕ ਮੋਰਚੇ ਵੱਲੋਂ ਫੂੱਕੀ ਗਈ ਪੰਜਾਬ ਸਰਕਾਰ...

ਸ਼੍ਰੀ ਮੁਕਤਸਰ ਸਾਹਿਬ : ਸਾੰਝੇ ਅਧਿਆਪਕ ਮੋਰਚੇ ਵੱਲੋਂ ਫੂੱਕੀ ਗਈ ਪੰਜਾਬ ਸਰਕਾਰ ਦੀ ਅਰਥੀ

ਸਰਕਾਰ ਦੀਆਂ ਨਿਜੀਕਰਣ ਪੱਖੀ ਨੀਤੀਆਂ ਦੀ ਖੂਬ ਨਿੰਦਾ ਕੀਤੀ ਗਈ : ਜੰਮ ਕੇ ਨਾਅਰੇਬਾਜੀ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਸ੍ਰੀ ਮੁਕਤਸਰ ਸਾਹਿਬ,ਸ਼ਹਿਰ ਦੇ ਜਿਲਾ ਸਿੱਖਿਆ ਦਫਤਰ ਨੇਡ਼ੇ ਸਾੰਝੇ ਅਧਿਆਪਕ ਮੋਰਚੇ ਵੱਲੋਂ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਅਧਿਆਪਕ ਆਗੂਆਂ ਨੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕਰਦਿਆਂ ਆਪਣੀ ਭਡ਼ਾਸ ਕੱਢੀ। ਪ੍ਰਦਰਸ਼ਨਕਾਰੀਆਂ ਵੱਲੋਂ ਇਸ ਦੌਰਾਨ ਪ੍ਰਾਇਮਰੀ ਤੇ ਮਿਡਲ ਸਕੂਲਾਂ ਦੇ ਉਜਾਡ਼ੇ ਦਾ ਦੋਸ਼ ਲਾਉਂਦਿਆਂ ਕੇਂਦਰ ਸਰਕਾਰ ਦੀਆਂ ਨਿਜੀਕਰਣ ਪੱਖੀ ਨੀਤੀਆਂ ਦੀ ਨਿੰਦਾ ਕੀਤੀ ਗਈ। ਇਸ ਦੌਰਾਨ ਪਵਨ ਕੁਮਾਰ, ਪ੍ਰਗਟ ਜੰਬਰ, ਮਨਜੀਤ ਸਿੰਘ, ਨਵਦੀਪ ਸੁੱਖੀ, ਪਵਨ ਚੌਧਰੀ ਸਮੇਤ ਹੋਰ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਮੋਰਚੇ ਵੱਲੋਂ 1 ਜੂਨ ਨੂੰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਚੋਣ ਹਲਕੇ ਸੰਗਰੂਰ ਵਿਖੇ ਹੋਣ ਵਾਲੀ ਸੂਬਾ ਪੱਧਰੀ ਰੈਲੀ ਚ ਵੀ ਵੱਧ-ਚਡ਼ ਕੇ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ।

Today Now News

RELATED ARTICLES
- Advertisment -

POPULAR POSTS