17.4 C
Chandigarh

TODAY NOW NEWS

Friday, March 20, 2026
HomeWEIRD NEWSਭੂੰਦੜ ਪਿੰਡ ਵਿਚ ਕਰੋਨਾ ਦਾ ਧਮਾਕਾ 178 ਵਿਅਕਤੀ ਪੌਜਟਿਵ ਆਏ : ਪ੍ਰਸ਼ਾਸ਼ਨ...

ਭੂੰਦੜ ਪਿੰਡ ਵਿਚ ਕਰੋਨਾ ਦਾ ਧਮਾਕਾ 178 ਵਿਅਕਤੀ ਪੌਜਟਿਵ ਆਏ : ਪ੍ਰਸ਼ਾਸ਼ਨ ਵੱਲੋਂ ਪਿੰਡ ਸੀਲ ਕੀਤਾ

ਅਜੇ ਕੁਝ ਸੈਂਪਲਾਂ ਦੀ ਰਿਪੋਰਟ ਬਾਕੀ ਹੈ ਮਰੀਜਾਂ ਦੀ ਗਿਣਤੀ ਵੱਧ ਵੀ ਹੋ ਸਕਦੀ ਹੈ : ਡਾ. ਰਮੇਸ਼ ਕੁਮਾਰੀ

ਸ਼੍ਰੀ ਮੁਕਤਸਰ ਸਾਹਿਬ : ਦੋਦਾ : (ਅਨਮੋਲ ਵੜਿੰਗ) : ਮੁਢਲਾ ਸਿਹਤ ਕੇਂਦਰ ਦੋਦਾ ਅਤੇ ਹਲਕਾ ਗਿੱਦੜਬਹਾ ਅਧੀਨ ਪੈਦੇ ਪਿੰਡ ਭੂੰਦੜ ਜਿਸ ਦੀ ਅਬਾਦੀ 3700 ਦੇ ਕਰੀਬ ਹੈ ਅਤੇ ਲਗਭਗ 700 ਸੈਂਪਲ ਲਏ ਗਏ ਹਨ, ਜਿੰਨਾਂ ਵਿਚੋਂ 178 ਵਿਅਕਤੀਆਂ ਦੀ ਕਰੋਨਾਂ ਪੌਜਟਿਵ ਰਿਪੋਰਟ ਆਉਣ ਪਿਛੋਂ ਪੂਰੇ ਇਲਾਕੇ ਵਿਚ ਡਰ ਦਾ ਮਾਹੌਲ ਬਣ ਗਿਆ ਹੈ । ਇਸ ਤੋਂ ਪਹਿਲਾਂ ਵੀ 40 ਵਿਅਕਤੀ ਕਰੋਨਾ ਪੌਜਟਿਵ ਆ ਚੁੱਕੇ ਸਨ। ਇਸ ਸਬੰਧੀ ਜਦ ਐਸ ਐਮ ਓ ਡਾ. ਰਮੇਸ਼ ਕੁਮਾਰੀ ਕੰਬੋਜ ਨਾਲ ਰਾਬਤਾ ਕੀਤਾ ਤਾਂ ਉਨਾਂ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਜੇ ਕੁਝ ਸੈਂਪਲਾਂ ਦੀ ਰਿਪੋਰਟ ਬਾਕੀ ਹੈ ਮਰੀਜਾਂ ਦੀ ਗਿਣਤੀ ਵੱਧ ਵੀ ਹੋ ਸਕਦੀ ਹੈ। ਉਨਾਂ ਕਿਹਾ ਕਿ ਕਰੋਨਾਂ ਦਾ ਪ੍ਰਕੋਪ ਬਹੁਤ ਜਿਆਦਾ ਹੈ। ਲੋਕਾਂ ਨੂੰ ਪੂਰੀ ਸਾਵਧਾਨੀ ਵਰਤਣ ਦੀ ਸਖਤ ਲੋੜ ਹੈ। ਜੇਕਰ ਸਮੁੱਚੀ ਟੈਸਟਿੰਗ ਕੀਤੀ ਜਾਵੇ ਤਾਂ ਵੱਡੀ ਗਿਣਤੀ ਵਿਚ ਮਰੀਜ ਸਹਾਮਣੇ ਆਉਣਗੇ। ਸਿਹਤ ਅਤੇ ਪੁਲਸ ਪ੍ਰਸ਼ਾਸ਼ਨ ਵੱਲੋਂ ਪਿੰਡ ਪੂਰੀ ਤਰਾਂ ਸੀਲ ਕਰ ਦਿੱਤਾ ਗਿਆ ਹੈ।

Today Now News

RELATED ARTICLES
- Advertisment -

POPULAR POSTS