17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਵਿਆਹ ਦੀ 25 ਵਰ੍ਹੇਗੰਢ ਦੀਆਂ ਖੁਸ਼ੀਆਂ ਵੀ ਲੋੜਵੰਦਾਂ ਨਾਲ ਸਾਂਝੀਆਂ ਕਰਨਗੇ

ਵਿਆਹ ਦੀ 25 ਵਰ੍ਹੇਗੰਢ ਦੀਆਂ ਖੁਸ਼ੀਆਂ ਵੀ ਲੋੜਵੰਦਾਂ ਨਾਲ ਸਾਂਝੀਆਂ ਕਰਨਗੇ

ਪ੍ਰਸਿੱਧ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਲਈ ਜਿਲਾ ਫਿਰੋਜ਼ਪੁਰ ਤੋਂ ਸੇਵਾ ਕਰਦੇ ਹਨ

ਮੱਖੂ ( ਹਰਜਿੰਦਰ ਸਿੰਘ ਕਤਨਾ) : ਉੱਘੇ ਸਮਾਜ ਸੇਵੀ ਦੰਪਤੀ ਸ: ਦਵਿੰਦਰ ਸਿੰਘ ਛਾਬੜਾ ਅਤੇ ਉਨਾਂ ਦੀ ਜੀਵਣ ਸਾਥਣ ਸ੍ਰਮਤੀ ਅਮਰਜੀਤ ਕੌਰ ਛਾਬੜਾ ਅੱਜ ਆਪਣੇ ਵਿਆਹ ਦੀ 25 ਵੀਂ ਵਰ੍ਹੇਗੰਢ ਲੋੜਵੰਦਾਂ ਦੀ ਸੇਵਾ ਕਰਕੇ ਹੀ ਮਨਾ ਰਹੇ ਹਨ। ਮੱਖੂ ਨਿਵਾਸੀ ਜੋੜਾ ਦਵਿੰਦਰ ਸਿੰਘ ਛਾਬੜਾ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਅਮਰਜੀਤ ਕੌਰ ਛਾਬੜਾ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਲਈ ਜਿਲਾ ਫਿਰੋਜ਼ਪੁਰ ਤੋਂ ਸੇਵਾ ਕਰਦੇ ਹਨ। ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਪਰਿਵਾਰ ਲੋੜਵੰਦਾਂ ਦੀ ਸੇਵਾ ਵਿੱਚ ਲੱਗਿਆ ਰਹਿੰਦਾ ਹੈ। ਰੁਟੀਨ ਵਿੱਚ ਉਹ ਲੋੜਵੰਦਾਂ ਦੀ ਮੱਦਦ ਤਾਂ ਕਰਦੇ ਹੀ ਹਨ ਬਲਕਿ ਕੁਦਰਤੀ ਆਫਤਾਂ ਮੌਕੇ ਵੀ ਉਹ ਕਦੇ ਪਿਛਾਂਹ ਨਹੀਂ ਹਟੇ। ਗੱਲ ਭਾਵੇਂ ਹੜਾਂ ਦੀ ਮਾਰ ਹੇਠ ਆਏ ਲੋਕਾਂ ਦੀ ਰਾਸ਼ਨ, ਮੈਡੀਸ਼ਨ, ਕੱਪੜੇ, ਪਸ਼ੂਚਾਰਾ ਅਤੇ ਹੋਰ ਜਰੂਰਤ ਦਾ ਸਮਾਨ ਵੰਡ ਕੇ ਹੋਵੇ ਜਾਂ ਕਰੋਨਾ ਸਮੇਂ ਵਿੱਚ ਆਪਣੀ ਜਿੰਦਗੀ ਦੀ ਪਰਵਾਹ ਨਾ ਕਰਦੇ ਹੋਏ ਲਾਕ ਡਾਊਨ ਵੱਚ ਫਸੇ ਲੋਕਾਂ ਨੂੰ ਘਰ ਘਰ ਜਾ ਕੇ ਰਾਸ਼ਨ ਦਿੱਤਾ ਹੋਵੇ। ਇਨ੍ਹਾਂ ਹੀ ਨਹੀਂ ਆਪਣੇ ਸਾਥੀਆਂ ਦੀ ਮੱਦਦ ਨਾਲ ਕੋਰੋਨਾ ਯੌਧਿਆਂ ਦੀ ਸੁਰੱਖਿਆ ਲਈ ਉਨ੍ਹਾਂ ਨੂੰ ਐਂਟੀ ਕਰੋਨਾ ਸਾਜੋ ਸਮਾਨ ਵੀ ਦਿੱਤਾ ਹੈ। ਅੱਜ ਵੀ ਉਹ ਆਪਣੇ ਵਿਆਹ ਦੀ 25 ਵੀ ਵਰ੍ਹੇ ਗੰਢ ਮੱਖੂ ਵਿੱਚ ਲੋੜਵੰਦਾਂ ਦੀ ਆਰਥਿਕ ਸਹਾਇਤਾ ਕਰਕੇ ਹੀ ਮਨਾ ਰਹੇ ਹਨ। ਸਰਬੱਤ ਦਾ ਭਲਾ ਟਰੱਸਟ ਦੇ ਪੂਰੇ ਪਰਿਵਾਰ ਅਤੇ ਅਦਾਰਾ ਟੂਡੇ ਨਾਓ ਨਿਊਜ਼ ਵੱਲੋਂ ਛਾਬੜਾ ਪਰਿਵਾਰ ਨੂੰ ਉਨ੍ਹਾਂ ਦੇ ਵਿਆਹ ਦੇ 25 ਵੇਂ ਸਾਲ ਵਿੱਚ ਦਾਖਲ ਹੋਣ ਤੇ ਬਹੁਤ ਸਾਰੀਆਂ ਮੁਬਰਕਾਂ ।

Today Now News

RELATED ARTICLES
- Advertisment -

POPULAR POSTS