ਮਾਤਾ ਖੁਜ਼ਾਨੀ ਦੇਵੀ ਪਿੱਛਲੇ ਇੱਕ ਮਹੀਨੇ ਤੋਂ ਸਾਹ ਵਿੱਚ ਤਕਲੀਫ ਹੋਣ ਕਰਕੇ ਡੀ ਐਮ ਸੀ ਲੁਧਿਆਣਾ ਵਿੱਚ ਇਲਾਜ਼ ਅਧੀਨ ਸਨ

ਤਲਵੰਡੀ ਭਾਈ (ਦਵਿੰਦਰ ਸਿੰਘ ਛਾਬੜਾ) : ਉੱਘੀ ਸਮਾਜ ਸੇਵਿਕਾ ਅਤੇ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜਿਲ੍ਹਾ ਫਿਰੋਜ਼ਪੁਰ ਦੇ ਕੈਸ਼ੀਅਰ ਨਰਿੰਦਰ ਬੇਰੀ ਦੀ ਮਾਤਾ ਸ੍ਰੀਮਤੀ ਖੁਜਾਨੀ ਦੇਵੀ ਦਾ ਅੱਜ ਲੰਬੀ ਬਿਮਾਰੀ ਪਿੱਛੋਂ ਦਿਹਾਤ ਹੋ ਗਿਆ। ਮਾਤਾ ਖੁਜ਼ਾਨੀ ਦੇਵੀ ਪਿੱਛਲੇ ਇੱਕ ਮਹੀਨੇ ਤੋਂ ਸਾਹ ਵਿੱਚ ਤਕਲੀਫ ਹੋਣ ਕਰਕੇ ਡੀ ਐਮ ਸੀ ਲੁਧਿਆਣਾ ਵਿੱਚ ਇਲਾਜ਼ ਅਧੀਨ ਸਨ। ਅੱਜ ਜਿਵੇ ਹੀ ਉਨ੍ਹਾਂ ਦੀ ਮੌਤ ਦੀ ਖਬਰ ਆਈ ਤਾਂ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਮਾਤਾ ਖੁਜਾਨੀ ਦੇਵੀ ਦਾ ਅੰਤਿਮ ਸੰਸਕਾਰ ਤਲਵੰਡੀ ਭਾਈ ਦੀ ਸ਼ਮਸ਼ਾਨ ਘਾਟ ਵਿੱਚ ਕਰ ਦਿੱਤਾ ਗਿਆ ਜਿੱਥੇ ਸੈਂਕੜੇ ਨਮ ਅੱਖਾਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਮਾਤਾ ਖੁਜਾਨੀ ਦੀ ਮੌਤ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ ਐਸ ਪੀ ਸਿੰਘ ਓਬਰਾਏ, ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ, ਜਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਹਰਜਿੰਦਰ ਸਿੰਘ ਕਤਨਾ, ਇਸਤਰੀ ਵਿੰਗ ਪ੍ਰਧਾਨ ਅਮਰਜੀਤ ਕੌਰ ਛਾਬੜਾ, ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ, ਕੁਲਜਿੰਦਰ ਸਿੰਘ ਗਿੱਲ ਪ੍ਰਧਾਨ ਪ੍ਰੈੋਸ ਕਲੱਬ ਤਲਵੰਡੀ ਭਾਈ , ਸੁਰਿੰਦਰ ਗੁਲਾਟੀ ਪੱਤਰਕਾਰ, ਬਸੰਤ ਸਿੰਘ ਬਰਾੜ,ਨਵਦੀਪ ਬਜਾਜ, ਜਗਦੀਸ਼ ਪਾਲ,ਸੰਜੀਵ ਬਜਾਜ, ਗੁਰਪ੍ਰੀਤ ਸਿੰਘ ਘੜਿਆਲ,ਲਖਵਿੰਦਰ ਸਿੰਘ ਕਰਮੂਵਾਲਾ, ਬਲਵੰਤ ਸਿੰਘ ਬਰਾੜ, ਸੁਖਦੀਪ ਸਿੰਘ ਹਰਾਜ਼,ਰਣਜੀਤ ਸਿੰਘ ਰਾਏ ਬਲਵਿੰਦਰ ਕੌਰ ਲੋਹਕੇ, ਜਗਸੀਰ ਸਿੰਘ ਜ਼ੀਰਾ, ਦਵਿੰਦਰ ਸਿੰਘ ਛਾਬੜਾ, ਭਜਨ ਪੇਂਟਰ, ਵਿਜੇ ਕੁਮਾਰ ਬਹਿਲ, ਰੋਸਨ ਲਾਲ ਮਨਚੰਦਾ, ਮਨਜੀਤ ਸਿੰਘ ਜੇ ਈ, ਆਸ਼ਾ ਸ਼ਰਮਾ ਰਵੀ ਕੁਮਾਰ, ਪਰਦੀਪ ਬਹਿਲ, ਬਲਵਿੰਦਰ ਪਾਲ ਸ਼ਰਮਾ ਫਿਰੋਜ਼ਪੁਰ, ਤਲਵਿੰਦਰ ਕੌਰ, ਕੰਵਰਜੀਤ ਸਿੰਘ, ਜਸਬੀਰ ਸਿੰਘ ਸ਼ਰਮਾ, ਸੁਖਦੇਵ ਸਿੰਘ ਸੰਗਮ, ਬੀ ਆਰ ਸ਼ਰਮਾ, ਜਗਦੀਸ਼ ਥਿੰਦ, ਸੁਖਦੇਵ ਸਿੰਘ ਮੁੱਦਕੀ, ਭੁਪਿੰਦਰ ਸਿੰਘ ਪੱਤਰਕਾਰ ਅਤੇ ਪ੍ਰੇਮ ਮਨਚੰਦਾ ਸਮੇਤ ਕਈ ਹੋਰਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।






