ਪਾਲੀ “ਗਿੱਦੜਬਾਹਾ”

ਐਨੇ ਕੁ ਕੰਬਖ਼ਤ ਨੇ ਸ਼ਹਿਰ ਮੇਰੇ ਦੇ ਲੋਕ
ਸਾਹ ਲੈਂਦੇ ਸ਼ਖਸ ਦਾ ਸਾਹ ਹੀ ਦਿੰਦੇ ਰੋਕ
ਵੇਖੀ ਨਹੀਂ ਮੈਂ ਦੋਸਤੋ ਪੂਰਾ ਯਕੀਨ ਹੈ
ਇਹਨਾਂ ਵਰਗੀ ਹੀ ਹੋਣੀ ਖ਼ੂਨ ਚੂਸਣੀ ਜੋਕ
ਆਪੇ ਦਿੱਤੇ ਜ਼ਖ਼ਮ ਦਾ ਕਰਦੇ ਇਲਾਜ ਨੇ
ਮੱਲ੍ਹਮ ਲਗਾਉਣ ਦੇ ਲਈ ਹੈ ਸੂਈ ਦੀ ਨੋਕ
ਮੂਲ ਹੈ ਕਿ ਨਹੀਂ ਹੈ ਪੁੱਛਦੇ ਨਹੀਂ ਜਨਾਬ
ਹਿਸਾਬ ਹੀ ਅਜੀਬ ਹੈ ਦਿੰਦੇ ਵਿਆਜ ਠੋਕ
“ਪਾਲੀ” ਜੀ ਪਰਲੋਕ ਤੇਰਾ,ਏਦਾਂ ਕਿੱਦਾਂ ਸੰਵਰਨਾ
ਵਕਤ ਰਹਿੰਦੇ ਹੋਇਆ ਨਹੀਂ,ਜੇ ਠੀਕ ਤੇਰਾ ਲੋਕ
ਪਾਲੀ “ਗਿੱਦੜਬਾਹਾ”
Pali Gidderbaha






