ਅਲੱਗ ਅਲੱਗ ਕਲਾਸਾਂ ਦੇ ਵਿਦਿਆਰਥੀਆਂ ਤੋ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ

ਮੋਗਾ (ਹਰਪਾਲ ਸਹਾਰਨ) : ਪਰਿਵਾਰ ਪ੍ਰਮਾਤਮਾ ਦਾ ਦਿੱਤਾ ਹੋਇਆ ਸਾਨੂੰ ਇੱਕ ਬਹੁਤ ਹੀ ਕੀਮਤੀ ਤੇ ਸ਼ਾਨਦਾਰ ਤੋਹਫਾ ਹੈ । ਅੱਜ ਅੰਤਰਰਾਸ਼ਟਰੀ ਪਰਿਵਾਰ ਦਿਵਸ ਦੇ ਮੌਕੇ ਤੇ ਐਸ. ਐਫ. ਸੀ. ਕੋਨਵੇਂਟ ਸਕੂਲ ਵਿੱਚ ਅਲੱਗ ਅਲੱਗ ਕਲਾਸਾਂ ਦੇ ਵਿਦਿਆਰਥੀਆਂ ਤੋ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ । ਵਿਦਿਆਰਥੀਆਂ ਨੇ ਇਹ ਦਿਨ ਆਪਣੇ ਆਪਣੇ ਪਰਿਵਾਰ ਨੂੰ ਸਮਰਪਿਤ ਕੀਤਾ । ਕਈ ਬੱਚਿਆਂ ਨੇ ਆਪਣੇ ਮਾਤਾ ਪਿਤਾ ਦੀ ਘਰ ਦੇ ਕੰਮ ਵਿੱਚ ਮਦਦ ਕੀਤੀ ਅਤੇ ਕਈ ਬੱਚਿਆਂ ਨੇ ਆਪਣੇ ਮਾਤਾ ਪਿਤਾ, ਦਾਦਾ ਦਾਦੀ ਦਾ ਵੱਖ ਵੱਖ ਤਰੀਕਿਆਂ ਨਾਲ ਮਨੋਰੰਜਨ ਕੀਤਾ ਜਿਵੇਂ ਕਿ ਗੀਤ ਗਾ ਕੇ, ਸ਼ਬਦ ਸੁਣਾ ਕੇ, ਪਰਿਵਾਰ ਦੇ ਨਾਮ ਤੇ ਪੌਦਾ ਲਾਕੇ, ਫੇਮਿਲੀ ਟ੍ਰੀ ਬਣਾ ਕੇ ਜਾਂ ਫੇਰ ਡਰਾਇੰਗ ਬਣਾ ਕੇ ।




