17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਦਿਨ/ਰਾਤ ਡਿਊਟੀ ਨਿਭਾ ਰਹੇ ਕਰਮਚਾਰੀਆਂ ਨੂੰ ਤੰਦਰੁਸਤ ਰੱਖਣ ਲਈ ਉਹਨਾਂ ਨੂੰ ਮੈਡੀਕਲ...

ਦਿਨ/ਰਾਤ ਡਿਊਟੀ ਨਿਭਾ ਰਹੇ ਕਰਮਚਾਰੀਆਂ ਨੂੰ ਤੰਦਰੁਸਤ ਰੱਖਣ ਲਈ ਉਹਨਾਂ ਨੂੰ ਮੈਡੀਕਲ ਦਵਾਈਆਂ, ਆਡੋੋਮਾਸ, ਹੈਂਡ ਸੈਨੀਟਾਈਜ਼ਰ ਅਤੇ ਸਾਬਣ ਆਦਿ ਮੁਹੱਈਆ ਕੀਤੇ

ਪੁਲਿਸ ਫੋੋਰਸ ਨੂੰ ਸਿਹਤਯਾਤ ਰੱਖਣ ਅਤੇ ਉਹਨਾਂ ਦੀ ਹੌੌਸਲਾਂ ਅਫਜਾਈ ਲਈ ਅੱਗੇ ਤੋਂ ਵੀ ਯਤਨ ਜਾਰੀ ਰਹਿਣਗੇ :ਐਸ,ਐਸ,ਪੀ, ਸ੍ਰੀ ਲਾਂਬਾ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸ੍ਰੀ ਸੁਰੇਂਦਰ ਲਾਂਬਾ, ਆਈ,ਪੀ,ਐਸ,ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਕੋੋਰੋੋਨਾ ਵਾਇਰਸ (ਕੋਵਿਡ^19) ਦੀ ਦੂਜੀ ਲਹਿਰ ਦਾ ਤੇਜੀ ਨਾਲ ਪਸਾਰ ਹੋੋ ਰਿਹਾ ਹੈ। ਇਸ ਮਹਾਂਮਾਰੀ ਤੋੋਂ ਬਚਾਅ ਲਈ ਜਰੂਰੀ ਸਾਵਧਾਨੀਆਂ ਦੀ ਪਾਲਣਾ ਕਰਨ ਲਈ ਜਿੱਥੇ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਹੀ ਕਰਫਿਊ/ਲਾਕਡਾਊਨ ਦੀ ਪਾਲਣਾ ਕਰਾਉਣ ਸਬੰਧੀ ਮਾਨਸਾ ਪੁਲਿਸ ਵੱਲੋੋਂ ਦਿਨ$ਰਾਤ ਡਿਊਟੀ ਨਿਭਾਈ ਜਾ ਰਹੀ ਹੈ। ਜਿਸਦੇ ਮੱਦੇਨਜ਼ਰ ਪੁਲਿਸ ਕਰਮਚਾਰੀਆਂ ਨੂੰ ਸਿਹਤਯਾਬ ਰੱਖਣ ਲਈ ਉਹਨਾਂ ਦਾ ਰੋੋਜਾਨਾਂ ਮੈਡੀਕਲ ਚੈਕਅੱਪ ਅਤੇ ਆਰ,ਟੀ/ਪੀ,ਸੀ,ਆਰ, ਟੈਸਟ ਕਰਾਉਣ ਤੋੋਂ ਇਲਾਵਾ ਵਾਰੀ ਸਿਰ ਟੀਕਾਕਰਨ (ਵੈਕਸੀਨੇਸ਼ਨ) ਵੀ ਕਰਵਾਇਆ ਜਾ ਰਿਹਾ ਹੈ। ਉਹਨਾਂ ਦੇ ਡਿਊਟੀ ਪੁਆਇੰਟਾਂ ਤੇ ਪਹੁੰਚ ਕੇ ਉਹਨਾਂ ਦੀਆ ਦੁੱਖ^ਤਕਲੀਫਾਂ ਸੁਣ ਕੇ ਬਣਦਾ ਯੋੋਗ ਹੱਲ ਕੀਤਾ ਜਾ ਰਿਹਾ ਹੈ।
ਐਸ,ਐਸ,ਪੀ ਵੱਲੋੋਂ ਦੱਸਿਆ ਗਿਆ ਕਿ ਜਿਲਾ ਵਿਖੇ ਥਾਣਿਆ/ਚੌੌਕੀਆਂ ਅਤੇ ਨਾਕਿਆ ਪਰ ਤਾਇਨਾਤ ਕਰਮਚਾਰੀਆਂ ਨੂੰ ਮੈਡੀਕਲ ਦਵਾਈਆ ਜਿਵੇ ਵਿਟਾਮਿਨ^ਸੀ ਦੀਆ 10,000 ਗੋੋਲੀਆਂ, ਨਾਕਿਆਂ ਪਰ ਰਾਤ ਦੀ ਡਿਊਟੀ ਸਮੇਂ ਮੱਛਰ ਤੋੋਂ ਬਚਾਅ ਲਈ 350 ਆਡੋੋਮਾਸ, ਹੱਥ ਧੋਣ ਲਈ 200 ਸਾਬਣਾਂ ਅਤੇ 250 ਹੈਂਡ^ਸੈਂਨੀਟਾਈਜਰ ਵੰਡੇ ਗਏ ਹਨ। ਇਸਤੋੋਂ ਇਲਾਵਾ 10,000 ਮਾਸਕ ਤਿਆਰ ਕਰਵਾ ਕੇ ਥਾਣਾ/ਚੌੋਕੀਆਂ ਵਿਖੇ ਭੇਜੇ ਗਏ ਹਨ ਤਾਂ ਜੋੋ ਲੋੋੜਵੰਦਾਂ ਨੂੰ ਮੁਫਤ ਮੁਹੱਈਆ ਕਰਵਾ ਕੇ ਇਸ ਮਹਾਂਮਾਰੀ ਨੂੰ ਅੱਗੇ ਫੈਲਣ ਤੋੋਂ ਰੋੋਕਿਆ ਜਾ ਸਕੇ।
ਇਸ ਮਹਾਂਮਾਰੀ ਨਾਲ ਅੱਗੇ ਹੋ ਕੇ ਲੜਨ ਵਾਲੀ ਪੁਲਿਸ ਫੋੋਰਸ ਦੀ ਹੌਸਲਾਂ ਅਫਜਾਈ ਕਰਦਿਆਂ ਐਸ,ਐਸ,ਪੀ ਮਾਨਸਾ ਵੱਲੋੋਂ ਦੱਸਿਆ ਗਿਆ ਕਿ ਦਿਨ$ਰਾਤ ਡਿਊਟੀ ਦੇ ਮੱਦੇਨਜ਼ਰ ਕਰਮਚਾਰੀਆਂ ਨੂੰ ਕੋੋਈ ਸਮੱਸਿਆਂ ਨਹੀ ਆਉਣ ਦਿੱਤੀ ਜਾਵੇਗੀ ਅਤੇ ਕਰਮਚਾਰੀਆਂ ਨੂੰ ਸਿਹਤਯਾਬ ਰੱਖਣ ਅਤੇ ਉਹਨਾਂ ਦੀ ਹੌੌਸਲਾਂ ਅਫਜਾਈ ਲਈ ਅੱਗੇ ਤੋੋਂ ਵੀ ਯਤਨ ਜਾਰੀ ਰਹਿਣਗੇ।

Today Now News

RELATED ARTICLES
- Advertisment -

POPULAR POSTS