17.1 C
Chandigarh

TODAY NOW NEWS

Thursday, March 19, 2026
Homeਅੰਤਰਰਾਸ਼ਟਰੀਪ੍ਰਸਿੱਧ ਵਿਦਵਾਨ ਪ੍ਰਿੰ : ਡਾਕਟਰ ਵਿਦਵਾਨ ਸਿੰਘ ਸੋਨੀ ਤੇ ਰਿਪਨਜੋਤ ਸੋਨੀ ਬੱਗਾ...

ਪ੍ਰਸਿੱਧ ਵਿਦਵਾਨ ਪ੍ਰਿੰ : ਡਾਕਟਰ ਵਿਦਵਾਨ ਸਿੰਘ ਸੋਨੀ ਤੇ ਰਿਪਨਜੋਤ ਸੋਨੀ ਬੱਗਾ ਜੀ ਨੂੰ ਗਹਿਰਾ ਸਦਮਾ

ਰਿਪਨਜੋਤ ਸੋਨੀ ਬੱਗਾ ਦੇ ਮੰਮੀ ਜੀ ਸਾਨੂੰ ਅੱਜ ਸਵੇਰੇ ਸਦੀਵੀ ਵਿੱਛੋੜਾ ਦੇ ਗਏ

ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਬੇਹੱਦ ਦੁਖੀ ਹਿਰਦੇ ਨਾਲ ਇਹ ਖ਼ਬਰ ਸਾਂਝੀ ਕੀਤੀ ਜਾ ਰਹੀ ਹੈ ਕਿ ਡਾ : ਵਿਦਵਾਨ ਸਿੰਘ ਸੋਨੀ ਦੀ ਪਤਨੀ ਤੇ ਲੇਖਿਕਾ ਰਿਪਨਜੋਤ ਸੋਨੀ ਬੱਗਾ ਦੇ ਮੰਮੀ ਜੀ ਸਾਨੂੰ ਅੱਜ ਸਵੇਰੇ ਭਾਰਤੀ ਸਮਾਂ 7.44 ਵਜੇ ਸਦੀਵੀ ਵਿੱਛੋੜਾ ਦੇ ਗਏ ਹਨ । ਪੂਰਾ ਪਰਿਵਾਰ ਗਹਿਰੇ ਸਦਮੇ ਵਿੱਚ ਹੈ । ਜ਼ਿਕਰ ਹੈ ਕਿ ਸ੍ਰੀਮਤੀ ਸੁਰਿੰਦਰਪਾਲ ਕੌਰ ਜੀ ਕੋਵਿਡ 19 ਦੇ ਚੱਲਦਿਆਂ , ਕਰੋਨਾ ਨਾਮਕ ਭਿੰਅਕਰ ਬੀਮਾਰੀ ਦਾ ਸ਼ਿਕਾਰ ਹੋ ਗਏ ਸਨ । ਸ੍ਰੀਮਤੀ ਸੁਰਿੰਦਰ ਪਾਲ ਕੌਰ ਸੋਨੀ ਜੀ ਹਸਪਤਾਲ ਵਿਖੇ ਜ਼ੇਰੇ ਇਲਾਜ ਸੀ । ਕਰੋਨਾ ਕਾਰਣ ਉਹਨਾਂ ਨੂੰ ਹਾਰਟ ਅਟੈਕ ਆਇਆ ਤੇ ਉਹਨਾਂ ਨੂੰ ਵੇਨਟੀਲੇਟਰ ਤੇ ਵੀ ਰੱਖਿਆ ਗਿਆ । ਪਰ ਫਿਰ ਵੀ ਡਾਕਟਰ ਉਹਨਾਂ ਨੂੰ ਬਚਾ ਨਹੀਂ ਸਕੇ । ਸ੍ਰੀਮਤੀ ਸੁਰਿੰਦਰਪਾਲ ਕੌਰ ਜੀ ਬਹੁਤ ਹੀ ਪਿਆਰੇ ਇਨਸਾਨ ਸਨ , ਬਹੁਤ ਹਿੰਮਤੀ , ਸਿਰੜੀ , ਸਿਦਕੀ ਤੇ ਮਿਲਨਸਾਰ ਸਨ । ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਸ੍ਰੀਮਤੀ ਸੁਰਿੰਦਰਪਾਲ ਕੌਰ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ਣ ਜੀ । ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਮੂਹ ਮੈਂਬਰਜ਼ ਨੇ ਬਹੁਤ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਇਸ ਦੁੱਖ ਦੀ ਘੜੀ ਵਿੱਚ ਅਸੀਂ ਸੱਭ ਤੁਹਾਡੇ ਨਾਲ ਹਾਂ । ਬਹੁਤ ਦੁਖੀ ਹਿਰਦੇ ਨਾਲ ਤੁਹਾਡੀ ਆਪਣੀ ।
ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ॥
ਹੰਭੀ ਞੰਞਾ ਡੁਮਣੀ ਰੋਵਾ ਝੀਣੀ ਬਾਣਿ॥
(ਰਮਿੰਦਰ ਰਮੀ ਸੰਸਥਾਪਕ)
(ਅੰਤਰਰਾਸ਼ਟਰੀ ਸਾਹਿਤਕ ਸਾਂਝਾਂ )

Today Now News

RELATED ARTICLES
- Advertisment -

POPULAR POSTS