17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਕਬਜ਼ੇ ਦੀ ਨੀਤੀ ਨਾਲ ਕਣਕ ਦੀ ਫਸਲ ਦੀ ਕੀਤੀ ਕਟਾਈ : ਗਰੀਬ...

ਕਬਜ਼ੇ ਦੀ ਨੀਤੀ ਨਾਲ ਕਣਕ ਦੀ ਫਸਲ ਦੀ ਕੀਤੀ ਕਟਾਈ : ਗਰੀਬ ਕਿਸਾਨ ਦੀ ਪ੍ਰਸ਼ਾਸਨ ਤੋ ਇਨਸਾਫ ਦੀ ਮੰਗ

ਦੂਜੀ ਧਿਰ ਨੇ ਗੱਲ ਕਰਨ ਤੇ ਉਹਨਾਂ ਕਿਹਾ ਕਿ ਸਾਡੇ ਪੁਰਖਾਂ ਦੀ ਜਮੀਨ ਹੈ ਅੱਧੀ ਉਨ੍ਹਾਂ ਦੇ ਨਾਮ ਤੇ ਅੱਧੀ ਸਾਡੇ ਨਾਮ

ਤਰਨਤਾਰਨ (ਰਿੰਪਲ ਗੋਲਣ) : ਇਥੋਂ ਥੌੜਾ ਦੂਰ ਪਿੰਡ ਨੋਰੰਗਾਬਾਦ ਦੇ ਇਕ ਗਰੀਬ ਕਿਸਾਨ ਦੀ ਜਮੀਨ ਤੇ ਕਬਜ਼ਾ ਕਰਨ ਦੀ ਨੀਤੀ ਨਾਲ ਕਣਕ ਦੀ ਚੋਰੀ ਕੀਤੀ ਕਟਾਈ ਇਸ, ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਨਿਰਵੈਰ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਨੋਰੰਗਾਬਾਦ ਨੇ ਦੱਸਿਆ ਕੀ ਉਨ੍ਹਾਂ ਦੀ 16 ਕਨਾਲਾ 14 ਮਰਲੇ ਜਮੀਨ ਜੋ ਕੀ 2018 ਵਾਲੀ ਜਮ੍ਹਾਂਬੰਦੀ ਵਿਚ ਸਾਡੇ ਨਾਮ ਤੇ ਚੱਲੀ ਆ ਰਹੀ ਹੈ ਅਸੀ ਆਪਣੀ ਜਮੀਨ ਵਿਚ ਮਿਹਨਤ ਕਰਕੇ ਕਣਕ ਬੀਜੀ ਹੋਈ ਸੀ ਪਰ ਜਦ ਕਣਕ ਵੱਡਣ ਦਾ ਟਾਈਮ ਆਇਆ ਤਾ ਹਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਨੋਰੰਗਾਬਾਦ ਜੋ ਕਿ ਇਕ ਗੁਰਦੁਆਰਾ ਸਾਹਿਬ ਦੇ ਮੁਖੀ ਹਨ ਉਨ੍ਹਾਂ ਵੱਲੋਂ ਤੇ ਪਿੰਡ ਦੇ ਕੁਝ ਬੰਦੇ ਨਾਲ ਲੈਕੇ ਸ਼ੁਕਰਵਾਰ ਰਾਤ ਨੂੰ ਸਾਡੀ ਬੀਜੀ ਹੋਈ ਕਣਕ ਵੱਡਕੇ ਆਪਣੇ ਟਰੈਕਟਰ ਟਰਾਲੇ ਚ ਲੱਦ ਕੇ ਲੈ ਗਏ ਅਸੀ ਤਾ ਸਵੇਰੇ ਆਪਣੇ ਖੇਤਾ ਵਿਚ ਕੰਮ ਕਰਨਾ ਜਾਣੀ ਕੀ ਕਣਕ ਵੱਡਣ ਲਈ ਗਏ ਤਾ ਕਣਕ ਦਾ ਨਾੜ ਹੀ ਰਹਿ ਗਿਆ ਸੀ ਅਤੇ ਕੁਝ ਕਣਕ ਅਸੀਂ ਆਪਣੇ ਹੱਥਾਂ ਨਾਲ ਵੱਡੀ ਹੋਈ ਸੀ ਉਨ੍ਹਾਂ ਨੇ ਉਹ ਕਣਕ ਵੀ ਕੰਬਾਈਨ ਰਾਹੀਂ ਕੱਢਕੇ ਲੈ ਗਏ ਮੈ ਇਕ ਗਰੀਬ ਕਿਸਾਨ ਹਾ ਸਾਡੇ ਕੋਲ ਤਾ ਖਾਣ ਵਾਸਤੇ ਵੀ ਕਣਕ ਨਹੀਂ ਰਹਿ ਗਈ ਅਤੇ ਨਾ ਹੀ ਸਾਡੀਆ ਮੱਝਾਂ ਗਾਂਵਾਂ ਲਈ ਤੂੜੀ ਰਹੀ ਹੁਣ ਅਸੀਂ ਪੁਲਿਸ ਪ੍ਰਸਾਸਨ ਕੋਲੋਂ ਮੰਗ ਕਰਦਾ ਹਾ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਅੱਤੇ ਦੂਸਰੀ ਧਿਰ ਹਰਜੀਤ ਸਿੰਘ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਕਿ ਸਾਡੀ ਜਮੀਨ ਤੇ ਜਬਰਦਸਤੀ ਕਬਜਾ ਕਰਨਾ ਚਾਹੁੰਦਾ ਹੈ ਉਨ੍ਹਾਂ ਨੂੰ ਰੋਕਿਆ ਜਾਵੇ ਕਿਉਂਕਿ ਸਾਨੂੰ ਉਨ੍ਹਾਂ ਕੋਲੋਂ ਆਪਣੀ ਜਾਨ ਮਾਲ ਦਾ ਖਤਰਾ ਹੈ ਕੁਝ ਦਿਨਾ ਬਾਅਦ ਅਸੀਂ ਆਪਣੀ ਜਮੀਨ ਵਿਚ ਝੋਨੇ ਦੀ ਖੇਤੀ ਕਰਨੀ ਹੈ ਜਿਸ ਕਰਕੇ ਉਹ ਦੁਬਾਰਾ ਇਹੋ ਜਿਹੀ ਹਰਕਤ ਨਾ ਕਰਨ ਤੇ ਇਹਨਾਂ ਤੇ ਕਾਨੂੰਨੀ ਕਾਰਵਾਈ ਕਰਕੇ ਸਾਨੂੰ ਇਨਸਾਫ ਦਿਆਇਆ ਜਾਵੇ

ਜਦ ਇਸ ਸੰਬੰਧੀ ਦੂਜੀ ਧਿਰ ਹਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਨੋਰੰਗਾਬਾਦ ਨਾਲ ਇਸ ਸਾਰੀ ਘਟਨਾ ਬਾਰੇ ਗੱਲਬਾਤ ਕੀਤੀ ਤਾ ਉਨ੍ਹਾਂ ਕਿਹਾ ਕਿ ਸਾਡੇ ਪੁਰਖਾਂ ਦੀ ਜਮੀਨ ਹੈ ਅੱਧੀ ਉਨ੍ਹਾਂ ਦੇ ਨਾਮ ਹੈ ਤਾ ਅੱਧੀ ਸਾਡੇ ਨਾਮ ਹੈ ਅਤੇ 2013 ਚ ਇਹ ਜਮੀਨ ਦੀ ਇੰਤਕਾਲ ਸਾਡੇ ਨਾਮ ਹੋਇਆ ਹੈ ਜਿਸਦਾ ਪੂਰਾ ਰਿਕਾਰਡ 2013 ਦਾ ਸਾਡੇ ਕੋਲ ਮੌਜੂਦ ਹੈ

ਇਸ ਸੰਬੰਧ ਵਿਚ ਜਦ ਸਦਰ ਥਾਣਾ ਤਰਨ ਤਾਰਨ ਦੇ ਐਸ ਐਚ ਉ ਪ੍ਰਭਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾ ਉਹਨਾਂ ਆਖਿਆ ਕੀ ਜੋ ਨੋਰੰਗਾਬਾਦ ਵਿਚ ਚੋਰੀ ਕਣਕ ਵੱਡੀ ਗਈ ਹੈ ਇਸ ਸੰਬੰਧ ਵਿਚ ਮੇਰੇ ਕੋਲ ਆਜੇ ਤੱਕ ਕੋਈ ਦਰਖਾਸਤ ਨਹੀਂ ਆਈ ਤੇ ਜਦ ਵੀ ਮੇਰੇ ਕੋਲ ਦਰਖਾਸਤ ਆਉਂਦੀ ਹੈ ਜੋ ਪਾਰਟੀ ਗਲਤ ਸਾਬਤ ਹੁੰਦੀ ਹੈ ਉਸ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

Today Now News

RELATED ARTICLES
- Advertisment -

POPULAR POSTS