17.4 C
Chandigarh

TODAY NOW NEWS

Friday, March 20, 2026
HomeWEIRD NEWSਫੇਸਬੂੱਕ ਤੇ ਬਣੇ ਦੋਸਤ ਨੂੰ ਮਿਲਣ ਗਈ ਲੜਕੀ ਦਾ ਹੋਇਆ ਅਪਹਰਨ

ਫੇਸਬੂੱਕ ਤੇ ਬਣੇ ਦੋਸਤ ਨੂੰ ਮਿਲਣ ਗਈ ਲੜਕੀ ਦਾ ਹੋਇਆ ਅਪਹਰਨ

ਦੋਸਤ ਸਮੇਤ 22 ਲੋਕਾਂ ਨੇ ਮਿਲ ਕੇ ਕੀਤਾ ਗੈਂਗਰੇਪ

ਪਲਵਲ (ਸਟੇਟ ਬਿਉਰੋ) : ਫੇਸਬੂੱਕ ਤੇ ਹੋਈ ਦੋਸਤੀ ਇੱਕ ਲੜਕੀ ਨੂੰ ਉਸ ਸਮੇਂ ਮਹਿੰਗੀ ਪੈ ਗਈ ਜਦੋਂ ਉਹ ਆਪਣੇ ਦੋਸਤ ਦੇ ਬੁਲਾਵੇ ਤੇ ਉਸ ਨੂੰ ਮਿਲਨ ਲਈ ਹੋਡਲ ਪਹੁੰਚ ਗਈ । ਪੀੜਿਤ ਲੜਕੀ ਨੇ ਅਰੋਪ ਲਗਾਏ ਕਿ ਅਰੋਪੀ ਦੋਸਤ ਤੇ ਉਸ ਦੇ 22 ਦੋਸਤਾਂ ਨੇ ਉਸ ਦਾ ਅਪਹਰਨ ਕੀਤਾ ਤੇ ਇੱਕ ਜੰਗਲ ਵਿੱਚ ਲੈ ਗਏ ਤੇ ਉਸ ਨਾਲ ਸਾਮੂਹਿਕ ਬਲਾਤਕਾਰ ਕੀਤਾ ਤੇ ਉਸ ਨੂੰ ਨਾਜ਼ੁਕ ਹਾਲਤ ਵਿੱਚ ਛੱਡ ਕੇ ਫਰਾਰ ਹੋ ਗਏ । ਲੜਕੀ ਨੇ ਦੱਸਿਆ ਕਿ ਜਦੋਂ ਉਹ ਤੁਰਨ ਦੇ ਲਾਇਕ ਹੋਈ ਤਾਂ ਉਸ ਨੇ ਸੂਚਨਾ ਪੁਲਿਸ ਅਧਿਕਾਰੀ ਨੂੰ ਦਿੱਤੀ । ਲੜਕੀ ਦੀ ਸ਼ਿਕਾਇਤ ਤੇ ਹਸਨਪੁਰ ਪੁਲਿਸ ਨੇ ਸਾਗਰ ਅਤੇ ਆਕਾਸ਼ ਸਹਿਤ 22 ਨੌਜਵਾਨਾਂ ਤੇ ਅਪਹਰਨ ਅਤੇ ਸਮੂਹਿਕ ਦੁਸ਼ਕਰਮ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Today Now News

RELATED ARTICLES
- Advertisment -

POPULAR POSTS