ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਇੱਕ ਸ਼ੋਕਮਈ ਮੀਟਿੰਗ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਦੀ ਪ੍ਰਧਾਨਗੀ ਹੇਠ ਹੋਈ

ਫਿਰੋਜ਼ਪੁਰ (ਦਵਿੰਦਰ ਸਿੰਘ ਛਾਬੜਾ) : ਨਾਮਵਾਰ ਸਮਾਜਸੇਵੀ ਅਤੇ ਦੁਬੱਈ ਦੇ ਉਘੇ ਕਾਰੋਬਾਰੀ ਡਾ ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਫਿਰੋਜ਼ਪੁਰ ਤੋਂ ਸੀਨੀਅਰ ਪੱਤਰਕਾਰ ਰਤਨ ਲਾਲ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅੱਜ ਇੱਥੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਇੱਕ ਸ਼ੋਕਮਈ ਮੀਟਿੰਗ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਜਿਲ੍ਹੇ ਭਰ ਤੋਂ ਟਰੱਸਟ ਦੇ ਵਾਲੰਟੀਅਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਸਾਬਕਾ ਕੈਸ਼ੀਅਰ ਤੇ ਸੀਨੀਅਰ ਪੱਤਰਕਾਰ ਰਤਨ ਲਾਲ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਦੋ ਮਿੰਟ ਦਾ ਮੋਨ ਰੱਖ ਕੇ ਵਿਛੜੀ ਰੂਹ ਨੂੰ ਸਰਧਾਂਜਲੀ ਭੇਂਟ ਕੀਤੀ ਗਈ। ਇਸ ਮੋਕੇ ਸ੍ਰੀਮਤੀ ਅਮਰਜੀਤ ਕੌਰ ਛਾਬੜਾ ਪ੍ਰਧਾਨ ਇਸਤਰੀ ਵਿੰਗ, ਗੁਰਪ੍ਰੀਤ ਸਿੰਘ ਘੜਿਆਲ ਮੀਤ ਪ੍ਰਧਾਨ , ਸੰਜੀਵ ਬਜਾਜ, ਨਰਿੰਦਰ ਬੇਰੀ ਕੈਸ਼ੀਅਰ, ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ, ਰਣਜੀਤ ਸਿੰਘ ਰਾਏ ਪ੍ਰਧਾਨ ਜ਼ੀਰਾ, ਬਲਵਿੰਦਰ ਕੌਰ ਲੋਹਕੇ, ਬਲਵੰਤ ਸਿੰਘ ਬਰਾੜ, ਲਖਵਿੰਦਰ ਸਿੰਘ ਕਰਮੂਵਾਲਾ,ਸੁਖਜੀਤ ਸਿੰਘ ਹਰਾਜ,ਜਗਸੀਰ ਸਿੰਘ, ਦਵਿੰਦਰ ਸਿੰਘ ਛਾਬੜਾ, ਮਨਪ੍ਰੀਤ ਸਿੰਘ, ਵਿਜੇ ਕੁਮਾਰ ਬਹਿਲ ਪ੍ਰਧਾਨ ਮੱਲਾਂਵਾਲਾ, ਆਸ਼ਾ ਸ਼ਰਮਾ, ਰੋਸ਼ਨ ਲਾਲ ਮਨਚੰਦਾ, ਮਨਜੀਤ ਸਿੰਘ ਜੇ ਈ, ਰਵੀ ਕੁਮਾਰ, ਬਲਵਿੰਦਰ ਪਾਲ ਸ਼ਰਮਾਂ ਪ੍ਰਧਾਨ ਫਿਰੋਜ਼ਪੁਰ, ਤਲਵਿੰਦਰ ਕੌਰ, ਕੰਵਰਜੀਤ ਸਿੰਘ, ਜਸਬੀਰ ਸਿੰਘ ਪ੍ਰਧਾਂਨ ਮਮਦੋਟ, ਸੁਖਦੇਵ ਸਿੰਘ ਸੰਗਮ, ਬੀ ਆਰ ਸ਼ਰਮਾ, ਜਗਦੀਸ਼ ਥਿੰਦ ਗੁਰੂਹਰਸਹਾਏ, ਸੁਖਦੇਵ ਸਿੰਘ ਗਿੱਲ ਪ੍ਰਧਾਨ ਮੁੱਦਕੀ, ਭੁਪਿੰਦਰ ਸਿੰਘ ਪੱਤਰਕਾਰ ਮੁੱਦਕੀ ,ਹਰਪ੍ਰੀਤ ਸਿੰਘ ਕੈਥ ਅਤੇ ਪ੍ਰੇਮ ਮਨਚੰਦਾ ਸਮੇਤ ਹੋਰ ਟੀਮ ਮੈਂਬਰ ਮੋਜੂੁਦ ਸਨ।






