ਗੰਗਾ-ਯਮਨਾ ਨਦੀ ‘ਚ ਵਹਿੰਦੀਆਂ ਹੋਈਆਂ ਮਿਲੀਆਂ ਲਾਸ਼ਾਂ, ਕੇਂਦਰੀ ਮੰਤਰੀ ਬੋਲੇ, ‘ਮਾਮਲੇ ਨੂੰ ਨੋਟਿਸ ‘ਚ ਲਿਆ ਕੇ ਜਾਂਚ ਕਰਵਾਓ’

ਨਵੀਂ ਦਿੱਲੀ (ਏਜੇਂਸੀ) : ਪਿੰਡਾਂ ਵਿੱਚ ਵੱਧ ਰਹੇ ਕੋਰੋਨਾ ਮਹਾਮਾਰੀ ਦੇ ਹਾਲਾਤਾਂ ਨੇ ਇਹ ਰੂਪ ਧਾਰ ਲਿੱਤਾ ਹੈ ਕਿ ਉੱਤਰ ਪ੍ਰਦੇਸ਼ ਤੇ ਬਿਹਾਰ ‘ਚ ਲਾਸ਼ਾਂ ਹੁਣ ਸ਼ਮਸ਼ਾਨਾਂ ਦੀ ਬਜਾਏ ਨਦੀਆਂ ‘ਚ ਤੈਰਦੀਆਂ ਨਜ਼ਰ ਆ ਰਹੀਆਂ ਹਨ। ਚੌਸਾ ਦੇ ਬਲਾਕ ਵਿਕਾਸ ਅਫਸਰ ਅਸ਼ੋਕ ਕੁਮਾਰ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਸਥਾਨਕ ਚੌਕੀਦਾਰ ਦੁਆਰਾ ਇਸ ਬਾਰੇ ਸੂਚਿਤ ਕੀਤੇ ਜਾਣ ‘ਤੇ ਅਸੀਂ ਹੁਣ ਤਕ ਇਨ੍ਹਾਂ ‘ਚੋਂ 15 ਲਾਸ਼ਾਂ ਬਰਾਮਦ ਕੀਤੀਆਂ। ਜਿਸ ਨਾਲ ਬਿਮਾਰੀ ਦੇ ਫੈਲਣ ਦਾ ਖ਼ਤਰਾ ਹੋਰ ਵੱਧ ਰਿਹਾ ਹੈ ਕੇਂਦਰੀ ਜਲ ਸ਼ਕਤੀ ਗਜੇਂਦਰ ਸਿੰਘ ਸ਼ੇਖਾਵਤ ਨੇ ਇਸ ‘ਤੇ ਚਿੰਤਾ ਜਾਹਿਰ ਕੀਤੀ ਹੈ। ਇੱਕ ਟਵੀਟ ਰਾਹੀਂ ਲਿਖਿਆ ਕਿ ਅਜਿਹੀਆਂ ਘਟਨਾਵਾਂ ਨੂੰ ਨੋਟਿਸ ‘ਚ ਲੈਂਦੇ ਹੋਏ ਇਸ ਬਾਰੇ ਪੂਰੀ ਜਾਂਚ ਕਰਵਾਉਣੀ ਚਾਹੀਦੀ ਹੈ। ਸ਼ੇਖਾਵਤ ਨੇ ਆਪਣੇ ਟਵੀਟ ‘ਚ ਲਿਖਿਆ ਹੈ ਬਿਹਾਰ ਦੇ ਬਕਸਰ ਖੇਤਰ ‘ਚ ਮਾਂ ਗੰਗਾ ‘ਚ ਤੈਰਦੀਆਂ ਲਾਸ਼ਾਂ ਦੀ ਘਟਨਾ ਬਹੁਤ ਹੀ ਚਿੰਤਾਜਨਕ ਹੈ। ਇਹ ਨਿਸ਼ਚਿਤ ਹੀ ਪੜਤਾਲ ਦਾ ਵਿਸ਼ਾ ਹੈ।






